ਗੁਰਦਾਸਪੁਰ, 1 ਫਰਵਰੀ (ਸਰਬਜੀਤ ਸਿੰਘ)- ਪੰਜਾਬ ਸਰਕਾਰ ਵੱਲੋਂ ਆਈ.ਪੀ.ਐਸ ਅਧਿਕਾਰੀਆਂ ਨੂੰ ਦਿੱਤੀ ਗਈ ਤਰੱਕੀ ਤਹਿਤ 2009 ਬੈਂਚ ਦੇ ਪੁਲਸ ਅਧਿਕਾਰੀ ਸਰਵ ਸ੍ਰੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ ਨੂੰ ਬਤੌਰ ਡੀ.ਆਈ.ਜੀ ਰੈਂਕ ‘ਤੇ ਪ੍ਰਮੋਟ ਕੀਤਾ ਗਿਆ ਹੈ |
ਵਰਣਯੋਗ ਇਹ ਹੈ ਕਿ ਇਸ ਤੋਂ ਪਹਿਲਾਂ ਹਰਚਰਨ ਸਿੰਘ ਭੁੱਲਰ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ, ਦੋ ਵਾਰ ਏ.ਆਈ.ਜੀ ਕਰਾਇਮ ਅਤੇ 10 ਜਿਲਿਆ ਦੇ ਬਤੌਰ ਐਸ.ਐਸ.ਪੀ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਬਾਅਦ ਕਮਾਂਡੋ ਪੀ.ਏ.ਪੀ ਦੀਆਂ ਬਟਾਲੀਅਨ ਵਿੱਚ ਕਮਾਂਡੈਂਟ ਅਤੇ ਹੁਣ ਏ.ਆਈ.ਜੀ ਲਾਅ ਐਂਡ ਆਰਡਰ ਤੋਂ ਪ੍ਰਮੋਟ ਕਰਕੇ ਸ. ਹਰਚਰਨ ਸਿੰਘ ਭੁੱਲਰ ਆਈ.ਪੀ.ਐਸ ਨੂੰ ਪੰਜਾਬ ਪੁਲਸ ਦਾ ਡੀ.ਆਈ.ਜੀ ਪ੍ਰਮੋਟ ਕੀਤਾ ਗਿਆ ਹੈ।
ਇੱਥੇ ਸਪੱਸ਼ਟ ਕੀਤਾ ਜਾਂਦਾ ਹੈ ਕਿ ਸ. ਹਰਚਰਨ ਸਿੰਘ ਭੁੱਲਰ 10 ਜਿਲਿਆ ਵਿੱਚ ਐਸ.ਐਸ.ਪੀ ਰਹੇ ਹਨ। ਉਨਾਂ ਜਿਲਿਆ ਵਿੱਚ ਕ੍ਰਿਮਨਲ ਅਤੇ ਨਸ਼ਾ ਵੇਚਣ ਵਾਲੇ ਵੱਡ ਵੱਡੇ ਸਮੱਗਲਰਾਂ ਨੂੰ ਦਬੌਚ ਕੇ ਜੇਲ ਵਿੱਚ ਬੰਦ ਕੀਤੇ ਗਏ ਹਨ। ਜਿਸ ਕਰਕੇ ਉਹ ਇੱਕ ਈਮਾਨਦਾਰ ਪੁਲਸ ਅਫਸਰ ਵਜੋਂ ਜਾਣੇ ਜਾਂਦੇ ਹਨ।


