ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੀ ਪ੍ਰੋਗਰਾਮ ਅਫਸਰ ਡਾਕਟਰ ਸੰਦੀਪ ਗਿੱਲ ਨਾਲ ਕੀਤੀ ਮੀਟਿੰਗ

ਪੰਜਾਬ

ਗੁਰਦਾਸਪੁਰ, 15 ਜੂਨ (ਸਰਬਜੀਤ)– ਸੂਬੇ ਪੰਜਾਬ ਵਿੱਚ ਐਨ.ਐਚ.ਐਮ ਦੇ ਅਧੀਨ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਕਮਿਊਨਿਟੀ ਹੈਲਥ ਅਫਸਰ ਪਿੱਛਲੇ 3 ਸਾਲਾਂ ਤੋਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਕਰੋਨਾ ਕਾਲ ਵਿੱਚ ਵੀ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਪੂਰੀ ਤਨਦੇਹੀ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀ। ਫੀਲਡ ਵਿੱਚ ਕੰਮ ਕਰਦਿਆਂ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ। ਇੰਨਾਂ ਦਿੱਕਤਾਂ ਦੇ ਚੱਲਦੇ ਅੱਜ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੀ ਪ੍ਰੋਗਰਾਮ ਅਫਸਰ ਡਾਕਟਰ ਸੰਦੀਪ ਗਿੱਲ ਨਾਲ ਇੱਕ ਅਹਿਮ ਮੀਟਿੰਗ ਪਰਿਵਾਰ ਕਲਿਆਣ ਭਲਾਈ ਕੇਂਦਰ ਸੈਕਟਰ 34 ਚੰਡੀਗੜ ਵਿਖੇ ਹੋਈ। ਜਿਸ ਵਿੱਚ ਆਪਣੇ ਸੈਂਟਰਾ ਉਤੇ ਕੰਮ ਕਰਨ ਵੇਲੇ ਜਾ ਰਹੀਆ ਦਿੱਕਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਬਹੁਤ ਸੁਖਾਵੀ ਰਹੀ। ਪ੍ਰੋਗਰਾਮ ਅਫਸਰ ਨੂੰ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨਾਂ ਭਰੋਸਾ ਦਿੱਤਾ ਕਿ ਉਹ ਇੰਨਾਂ ਮੁਸ਼ਕਿਲਾ ਦਾ ਜਲਦ ਹੀ ਹੱਲ ਕਰਨਗੇ।

ਮੀਟਿੰਗ ਵਿੱਚ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੇ ਸੂਬੇ ਪ੍ਰਧਾਨ ਡਾ. ਸੁਨੀਲ ਤਰਗੋਤਰਾ, ਸੁਖਪ੍ਰੀਤ ਨੇ ਦੱਸਿਆ ਕਿ ਉਨਾਂ ਪੂਰੀ ਉਮੀਦ ਹੈ ਕਿ ਪ੍ਰੋਗਰਾਮ ਅਫਸਰ ਅਤੇ ਸਿਹਤ ਵਿਭਾਗ ਵੱਲੋਂ ਇੰਨਾਂ ਮੁਸ਼ਕਿਲਾ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ।ਮੀਟਿੰਗ ਵਿੱਚ ਸੂਬਾ ਪ੍ਰਧਾਨ ਤੋਂ ਇਲਾਵਾ ਐਸੋਸੀਏਸ਼ਨ ਦੇ ਮੈਂਬਰ ਮਨਜੀਤ ਸਿੰਘ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ, ਦਵਿੰਦਰ ਸਿੰਘ, ਦੀਪ ਸ਼ਿਖਾ, ਸਿਮਰਨਜੀਤ ਕੌਰ, ਜੈਸਮੀਨ ਕੌਰ, ਰਮਨ ਵੀਰ ਕੌਰ, ਮੇਜਰ ਸਿੰਘ, ਸੂਰਜ, ਬਲਵੀਰ ਸਿੰਘ ਅਤੇ ਵਿਕਾਸ ਜੇਏਲ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *