ਗੁਰਦਾਸਪੁਰ 19 ਮਈ (ਸਰਬਜੀਤ ਸਿੰਘ)– ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵੱਲੋਂ ਪਿੰਡ ਸ਼ੇਖੂਪੁਰਾ, ਗੁਰਦਾਸਪੁਰ ਵਿੱਚ ਜਾਗਰੂਕਤਾ ਪ੍ਰੋਗਾਮ ਕੀਤਾ ਗਿਆ।
ਇਹ ਜਾਗਰੂਕਤਾ ਪ੍ਰੋਗ੍ਰਾਮ ਕੁਦਰਤੀ ਸਰੋਤਾਂ ਦੀ ਸੰਭਾਲ, ਪੋਸ਼ਕ ਤੱਤਾਂ ਦੇ ਸਹੀ ਪ੍ਰਬੰਧਨ, ਅਤੇ ਆਧੁਨਿਕ ਜਲ ਪ੍ਰਬੰਧਨ ਤਕਨੀਕਾਂ, ਮਿੱਟੀ ਦੀ ਸਿਹਤ, ਪਾਣੀ ਦੇ ਘੱਟਦੇ ਪੱਧਰ, ਅਤੇ ਕਿਸਾਨਾਂ ਨੂੰ ਦਰਪੇਸ਼ ਵਧਦੀਆਂ ਵਾਤਾਵਰਣ ਅਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੀਤਾ ਗਿਆ।
ਇਸ ਜਾਗਰੂਕਤਾ ਪ੍ਰੋਗ੍ਰਾਮ ਵਿੱਚ ਸ਼ੇਖੂਪੁਰਾ ਅਤੇ ਆਸ-ਪਾਸ ਦੇ ਪਿੰਡਾਂ ਤੋਂ 60 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਵੱਖ-ਵੱਖ ਖੇਤੀ ਵਿਸ਼ਿਆਂ ਦੇ ਵਿਗਿਆਨੀਆਂ ਨੇ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ।
ਡਾ. ਐਚ.ਐਸ. ਰੰਧਾਵਾ, ਡਾਇਰੈਕਟਰ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵੱਲੋ ਇਸ ਪ੍ਰੋਗ੍ਰਾਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਟਿਕਾਊ ਖੇਤੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਿਸਾਨਾਂ ਨੂੰ ਸੁਚੱਜੀ ਕੀਟਨਾਸ਼ਕ ਦੀ ਵਰਤੋਂ, ਅਤੇ ਸਮੱਗਰ ਕੀਟ ਪ੍ਰਬੰਧਨ ਤਕਨੀਕਾਂ ਅਪਣਾਉਣ ਲਈ ਕਿਹਾ ਤਾਂ ਜੋ ਲਾਭਦਾਇਕ ਖੇਤੀ ਅਤੇ ਜੀਵ ਵਿਭਿੰਨਤਾ ਬਣੀ ਰਹੇ।
ਉਹਨਾਂ ਕਿਸਾਨਾਂ ਨੂੰ ਆਪਣੇ ਬੱਚਿਆਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋ ਚਾਰ ਸਾਲਾ ਬੀ. ਐਸ. ਸੀ. ਦੀ ਡਿਗਰੀ ਅਤੇ ਹੋਰ ਕਿੱਤਾਂ ਮੁੱਖੀ ਕੋਰਸ ਕਰਵਾਉਣ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਖੇਤੀਬਾੜੀ ਸੰਸਥਾ ਤੋ ਛੇ ਸਾਲਾ ਬੀ. ਐਸ. ਸੀ. ਕਰਵਾਉਣ ਲਈ ਪ੍ਰਰਿਤ ਕੀਤਾ। ਉਨ੍ਹਾਂ ਨੇ ਕ੍ਰਿਸੀ ਵਿਗਿਆਨ ਕੇਂਦਰ, ਗੁਰਦਾਸਪੁਰ ਵੱਲੋ ਕਰਵਾਇਆਂ ਜਾਦੀਆਂ ਕਿੱਤਾਂ ਮੁੱਖੀ ਟੇ੍ਰਨਿਗਾਂ ਦੀ ਜਾਣਕਾਰੀ ਦਿੱਤੀ।
ਡਾ. ਐਨ.ਡੀ. ਸਿੰਘ, ਡੀ ਈ ਐਸ (ਐਸ ਐਮ) ਖੇਤੀ ਅਰਥ ਸਾਸ਼ਤਰ, ਨੇ ਕਿਸਾਨਾਂ ਨੂੰ ਖੇਤੀ ਖਰਚ ਘਟਾਉਣ ਅਤੇ ਖੇਤੀ ਦੀ ਆਮਦਨ ਵਧਾਉਣ ਵਿੱਚ ਸਹਾਇਕ ਧਮਦੇ ਅਪਣਾਉਣ ਲਈ ਪ੍ਰਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਰਿਕਾਰਡ ਰੱਖਣ ਅਤੇ ਆਪਣੀ ਆਮਦਨ ਤੇ ਖਰਚ ਦਾ ਅੰਦਾਜ਼ਾ ਲਗਾਉਣ ਬਾਰੇ ਵੀ ਮਾਰਗ ਦਰਸ਼ਨ ਦਿੱਤਾ।
ਡਾ. ਜਗਦੀਸ਼ ਸਿੰਘ, ਭੂਮੀ ਵਿਗਿਆਨੀ, ਨੇ ਕਿਸਾਨਾਂ ਨੂੰ ਰਸਾਇਣਕ ਖਾਦ ਦੀ ਵਧੇਰੇ ਵਰਤੋਂ ਦੇ ਨੁਕਸਾਨਾ ਬਾਰੇ ਸੁਚੇਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਨਿਯਮਿਤ ਮਿੱਟੀ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਅਤੇ ਸੰਤੁਲਿਤ ਖਾਦ ਪ੍ਰਬੰਧਨ ਤੇ ਜੈਵਿਕ ਖਾਦਾਂ ਅਪਨਾਉਣ ਅਤੇ ਫ਼ਸਲ ਦੀ ਕਾਸ਼ਤ ਦਾ ਖਰਚ ਘਟਾਉਂਣ ਲਈ ਕਿਹਾ।


