ਲੁਧਿਆਣਾ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਉਹੀ ਗੱਲ ਸਹਾਮਣੇ ਆਈ ਜੋ ਬੀਤੇ ਦਿਨੀਂ ਪੁਨਰਸੁਰਜੀਤ ਦੇ ਚਾਰ ਆਗੂਆਂ ਦੀ ਆਮ ਆਦਮੀ ‘ਚ ਜਾਣ ਦੀ ਪੋਸਟ ਸੋਸ਼ਲ ਮੀਡੀਆ ਤੇ ਸਹਾਮਣੇ ਆਈ ਸੀ ਨੂੰ ਮੁੱਖ ਰੱਖਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਸਾਰਿਆਂ ਆਉਦਿਆਂ ਤੋਂ ਅਸਤੀਫਾ ਦੇ ਕੇ ਕਿਹਾ ਹੈ ਕਿ ਉਹ ਕਿਸੇ ਪਾਰਟੀ ਵਿਚ ਸ਼ਾਮਿਲ ਨਹੀਂ ਹੋਣਗੇ,ਪਰ ਉਹ ਜਾ ਸਕਦੇ ਹਨ ਆਮ ਆਦਮੀ ਪਾਰਟੀ ‘ਚ ਜਿਸ ਨਾਲ ਅਕਾਲਤਖਤ ਦੀ ਸਰਪ੍ਰਸਤੀ ਹੇਠ ਬਣੇ ਪੁਨਰ ਸੁਰਜੀਤ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ, ਮਨਪ੍ਰੀਤ ਦਾ ਕਹਿਣਾ ਹੈ ਕਿ ਉਹਨਾਂ ਨੇ ਵਾਰਸ ਪੰਜਾਬ ਨਾਲ ਏਕਤਾ ਦੀ ਗੱਲ਼ ਚਲਾਈ ਸੀ ਪਰ ਕੋਈ ਕਿਸੇ ਦੀ ਗੱਲ਼ ਮੰਨਣ ਨੂੰ ਤਿਆਰ ਨਹੀਂ, ਜਦੋਂ ਕਿ ਮਨਪ੍ਰੀਤ ਇਯਾਲੀ ਦੀ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਕਾਰਨ ਲੋਕਾਂ ਤੋਂ ਛਪਾਇਆ ਨਹੀਂ ਜਾ ਸਕਦਾ, ਉਹਨਾਂ ਅਜਿਹਾ ਕਰਨਾ ਹੀ ਤਾਂ ਹੀ ਤਾਂ ਉਹ ਪੁਨਰਸੁਰਜੀਤ ਦੇ ਪ੍ਰਧਾਨ ਨਹੀਂ ਬਣੇ, ਇਥੇ ਹੀ ਬਸ ਨਹੀਂ ਪੁਨਰਸੁਰਜੀਤ ਦੇ ਹੋਰ ਵੀ ਵੱਡੇ ਆਗੂ ਅਸਤੀਫਾ ਦੇ ਕੇ ਆਮ ਆਦਮੀ ਦਾ ਪੱਲਾ ਫੜ ਸਕਦੇ ਹਨ, ਭਾਵੇਂ ਕਿ ਪੁਨਰਸੁਰਜੀਤ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਇਹਨਾਂ ਲੋਕਾਂ ਦੀ ਆਤਮਾ ਜ਼ਮੀਰ ਮਰ ਚੁੱਕੀ ਹੈ ਜਿਸ ਕਰਕੇ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਮੌਕਾ ਪ੍ਰਸਤੀ ਰਾਹੀਂ ਪਿੱਠ ਦਿਖਾਈ ਤੇ ਲੋਕਾਂ ਨੂੰ ਧੋਖਾ ਦਿੱਤਾ,ਅਜਿਹੇ ਅਕਾਲੀ ਆਗੂਆਂ ਨੂੰ ਲੋਕ ਭਵਿੱਖ ਵਿੱਚ ਮੂੰਹ ਨਹੀਂ ਲਾਉਣਗੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੁਨਰਸੁਰਜੀਤ ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਆਪਣੇ ਸਾਰੇ ਆਉਂਦਿਆਂ ਤੋਂ ਅਸਤੀਫਾ ਦੇਣ ਵਾਲ਼ੀ ਮੌਕਾ ਪ੍ਰਸਤੀ ਵਾਲ਼ੀ ਨੀਤੀ ਦੀ ਨਿੰਦਿਆ ਅਤੇ ਲੋਕਾਂ ਨੂੰ ਅਜਿਹੇ ਦਲ ਬਦਲੂ ਆਗੂਆਂ ਨੂੰ ਚੋਣਾਂ ਵਿੱਚ ਮੂੰਹ ਨਾ ਲਾਉਣ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਪਹਿਲਾਂ ਹੀ ਛੰਕਾ ਸੀ ਕਿ ਇਹ ਆਗੂ ਗਿਆਨੀ ਹਰਪ੍ਰੀਤ ਸਿੰਘ ਨੂੰ ਧੋਖਾ ਦੇ ਕਿਸੇ ਲਾਭ ਵਾਲੀ ਪਾਰਟੀ ਦਾ ਪੱਲਾ ਫੜ ਲੈਣਗੇ, ਭਾਈ ਖਾਲਸਾ ਨੇ ਕਿਹਾ ਇਹ ਗੱਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਬੀਤੇ ਦਿਨੀਂ ਮਨਪ੍ਰੀਤ ਸਿੰਘ ਇਆਲੀ, ਬੀਬੀ ਜਗੀਰ ਕੌਰ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਆਦਿ ਦੀਆਂ ਆਮ ਆਦਮੀ ‘ਚ ਸ਼ਾਮਲ ਹੋਣ ਦੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਵਾਇਰਲ ਹੋਈਆਂ ਸਨ ਅਤੇ ਅੱਜ਼ ਕਾਹਲੀ ਨਾਲ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਸਾਰਿਆਂ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਅਤੇ ਇਹ ਵੀ ਕਿਹਾ ਕਿ ਉਹ ਪੰਜਾਬ ਦੀ ਕਿਸੇ ਪਾਰਟੀ ਵਿਚ ਸ਼ਾਮਲ ਨਹੀਂ ਹੋਣਗੇ, ਭਾਈ ਖਾਲਸਾ ਨੇ ਮਨਪ੍ਰੀਤ ਸਿੰਘ ਇਆਲੀ ਇਕੱਲਾ ਨਹੀਂ ? ਆਉਂਣ ਵਾਲੇ ਦਿਨਾਂ ਵਿੱਚ ਹੋਰ ਆਗੂ ਵੀ ਪੁਨਰਸੁਰਜੀਤ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ, ਪਰ ਇਹਨਾਂ ਆਗੂਆਂ ਨੂੰ ਲੋਕ ਹੁਣ ਮੂੰਹ ਨਹੀਂ ਲਾਉਣਗੇ ਕਿਉਂਕਿ ਇਹ ਲੋਕਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਮਹਾਨਤਾ ਦਾ ਢੰਡੋਰਾ ਪਿੱਟ ਕੇ ਆਪ ਹੀ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਵਿਖਾ ਰਹੇ ਹਨ, ਭਾਈ ਖਾਲਸਾ ਨੇ ਆਖਿਆ ਭਾਵੇਂ ਕਿ ਮਨਪ੍ਰੀਤ ਸਿੰਘ ਇਆਲੀ ਅਸਤੀਫਾ ਦੇਣ ਕਾਰਨ ਲੋਕਾਂ ਨੂੰ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੇ ਪੰਥਕ ਏਕਤਾ ਸਬੰਧੀ ਵਾਰਸ਼ ਪੰਜਾਬ ਪਾਰਟੀ ਨਾਲ਼ ਵੀ ਗੱਲ ਚਲਾਈ ਪਰ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਜਦੋਂ ਕਿ ਸਚਾਈ ਇਹ ਹੈ ਕਿ ਮਨਪ੍ਰੀਤ ਸਿੰਘ ਇਆਲੀ ਤੇ ਹੋਰਾਂ ਦੀ ਪੁਨਰਸੁਰਜੀਤ ਅਕਾਲੀ ਦਲ ਨੂੰ ਛੱਡ ਕੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਦੀ ਗੱਲ ਚੱਲ ਰਹੀ ਸੀ, ਭਾਈ ਖਾਲਸਾ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਮਨਪ੍ਰੀਤ ਸਿੰਘ ਇਆਲੀ ਵਰਗੇ ਹੋਰ ਵੀ ਮੌਕਾ ਪ੍ਰਸਤ ਆਗੂ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਪੁਨਰਸੁਰਜੀਤ ਅਕਾਲੀ ਦਲ ਨੂੰ ਛੱਡ ਕੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਵਾਲੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਨਪ੍ਰੀਤ ਸਿੰਘ ਇਆਲੀ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਵਿਖਾਉਣ ਵਾਲੀ ਮੌਕਾ ਪ੍ਰਸਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਚੋਣਾਂ ਸਮੇਂ ਅਜਿਹੇ ਲੋਕਾਂ ਨੂੰ ਮੂੰਹ ਨਾ ਲਾਇਆ ਜਾਵੇ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ , ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸ਼ਿੰਦਾ ਸਿੰਘ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਸੁਖਦੇਵ ਸਿੰਘ ਫੌਜੀ, ਭਾਈ ਰਛਪਾਲ ਸਿੰਘ ਤੇ ਭਾਈ ਮਨਜਿੰਦਰ ਸਿੰਘ ਕਮਾਲ ਕੇ ਆਦਿ ਆਗੂ ਹਾਜਰ ਸਨ ।।


