ਗੁਰ ਮਰਿਯਾਦਾ ਅਨੁਸਾਰ ਆਪਣੇ ਅਨੰਦ ਕਾਰਜ ਕਰਵਾਉਣ ਵਾਲੇ ਜੋੜਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਣਾ ਚਾਹੀਦਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 1 ਫਰਵਰੀ (ਸਰਬਜੀਤ ਸਿੰਘ)–ਵਿਆਹ ਸਮੇਂ ਲੱਖ ਕਰੋੜਾਂ ਰੁਪਏ ਬਰਬਾਦ ਕਰਨ ਵਾਲੇ ਰੁਝਾਨ ਨੂੰ ਰੋਕਣ ਲਈ ਸਿੱਖ਼ਾਂ ਦੀ ਮਿੰਨੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਨੂੰ ਚਾਹੀਦਾ ਹੈ ਉਹ ਜਾਤੀ ਬਰਾਦਰੀ ਤੋਂ ਉੱਪਰ ਉੱਠ ਕੇ ਗੁਰ ਮਰਿਆਦਾ ਤਹਿਤ ਸਾਦੇ ਢੰਗ ਨਾਲ ਵਿਆਹ ਕਰਵਾਉਣ ਵਾਲੇ ਸਭਾਗੇ ਜੋੜਿਆ ਨੂੰ ਢੁਕਵੇਂ ਤਰੀਕੇ ਨਾਲ ਸਨਮਾਨਿਤ ਕਰਨ ਦੀ ਇਕ ਲਹਿਰ ਚਲਾਉਣ ਦੀ ਲੋੜ ਤੇ ਜੋਰ ਦੇਣ ,ਤਾਂ ਕਿ ਵਿਆਹ ਮੌਕੇ ਲੱਖਾਂ ਰੁਪਏ ਬਰਬਾਦ ਕਰਨ ਵਾਲੇ ਰੁਝਾਨ ਨੂੰ ਰੋਕਿਆ ਜਾ ਸਕੇ ਅਤੇ ਨੌਜਵਾਨ ਪੀੜ੍ਹੀ ਨੂੰ ਵਿਆਹ ਸਾਦੇ ਢੰਗ ਅਤੇ ਗੁਰਮਰਯਾਦਾ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਾਲਵੇ ਦੇ ਪੰਥ ਪ੍ਰਸਿੱਧ ਢਾਡੀ ਨਵਾਬ ਲਖਬੀਰ ਸਿੰਘ ਵਲੋਂ ਬੀਬੀ ਗਗਨਦੀਪ ਕੌਰ ਪਿੰਡ ਧੂੜਕੋਟ ਜ਼ਿਲ੍ਹਾ ਬਰਨਾਲਾ ਨਾਲ ਸਾਦੇ ਢੰਗ ਅਤੇ ਗੁਰ ਮਰਯਾਦਾ ਅਨੁਸਾਰ ਕਈ ਪੰਥਕ ਹਸਤੀਆਂ ਦੀ ਹਾਜ਼ਰੀ’ਚ ਅਨੰਦ ਕਾਰਜ ਕਰਵਾਉਣ ਵਾਲੇ ਧਾਰਮਿਕ ਕਾਰਜ ਲਈ ਸੁਭਾਗੀ ਜੋੜੀ ਨੂੰ ਵਧਾਈ ਦਿੰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।

