ਗੁਰਦੁਆਰਾ ਬੰਗਲਾ ਸਾਹਿਬ ਰੋਹਤਕ ਹਰਿਆਣੇ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਸਜਾਏ ਜਾ ਰਹੇ ਨਗਰ ਕੀਰਤਨ’ਚ ਨਿਹੰਗ ਸਿੰਘ ਫੌਜਾ ਹਾਜ਼ਰੀ ਲਵਾਉਣਗੀਆਂ – ਭਾਈ ਵਿਰਸਾ ਸਿੰਘ ਖਾਲਸਾ

ਹਰਿਆਣਾ

ਰੋਹਿਤਕ, ਗੁਰਦਾਸਪੁਰ, 1 ਜਨਵਰੀ (ਸਰਬਜੀਤ ਸਿੰਘ)– ਪੰਜਾਬ ਤੋ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਤੋ ਉਪਰੰਤ ਅਕਾਲਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾ ਦਿਲੀ’ਚ ਪੜਾਹ ਕਰਨ ਤੋ ਉਪਰੰਤ  3 ਜਨਵਰੀ ਨੂੰ ਗੁਰਦੁਆਰਾ ਬੰਗਲਾ ਸਾਹਿਬ ਰੋਹਤਕ ਹਰਿਆਣਾ ਵਿਖੇ ਦਸਵੇਂ ਪਾਤਸਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁਰੂ ਗਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ ਸਜਾਏ ਜਾ ਰਹੇ ਸਾ ਨਗਰ ਕੀਰਤਨ’ਚ ਜਥੇਦਾਰ ਬਾਬਾ ਸਤਨਾਮ ਸਿੰਘ ਪਰਧਾਨ ਖਾਪੜਖੇੜੀ ਮੁਖੀ ਸਹੀਦ ਬਾਬਾ ਸਾਮ ਸਿੰਘ ਅਟਾਰੀ ਤਰਨਾਦਲ ਦੀ ਅਗਵਾਈ ਵਿਚ ਸਾਮਲ ਹੋਣਗੀਆਂ ਅਤੇ ਨਗਰਕੀਰਤਨ ਪਰਬੰਧਕਾਂ ਨੂੰ ਪੂਰਾ ਪੂਰਾ ਸੰਯੋਗ ਦਿਤਾ ਜਾਵੇਗਾ , ਇਸ ਸਬੰਧੀ ਪਰੈਸ ਨੂੰ ਜਾਣਕਾਰੀ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਬਾਬਾ ਸਤਨਾਮ ਸਿੰਘ ਪਰਧਾਨ ਨਿਹੰਗ ਸਿੰਘ ਜਥੇਬੰਦੀਆਂ ਨਾਲ ਨਗਰ ਕੀਰਤਨ ਸਬੰਧੀ ਜਾਣਕਾਰੀ ਹਾਸਲ ਕਰਨ ਤੋ ਉਪਰੰਤ ਇਕ ਲਿਖਤੀ ਪਰੈਸ ਬਿਆਨ ਰਾਹੀ ਦਿਤੀ , ਉਹਨਾ ਭਾਈ ਖਾਲਸਾ ਨੇ ਦਸਿਆਂ ਨਗਰ ਕੀਰਤਨ’ਚ ਨਿਹੰਗ ਸਿੰਘ ਫੌਜਾਂ ਆਪਣੇ ਘੌੜਿਆਂ ਤੇ ਜੰਗੀ ਸਾਜਬਾਜ ਨਾਲ ਸਾਮਲ ਹੋਣਗੀਆਂ ਅਤੇ ਨਗਰ ਕੀਰਤਨ ‘ਚ ਗਤਕਾਬਾਜੀ ਦੇ ਜੌਹਰ ਦਿਖਾਉਣਗੀਆਂ , ਭਾਈ ਖਾਲਸਾ ਨੇ ਦਸਿਆਂ ਜਥੇਦਾਰ ਬਾਬਾ ਸਤਨਾਮ ਸਿੰਘ ਪਰਧਾਨ ਸਾਹਿਬ ਖਾਪੜਖੇੜੀ ਦੀ ਅਗਵਾਈ’ਚ ਨਗਰਕੀਰਤਨ ਵਿਚ ਜਥੇਦਾਰ ਬਾਬਾ ਬਲਬੀਰ ਸਿੰਘ  ਮੁਖੀ ਸਹੀਦ ਬਾਬਾ ਬਲਵੰਤ ਸਿੰਘ ਤਰਨਾਦਲ , ਜਥੇਦਾਰਨੀ ਬੀਬੀ ਅਮਰਜੀਤ ਕੌਰ ਕੌਮੀ ਪਰਧਾਨ ਇਸਤਰੀ ਵਿੰਗ, ਜਥੇਦਾਰ ਬਾਬਾ ਖਜਾਨ ਸਿੰਘ ਮਹਾਕਾਲ ਤੋਂ ਈਲਾਵਾ ਸੈਕੜੇ ਲਾਡਲੀਆਂ ਨਿਹੰਗ ਸਿੰਘ ਫੌਜਾਂ ਹਾਜਰ ਹੋ ਰਹੀਆਂ ਹਨ  ।

Leave a Reply

Your email address will not be published. Required fields are marked *