ਡੇਰਾ ਸਿਰਸਾ ‘ਚ ਸਿਆਸੀ ਵਿੰਗ ਦੇ ਆਗੂ ਤੇ ਗੁਰਬਾਣੀ ਬੇਅਦਬੀ ਮੁੱਖ ਦੋਸ਼ੀ ਪਰਦੀਪ ਕਲੇਰ ਨੇ ਸੁਖਬੀਰ ਬਾਦਲ ਦੀ ਸੌਦੇ ਸਾਧ ਨਾਲ ਸਾਂਝ ਦੇ ਪੋਲ ਖੋਲ੍ਹ ਕੇ ਪੰਜਾਬ ਦੀ ਸਿਆਸਤ ਨੂੰ ਗਰਮਾਇਆ – ਭਾਈ ਵਿਰਸਾ ਸਿੰਘ ਖਾਲਸਾ

ਹਰਿਆਣਾ

ਸਿਰਸਾ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)–ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਸੁਖਬੀਰ ਬਾਦਲ ਦੀਆਂ ਮੁਸੀਬਤਾਂ ਵਿਚ ਉਸ ਵਕਤ ਵੱਡਾ ਵਾਧਾ ਹੋਇਆ ਜਦੋਂ ਗੁਰਬਾਣੀ ਬੇਅਦਬੀ ਦੇ ਦੋਸ਼ਾਂ ‘ਚ ਫਸੇ ਤੇ ਜ਼ਮਾਨਤ ਤੇ ਬਹਾਰ ਆਏ ਮੁੱਖ ਦੋਸ਼ੀ ਪ੍ਰਦੀਪ ਕਲੇਰ ਨੇ ਸੁਖਬੀਰ ਬਾਦਲ ਤੇ ਸਿਰਸਾ ਸਾਧ ਰਾਮ ਰਹੀਮ ਨਾਲ ਗੂੜ੍ਹੇ ਸਬੰਧਾ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਉਸ ਨੇ ਆਪਣੇ ਬਿਆਨਾਂ ‘ਚ ਬਹੁਤ ਹੀ ਗੰਭੀਰ ਇਲਜ਼ਾਮਾਂ ਦਾ ਖੁਲਾਸਾ ਕੀਤਾ ਹੈ ਅਤੇ ਇਸ ਖ਼ਬਰ ਨੇ ਪੰਜਾਬ ਦੀ ਸਿਆਸਤ ਵਿੱਚ ਹੜਕੰਬ ਮਚਾ ਦਿੱਤਾ ਹੈ ਅਤੇ ਅਕਾਲੀਆਂ ਨੂੰ ਭਾਜੜਾਂ ਪਾ ਦਿਤੀਆਂ ਹਨ, ਇਸ ਸਬੰਧੀ ਅੰਮ੍ਰਿਤਸਰ ‘ਚ ਵਿਰਸਾ ਸਿੰਘ ਵਲਟੋਹਾ ਅਤੇ ਚੰਡੀਗੜ੍ਹ ਵਿਖੇ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਇਲਜ਼ਾਮ ਲਾਇਆ ਕਿ ਇਹ ਸਭ ਕੁਝ ਸਰਕਾਰ ਕਰਵਾ ਰਹੀ ਹੈ, ਦੂਸਰੇ ਪਾਸੇ ਪੰਥਕ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਸਪਸ਼ਟ ਕੀਤਾ ਸੀ ਕਿ ਬਾਦਲ ਦੇ ਸਰਸੇ ਵਾਲੇ ਸਾਧ ਨਾਲ ਸਬੰਧ ਸਨ ਅਤੇ ਗੁਰਬਾਣੀ ਬੇਅਦਬੀ ਘਟਨਾਵਾਂ ਵੀ ਇਨ੍ਹਾਂ ਨੇ ਕਰਵਾਈਆਂ ਅਤੇ ਹੁਣ ਡੇਰਾ ਸਿਰਸਾ ਦੇ ਸਿਆਸੀ ਵਿੰਗ ਆਗੂ ਤੇ ਗੁਰਬਾਣੀ ਬੇਅਦਬੀ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਵੱਲੋਂ ਸੁਖਬੀਰ ਬਾਦਲ ਸਬੰਧੀ ਕੀਤੇ ਖ਼ੁਲਾਸੇ ਮੁਤਾਬਕ ਜੋ ਅਕਾਲ ਤਖ਼ਤ ਸਾਹਿਬ ਤੇ ਦੋਸ਼ ਮੰਨ ਕੇ ਮੁੱਕਰ ਗਏ ਸਨ ਹੁਣ ਪੰਥਕ ਜਥੇਬੰਦੀਆਂ ਦੇ ਨਿਸ਼ਾਨੇ ਤੇ ਆ ਗਏ ਹਨ ਅਤੇ ਹੁਣ ਸਰਕਾਰ ਨੂੰ ਵੀ ਮੌਕਾ ਮਿਲ ਗਿਆ ਹੈ ਕਿ ਉਹ ਬਾਦਲ ਤੋਂ ਗੁਰਬਾਣੀ ਬੇਅਦਬੀ ਸਬੰਧੀ ਪੁਛਗਿੱਛ ਕਰਨ ਲਈ ਤਿਆਰ ਬਰ ਤਿਆਰ ਹੋ ਜਾਵੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਗੁਰਬਾਣੀ ਬੇਅਦਬੀ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਵੱਲੋਂ ਸੁਖਬੀਰ ਬਾਦਲ ਦੇ ਸਰਸੇ ਸਾਧ ਨਾਲ ਸਬੰਧਤ ਹੋਣ ਦਾ ਖੁਲਾਸਾ ਕਰਨ ਵਾਲੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪ੍ਰਦੀਪ ਕਲੇਰ ਵੱਲੋਂ ਇਹ ਖੁਲਾਸਾ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਹੜਕੰਬ ਮਚ ਗਿਆ ਅਤੇ ਅਕਾਲੀ ਦਲ ਬਾਦਲ ਦੇ ਆਗੂ ਪ੍ਰੈਸ ਕਾਨਫਰੰਸਾਂ ਕਰਕੇ ਇਹ ਇਲਜਾਮ ਲਾ ਰਹੇ ਹਨ ਕਿ ਪ੍ਰਦੀਪ ਕਲੇਰ ਜੋ ਕੁਝ ਬੋਲ ਰਿਹਾ ਹੈ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਬੋਲ ਰਿਹਾ ਹੈ ਭਾਈ ਖਾਲਸਾ ਨੇ ਇਸ ਸਬੰਧੀ ਸਰਕਾਰ ਦਾ ਅਜੇ ਕੋਈ ਬਿਆਨ ਸਹਾਮਣੇ ਨਹੀਂ ਆਇਆ ਪਰ ਇਸ ਖੁਲਾਸੇ ਨਾਲ ਸੁਖਬੀਰ ਬਾਦਲ ਦੀਆਂ ਮੁਸਕਲਾਂ ਵਧ ਸਕਦੀਆਂ ਹਨ ਅਤੇ 2027 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਗੁਰਬਾਣੀ ਦੋਸ਼ੀ ਪ੍ਰਦੀਪ ਕਲੇਰ ਵੱਲੋਂ ਕੀਤੇ ਖੁਲਾਸੇ ਦਾ ਧੰਨਵਾਦ ਕਰਦੀ ਹੈ ਕਿਉਂਕਿ ਉਨ੍ਹਾਂ ਸੱਚ ਬੋਲਣ ਦੀ ਹਿੰਮਤ ਤਾਂ ਕੀਤੀ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਪ੍ਰਦੀਪ ਕਲੇਰ ਵੱਲੋਂ ਕੀਤੇ ਖੁਲਾਸੇ ਮੁਤਾਬਕ ਅਗਰ ਸੁਖਬੀਰ ਬਾਦਲ ਗੁਰਬਾਣੀ ਬੇਅਦਬੀ ਦੇ ਦੋਸ਼ੀ ਪਾਏ ਜਾਂਦੇ ਹਨ ਤਾਂ ਬਿਲਕੁਲ ਬਖਸ਼ਿਆ ਨਾਂ ਜਾਵੇ ਅਤੇ ਨਵੇਂ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਫੌਜੀ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਜੱਸਾ ਸਿੰਘ ਬਿਆਸ ਤੋਂ ਇਲਾਵਾ ਹੋਰ ਵੀ ਆਗੂ ਮਜੌਦ ਸਨ ।।

Leave a Reply

Your email address will not be published. Required fields are marked *