ਗੁਰਦਾਸਪੁਰ, 15 ਜੂਨ (ਸਰਬਜੀਤ)–ਕਰੋਨਾ ਕਾਲ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਆਏ ਸਨ। ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਪਰ ਇੰਨਾਂ ਦੀ ਗਠਜੋੜ ਪਾਰਟੀ ਅਕਾਲੀ ਦਲ ਨੇ ਉਨਾਂ ਦਾ ਭਰਵਾਂ ਸਵਾਗਤ ਕੀਤਾ। ਜਿਸ ਵਿਚ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿਮਰਨਜੀਤ ਕੌਰ ਕੇਂਦਰੀ ਕੈਬਨਿਟ ਮੰਤਰੀ ਵੀ ਮੌਜੂਦ ਸਨ। ਉਨਾਂ ਉਹ ਭਾਜਪਾ ਨੂੰ ਸਮਰਥਨ ਦੇਣ ਵਾਲੇ ਅਕਾਲੀ ਦਲ ਵੱਲੋਂ ਬਹੁਤ ਪ੍ਰਧਾਨਮੰਤਰੀ ਤੋਂ ਉਮੀਦਾ ਸਨ ਕਿ ਉਹ ਬਾਰਡਰ ਦੇ ਇਲਾਕੇ ਵਿੱਚ ਆਏ ਸਨ। ਇੱਥੇ ਕੋਈ ਰੋਜਗਾਰ ਲਈ ਫੈਕਟਰੀ ਜਾਂ ਕੋਈ ਵੱਡਾ ਮੈਡੀਕਲ ਕਾਲਜ, ਰੀਸਚਰ ਕੈਂਸਰ ਇੰਸਟੀਚਿਊਟ ਖੋਲਿਆ ਜਾਵੇ ਤਾਂ ਜੋ ਲੋਕਾਂ ਨੂੰ ਰੁਜਗਾਰ ਮਿਲ ਸਕੇ। ਪਰ ਉਸ ਸਮੇਂ ਪ੍ਰੈਸ ਦੇ ਸਾਹਮਣੇ ਉਹ ਕੇਵਲ ਆਪਣੀਆਂ ਹੀ ਉਪਲਬੱਧੀਆ ਬਣਾਉਦੇ ਰਹੇ। ਬਲਕਿ ਗੁਰਦਾਸਪੁਰ ਲਈ ਕੋਈ ਵੀ ਐਲਾਨ ਨਹੀਂ ਕੀਤਾ। ਜਿਸ ਕਰਕੇ ਅੱਜ ਭਾਜਪਾ ਪੰਜਾਬ ਵਿੱਚ ਆਪਣਾ ਵਜੂਦ ਬਣਾ ਰਹੀ ਹੈਜਦੋਂ ਕਿ ਮਾਝਾ ਜੋਨ ਉਸਦਾ ਵਿਰੋਧ ਕਰ ਰਿਹਾ ਹੈ। ਕਿਉਕਿ ਉਸ ਨੇ ਸਾਡੇ ਇਲਾਕੇ ਨੂੰ ਕੋਈ ਸੁਵਿਧਾ ਨਹੀਂ ਦਿੱਤੀ ਅਤੇ ਨਾ ਹੀ ਕੋਈ ਐਲਾਨ ਕੀਤਾ ਸੀ। ਜਿਸ ਨਾਲ ਸਾਡਾ ਨੌਜਵਾਨ ਪੜ ਲਿਖ ਕੇ ਪੰਜਾਬ ਵਿੱਚ ਨੌਕਰੀ ਕਰਨ ਦੀ ਬਜਾਏ ਵਿਦੇਸ਼ਾਂ ਨੂੰ ਤਰਜੀਹ ਦੇਵੇ। ਹੁਣ ਭਾਜਪਾ ਆਪਣੀ ਪਾਰਟੀ ਦੇ ਵਰਕਰਾਂ ਨੂੰ ਉਤੇਜਨਾ ਕਰ ਰਹੀ ਹੈ ਕਿ ਉਹ ਪਾਰਟੀ ਪਰਤੀ ਆਪਣੀ ਵਫਾਦਾਰੀ ਨਿਭਾਉਣ ਤੇ ਜੋ ਕਾਂਗਰਸ ਦੇ ਲੋਕ ਭਾਜਪਾ ਵਿੱਚ ਸ਼ਾਮਲ ਹੋਏ ਹਨ ਉਨਾਂ ਮਿਲ ਕੇ ਮੁੜ 2024 ਵਿੱਚ ਭਾਜਪਾ ਦੀ ਸਰਕਾਰ ਕੇਂਦਰ ਵਿੱਚ ਬਣ ਸਕੇ। ਪਰ ਪਿੰਡਾਂ ਦੇ ਸਰਵੇ ਮੁਤਾਬਕ ਇਸ ਕੰਮ ਲਈ ਅਜੇ ਦਿੱਲੀ ਬਹੁਤ ਦੂਰ ਹੈ।