ਸਕੂਲਾਂ ਨੇ 2026 ਦੀਆਂ ਗਰਮੀਆਂ ‘ਚ ਹੋਣ ਵਾਲੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ,ਮਾਪੇ ਬੱਚਿਆਂ ਨੂੰ ਸਕੂਲ ਵੱਲੋਂ ਦਿੱਤਾ ਕੰਮ ਕਰਵਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ – ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਚੰਡੀਗੜ੍ਹ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਪੰਜਾਬ ਸਿੱਖਿਆ ਵਿਭਾਗ ਵੱਲੋਂ ਚੰਡੀਗੜ੍ਹ ਦੇ ਸਰਕਾਰੀ ਅਤੇ ਸਹਾਇਤਾ ਦੌਰਾਨ ਇਕ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ‘ਚ ਕਿਹਾ ਗਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੀ ਮਿਆਦ 30 ਜੂਨ ਤੱਕ ਵਧਾਈ ਜਾਵੇਗੀ,ਭਾਵ ਸਕੂਲ ਕੁਲ 39 ਦਿਨਾਂ ਲਈ ਬੰਦ ਰਹਿਣਗੇ, ਹਾਲਾਂਕਿ ਇਸ ਮਿਆਦ ਦੌਰਾਨ 29 ਅਤੇ 30 ਜੂਨ ਨੂੰ ਆਧਿਆਪਕਾਂ ਲਈ ਕੰਮਕਾਜੀ ਦਿਨਾਂ ਵਜੋਂ ਮਨੋਨੀਤ ਕੀਤਾ ਗਿਆ ਹੈ, ਜਦੋਂ ਕਿ ਵਿਦਿਆਰਥੀਆਂ ਲਈ ਛੁੱਟੀਆਂ ਜਾਰੀ ਰਹਿਣਗੀਆਂ, ਇਹ ਫੈਸਲਾ ਸਿਖਿਆ ਵਿਭਾਗ ਦੀ ਮੀਟਿੰਗ ਦੌਰਾਨ ਹੋਈ ਚਰਚਾ ਤੋਂ ਬਾਅਦ ਇੱਕ ਸਿਫਾਰਸ਼ ਵਜੋਂ ਉਭਾਰਿਆ, ਜਿਸ ‘ਚ ਅਧਿਕਾਰੀਆਂ ਅਤੇ ਸਕੂਲ ਪ੍ਰਿੰਸੀਪਲਾਂ ਨੇ ਹਿੱਸਾ ਲਿਆ, ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਵਧ ਰਹੀ ਗਰਮੀ ਨੂੰ ਮੁੱਖ ਰੱਖਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 2026 ਦੀਆਂ ਗਰਮੀਆਂ ਵਿੱਚ ਹੋਣ ਵਾਲੀਆਂ ਛੁੱਟੀਆਂ ਦਾ ਐਲਾਨ ਕਰਨ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਅਧਿਆਪਕਾਂ ਨੇ ਤਾਂ ਬੱਚਿਆਂ ਨੂੰ ਸਕੂਲ ਦਾ ਕੰਮ ਦੇ ਕੇ ਆਪਣਾ ਪਿੱਛਾ ਛੁਡਵਾਇਆ ਪਰ ਹੁਣ ਬੱਚਿਆਂ ਦੇ ਮਾਪਿਆਂ ਦੀ ਜੁਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਨੂੰ ਛੁਟੀਆਂ ਦਾ ਮਿਲਿਆ ਕੰਮ ਕਰਵਾਉਣ ਲਈ ਆਪਣੀ ਵੱਡੀ ਜ਼ਿੰਮੇਵਾਰੀ ਸਮਝਣ, ਭਾਈ ਖਾਲਸਾ ਨੇ ਕਿਹਾ ਬੱਚਿਆਂ ਨੂੰ ਅਜਿਹੀਆਂ ਛੁਟੀਆਂ ਵਿੱਚ ਸੈਰ ਕਰਨ ਤੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਸ਼ੌਕ ਹੁੰਦਾ ਹੈ ਕਿਉਂਕਿ ਉਹਨਾਂ ਦਾ ਹੱਕ ਬਣਦਾ ਹੈ ਪਰ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਤੇ ਵਧ ਰਹੀ ਗਰਮੀ ਤੋਂ ਬਚਾਉਣ ਤੇ ਜਾਇਦਾ ਘੁਮਣ ਫ਼ਿਰਨ ਤੋਂ ਬਚਾਅ ਕਿ ਰੱਖਣ।

Leave a Reply

Your email address will not be published. Required fields are marked *