ਭਾਈ ਖਾਲਸਾ ਨੇ ਕਿਹਾ ਅਜਕਲ ਦੇ ਪੜੇ ਲਿਖੇ ਨੌਜਵਾਨਾਂ ਵਲੋਂ ਵਿਆਹ ਮੌਕੇ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਆਪਣੇ ਮਾਤਾ ਪਿਤਾ ਤੇ ਪਰਿਵਾਰ ਨੂੰ ਕਰਜ਼ੇ ਥੱਲੇ ਲਾਉਣ ਦੀ ਭੈੜੀ ਰੀਤ ਚੱਲੀ ਹੋਈ ਹੈ ਜਿਸ ਨੂੰ ਰੋਕਣਾ ਸਮੇਂ ਅਤੇ ਲੋਕਾਂ ਦੀ ਮੰਗ ਹੈ ਭਾਈ ਖਾਲਸਾ ਨੇ ਕਿਹਾ ਇਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਥਾਨਕ ਸਰਕਾਰਾਂ ਆਪਣੇ ਵੱਡੇ ਯੋਗਦਾਨ ਰਾਹੀਂ ਸਾਦੇ ਢੰਗ ਤੇ ਗੁਰ ਮਰਯਾਦਾ ਅਨੁਸਾਰ ਆਪਣੇ ਅਨੰਦ ਕਾਰਜ ਕਰਵਾਉਣ ਵਾਲੇ ਸਭਾਗੇ ਜੋੜਿਆ ਨੂੰ ਸਨਮਾਨਿਤ ਕਰਨ ਦੀ ਇਕ ਧਾਰਮਿਕ ਲਹਿਰ ਚਲਾਉਣ ਦੀ ਲੋੜ ਤੇ ਜ਼ੋਰ ਦੇਣ, ਤਾਂ ਕਿ ਵਿਆਹ ਮੌਕੇ ਫਾਲਤੂ ਖਰਚਿਆਂ ਨੂੰ ਖਤਮ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਸਿੱਖੀ ਦੀ ਰਹਿਤ ਮਰਯਾਦਾ ਨਾਲ ਜੋੜਿਆ ਜਾ ਸਕੇ, ਭਾਈ ਖਾਲਸਾ ਨੇ ਕਿਹਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਢਾਡੀ ਨਵਾਬ ਲਖਬੀਰ ਸਿੰਘ ਅਤੇ ਬੀਬੀ ਗਗਨਦੀਪ ਕੌਰ badbar ਵਲੋਂ ਸਾਦੇ ਅਤੇ ਗੁਰ ਮਰਯਾਦਾ ਅਨੁਸਾਰ ਆਪਣੇ ਅਨੰਦ ਕਾਰਜ ਕਰਵਾਉਣ ਦੀ ਲੱਖ ਲੱਖ ਵਧਾਈ ਦੇਂਦੀ ਹੈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਜਿਹੇ ਸੁਭਾਗੇ ਜੋੜਿਆਂ ਨੂੰ ਸਨਮਾਨਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ,ਤਾਂ ਕਿ ਨੌਜਵਾਨਾਂ ਵਿਚ ਸਾਦੇ ਅਤੇ ਗੁਰ ਮਰਯਾਦਾ ਅਨੁਸਾਰ ਆਪਣੇ ਅਨੰਦ ਕਾਰਜ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਲੋਕਾਂ ਨੂੰ ‍ ਵਿਆਹ ਮੌਕੇ ਲੱਖਾਂ ਕਰੋੜਾਂ ਰੁਪਏ ਲਾਉਣ ਵਾਲੇ ਫਾਲਤੂ ਖਰਚਿਆਂ ਤੋਂ ਮੁਕਤ ਕਰਵਾਇਆ ਜਾ ਸਕੇ, ਇਸ ਅਨੰਦ ਕਾਰਜ ਮੌਕੇ ਵਿਸ਼ੇਸ਼ ਤੌਰ ਸਭਾਗੀ ਜੋੜੀਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਯੂਨਾਇਟਡ ਅਕਾਲੀ ਦਲ, ਸੂਰਜਮੁਨੀ ਸਾਧ ਨੂੰ ਸੋਧਾ ਲਾਉਣ ਵਾਲੇ ਭਾਈ ਗੁਰਸੇਵਕ ਸਿੰਘ ਜੋਂ ਭਾਈ ਲਖਬੀਰ ਸਿੰਘ ਜੀ ਦੇ ਭਰਾਤਾ ਹਨ, ਬਾਬਾ ਚਮਕੌਰ ਸਿੰਘ ਭਾਈ ਰੂਪਾ ex MLA piramal ਸਿੰਘ ਧਨੌਲਾ ਤੋਂ ਇਲਾਵਾ ਇਲਾਕੇ ਦੀਆਂ ਨਾਮਵਰ saksiata ਨੇ ਹਾਜ਼ਰੀ ਲਵਾਈ ਅਤੇ ਜੋੜੀ ਨੂੰ ਵਧਾਈ ਦੇ ਅਸ਼ੀਰਵਾਦ ਦਿਤੇ ਸਭਨਾਂ ਨੇ ਸਾਦੇ ਢੰਗ ਨਾਲ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਸਕਿਆਂ।

Leave a Reply

Your email address will not be published. Required fields are marked *