ਗੁਰਦਾਸਪੁਰ ਪੁਲਸ ਵੱਲੋ ਡਕੈਤੀ ਦੀ ਯੋਜਨਾ ਨੂੰ ਕੀਤਾ ਨਾਕਾਮ

ਗੁਰਦਾਸਪੁਰ

06 ਮੁਲਜਮਾਂ ਨੂੰ 02 ਪਿਸਟਲ 30 ਬੋਰ ਸਮੇਤ ਮੈਗਜ਼ੀਨ ਤੇ 09 ਰੌਦ ਜਿੰਦਾ ਅਤੇ ਹਥਿਆਰ ਸਮੇਤ ਕੀਤਾ ਕਾਬੂ

ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)– ਡਾਇਰੈਕਟਰ ਜਨਰਲ ਪੁਲਸ, ਪੰਜਾਬ ਵੱਲੋਂ ਗੈਂਗਸਟਰ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡਿਪਟੀ ਇੰਸਪੈਕਟਰ ਜਨਰਲ ਪੁਲਸ, ਬਾਰਡਰ ਰੇਂਜ, ਅੰਮ੍ਰਿਤਸਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਗੁਰਦਾਸਪੁਰ ਪੁਲਸ ਵੱਲੋਂ ਗੈਰ ਕਾਨੂੰਨੀ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਦੀਨਾਨਗਰ ਦੀ ਪੁਲਸ ਵਲੋਂ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਨੋਜ ਠਾਕੁਰ, ਐੱਸ ਪੀ (ਡੀ) ਨੇ ਦੱਸਿਆ ਕਿ ਐੱਸ ਐੱਸ ਪੀ ਗੁਰਦਾਸਪੁਰ ਆਦਿਤਿਆ ਦੀ ਅਗਵਾਈ ਹੇਠ ਗੁਰਦਾਸਪੁਰ ਪੁਲਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਡੀ ਐੱਸ ਪੀ ਰਜਿੰਦਰ ਸਿੰਘ ਮਨਹਾਸ ਅਤੇ ਐੱਸ ਐੱਚ ਓ ਸੁਰਿੰਦਰਪਾਲ ਸਿੰਘ ਲਵੀ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ ਅੱਜ ਦੀਨਾਨਗਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਦਾਣਾ ਮੰਡੀ ਪਨਿਆੜ ਵਿੱਚ ਬਣੀ ਸੀਮੇਂਟ ਦੀ ਸੈੱਡ ਨਜਦੀਕ ਇੱਕ ਕਾਰ ਨੰਬਰ HP 54 B 3888 ਮਾਰਕਾ ਸਵਿਫਟ ਡਿਜ਼ਾਇਰ ਰੰਗ ਚਿੱਟਾ ਵਿੱਚ ਹਥਿਆਰਾ ਸਮੇਤ ਸਵਾਰ ਵਿਅਕਤੀ ਡਕੈਤੀ ਦੀ ਯੋਜਨਾ ਬਣਾ ਰਹੇ ਹਨ। ਜਿਸ ਤੇ ਪੁਲਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਇਆ ਡਕੈਤੀ ਦੀ ਯੋਜਨਾ ਬਣਾ ਰਹੇ 06 ਦੋਸ਼ੀਆ ਦੀਪਕ ਮਲਹੋਤਰਾ, ਸ਼ੇਰਪ੍ਰੀਤ ਸਿੰਘ, ਪੰਕਜ ਸ਼ਰਮਾ, ਰਾਹੁਲ ਕੁਮਾਰ, ਸਾਹਿਲ ਸੈਣੀ ਅਤੇ ਸੰਨੀ ਨੂੰ ਕਾਰ ਨੰਬਰ HP 54 B 3888 ਮਾਰਕਾ ਸਵਿਫਟ ਡਿਜ਼ਾਇਰ ਰੰਗ ਚਿੱਟਾ ਸਮੇਤ ਕਾਬੂ ਕੀਤਾ। ਦੋਸ਼ੀਆ ਦੀ ਤਲਾਸ਼ੀ ਦੌਰਾਨ ਉਹਨਾਂ ਪਾਸੋਂ 02 ਪਿਸਟਲ .30 ਬੋਰ ਸਮੇਤ ਮੈਗਜ਼ੀਨ ਅਤੇ 09 ਰੌਦ ਜਿੰਦਾ ਬ੍ਰਾਮਦ ਕੀਤੇ ਗਏ। ਇਸ ਤੋਂ ਇਲਾਵਾ ਕਾਰ ਦੀ ਤਲਾਸ਼ੀ ਦੌਰਾਨ 01 ਕਿਰਪਾਨ ਅਤੇ 03 ਦਾਤਰ ਵੀ ਬ੍ਰਾਮਦ ਹੋਏ। ਜਿਸ ਤੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 243, ਮਿਤੀ 20.08.2026 ਜੁਰਮ 310(4), 310(5) BNS 25-54-59 ਅਸਲਾ ਐਕਟ ਥਾਣਾ ਦੀਨਾਨਗਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਜ਼ਾਰੀ ਹੈ।

ਗ੍ਰਿਫਤਾਰ ਕੀਤੇ ਗਏ ਦੋਸ਼ੀਆ ਵਿੱਚ ਦੀਪਕ ਮਲਹੋਤਰਾ ਉਰਫ ਸੋਰਵ ਪੁੱਤਰ ਪ੍ਰੇਮ ਨਾਥ ਵਾਸੀ ਢਾਕੀ ਰੋਡ ਪਠਾਨਕੋਟ (05 ਮੁਕੱਦਮੇ 307 ਅਤੇ ਅਸਲਾ ਐਕਟ ਅਤੇ NDPS Act ਦੇ ਦਰਜ ਹਨ)। ਸ਼ੇਰਪ੍ਰੀਤ ਸਿੰਘ ਉਰਫ ਗੁਲਾਬਾ ਪੁੱਤਰ ਅਵਤਾਰ ਸਿੰਘ ਵਾਸੀ ਦਸ਼ਮੇਸ਼ ਨਗਰ ਅੰਮ੍ਰਿਤਸਰ (08 ਮੁਕੱਦਮੇ 307, ਲੁੱਟ ਅਤੇ ਅਸਲਾ ਐਕਟ ਦੇ ਦਰਜ ਹਨ)। ਪੰਕਜ਼ ਸ਼ਰਮਾ ਉਰਫ ਕਾਕਾ ਪੁੱਤਰ ਵਿਜੇ ਕੁਮਾਰ ਵਾਸੀ ਦੀਨਾਨਗਰ (01 ਮੁਕੱਦਮਾ NDPS Act ਦਾ ਦਰਜ ਹਨ)। ਰਾਹੁਲ ਕੁਮਾਰ ਉਰਫ ਰੋਟਾ ਪੁੱਤਰ ਕੁਲਦੀਪ ਕੁਮਾਰ ਵਾਸੀ ਹੈਬਤ ਪਿੰਡੀ ਪਠਾਨਕੋਟ (10 ਮੁਕੱਦਮੇ ਲੜਾਈ ਅਤੇ NDPS Act ਦੇ ਦਰਜ ਹਨ)। ਸਾਹਿਲ ਸੈਣੀ ਪੁੱਤਰ ਜਸਵਿੰਦਰ ਪਾਲ ਵਾਸੀ ਗੱਜੂ ਜਗੀਰ ਤਾਰਾਗੜ੍ਹ (05 ਲੜਾਈ ਅਤੇ NDPS Act ਦੇ ਦਰਜ ਹਨ)। ਸੰਨੀ ਉਰਫ ਰਾਜਾ ਪੁੱਤਰ ਕਸ਼ਮੀਰ ਮਸੀਹ ਵਾਸੀ ਨਵਾਂ ਪਿੰਡ ਬਹਾਦਰ (02 ਮੁਕੱਦਮੇ 307 ਅਤੇ ਅਸਲਾ ਐਕਟ ਦੇ ਦਰਜ ਹਨ) ਸ਼ਾਮਲ ਹਨ।

Leave a Reply

Your email address will not be published. Required fields are marked *