ਗੁਰਦਾਸਪੁਰ, 15 ਜੂਨ (ਸਰਬਜੀਤ)– ਗੁਰਦਾਸਪੁਰ ਵਿਚ ਆਈ.ਟੀ ਨਾਲ ਸਬੰਧਤ ਵੱਖ-ਵੱਖ ਕੋਰਸ ਕਰਵਾਉਣ ਵਾਲੀ ਨਾਮਵਰ ਅਕੈਡਮੀ ਸੀ.ਬੀ.ਏ ਇਨਫੋਟੈਕ ਦੇ ਮੈਨੇਜਿੰਗ ਡਾਇਰੈਕਟਰ ਇੰਜੀ:ਸੰਦੀਪ ਕੁਮਾਰ ਨੇ ਦੱਸਿਆ ਕਿ ਉਨਾਂ ਦਾ ਕਾਲਜ ਕਲਾਨੌਰ ਰੋਡ ’ਤੇ ਸਥਿਤ ਹੈ। ਜਿਸ ਵਿੱਚ ਫੀਸਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਬਕ ਲਈਆਂ ਜਾਂਦੀਆਂ ਹਨ। ਜਿਸਦੇ ਫਲ ਸਵਰੂਪ ਇਸ ਵਿਦਿਆ ਦੇ ਚਾਨਣ ਮੁਨਾਰਾ ਵਿੱਚ ਹੁਣ ਭਾਰੀ ਗਿਣਤੀ ਵਿੱਚ ਲੜਕੇ ਤੇ ਲੜਕੀਆ ਆਪਣੀ ਡਿਗਰੀ ਹਾਸਲ ਕਰਕੇ ਕਾਫੀ ਮਾਤਰਾ ਵਿੱਚ ਪੰਜਾਬ ਵਿੱਚ ਆਪਣਾ ਕਾਰੋਬਾਰ ਕਰ ਰਹੇ ਹਨ। ਜੋ ਲੋਕ ਵਿਦੇਸ਼ ਜਾਣ ਦੇ ਚਾਹਵਾਨ ਹਨ, ਉਨਾਂ ਇਹ ਡਿਗਰੀਆ ਹਾਸਲ ਕਰਕੇ ਅਤੇ ਹੋਰ ਸਬੰਧਤ ਵਿੱਦਿਆ ਕਰਕੇ ਪਿੰਡਾਂ ਵਿੱਚ ਜਾ ਕੇ ਸੈਟਲ ਹੋ ਗਏ ਹਨ, ਜੋ ਕਿ ਸੀ.ਬੀ.ਏ ਇਨਫੋਟੈਕ ਦੀ ਦੇਣ ਹੈ। ਹੁਣ ਛੁੱਟੀਆ ਦਾ ਸੀਜਨ ਹੋਣ ਕਰਕੇ ਫੀਸਾਂ ਬਹੁਤ ਹੀ ਘੱਟ ਰੱਖੀਆਂ ਗਈਆਂ ਹਨ। ਜਿਸ ਕਰਕੇ ਕਾਫੀ ਮਾਤਰਾ ਵਿੱਚ ਵਿਦਿਆਰਥੀ ਆਪਣਾ ਦਾਖਲਾ ਲੈ ਰਹੇ ਹਨ ਤਾਂ ਜੋ ਆਪਣਾ ਭਵਿੱਖ ਬਣਾ ਸਕਣ।


