ਹੁਣ ਘਰ ਬੈਠੇ ਹੀ ਬਣਾ ਸਕਦੇ ਹਨ ਲੋਕ ਲਰਨਿੰਗ ਲਾਇਸੰਸ

ਪੰਜਾਬ

ਗੁਰਦਾਸਪੁਰ, 15 ਜੂਨ (ਸਰਬਜੀਤ)-ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਇੱਕ ਹੋਰ ਨਵਾਂ ਉਪਰਾਲਾ ਕੀਤਾ ਗਿਆ ਹੈ।ਂ ਹੁਣ ਲੋਕਾਂ ਨੂੰ ਆਪਣਾ ਲਾਰਨਿੰਗ ਡਰਾਇਵਿੰਗ ਲਾਇਸੰਸ ਲਈ ਰੀਜਨਲ ਟਰਾਂਸਪੋਰਟ ਅਥਾਰਿਟੀ ਦੇ ਦਫਤਰ ਜਾਣ ਦੀ ਬਜਾਏ ਘਰ ਵਿੱਚ ਬੈਠੇ ਹੀ ਇਹ ਲਾਇਸੰਸ ਬਣਾ ਸਕਦੇ ਹੈ। ਸਰਕਾਰ ਦੇ ਇਸ ਫੈਸਲੇ ’ਤੇ ਜਿੱਥੇ ਲੋਕਾਂ ਦੇ ਪੈਸੇ ਦੀ ਬੱਚਤ ਹੋਵੇਗੀ,ਉਥੇ ਹੀ ਉਨਾਂ ਦਾ ਕੀਮਤੀ ਸਮੇਂ ਵੀ ਬੱਚ ਜਾਵੇਗਾ।
ਵਰਣਯੋਗ ਹੈ ਕਿ ਲਾਇਸੰਸ ਬਣਾਉਣ ਲਈ ਦੂਰ ਦਰਾਡੇ ਤੋਂ ਲੋਕ ਆਉਦੇ ਸਨ। ਜਿਸ ਕਾਰਨ ਉਨਾਂ ਨੂੰ ਕਈ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ ਸੀ। ਜਦੋਂ ਕਿ ਉਨਾਂ ਦਾ ਕੀਮਤੀ ਸਮਾਂ ਵੀ ਨਸ਼ਟ ਹੋ ਜਾਂਦਾ ਹੈ। ਹਾਲਾਤ ਉਸ ਸਮੇਂ ਵੀ ਬਦਤਰ ਹੋ ਜਾਂਦੇ ਸਨ ਜਦੋਂ ਉਥੇ ਕਰਮਚਾਰੀ ਕਹਿ ਦਿੰਦਾ ਸੀ ਕਿ ਸਿਸਟਮ ਵਿੱਚ ਖਰਾਬੀ ਆ ਗਈ ਹੈ ਤੇ ਕੱਲ ਨੂੰ ਤੁਸੀ ਆਓ। ਜਿਸ ਤੋਂ ਬਾਅਦ ਲੋਕਾਂ ਨੂੰ ਅਗਲੇ ਦਿਨ ਫਿਰ ਆਉਦਾ ਪੈਂਦਾ ਸੀ। ਸਰਕਾਰ ਨੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਉਕਤ ਫੈਸਲਾ ਕੀਤਾ ਗਿਆ ਹੈ। ਲੋਕ ਹੁਣ ਘਰ ਬੈਠੇ ਹੀ ਅਪਲਾਈ ਕਰਕੇ ਆਨਲਾਈਨ ਟੈਸਟ ਦੇ ਸਕਣਗੇ। ਫਿਰ ਪ੍ਰਵਾਨਗੀ ਤੋਂ ਬਾਅਦ ਇਸ ਨੂੰ ਪਿੰਟ ਕਰਨ ਦੇ ਯੋਗ ਹੋਵੇਗਾ ਅਤੇ ਘਰ ਵਿੱਚ ਇਸਦੀ ਵਰਤੋਂ ਕਰ ਸਕੇਗੇ। ਮਾਨ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਵਿੱਚ ਹਰ ਸਾਲ ਲਰਨਿੰਗ ਲਾਇਸੰਸ ਲੈਣ ਵਾਲੇ 5 ਲੱਖ ਲੋਕਾਂ ਨੂੰ ਰਾਹਤ ਮਿਲੇਗੀ। ਬਿਨੈਕਾਰ ਨੂੰ ਵੈਬ ਸਾਈਟ ’ਤੇ ਆਪਣਾ ਆਧਾਰ ਕਾਰਡ ਅਪਲੋਡ ਕਰਨਾ ਹੋਵੇਗਾ। ਫਿਰ ਲਰਨਿੰਗ ਲਾਇਸੰਸ ਲਈ ਅਰਜ਼ੀ ਦੀ ਚੋਣ ਕਰਨ ਤੋਂ ਬਾਅਦ ਉਹ ਆਨਲਾਈਨ ਟੈਸਟ ਦੇ ਸਕਦੇ ਹਨ। ਲਾਇਸੰਸ ਪਾਸ ਕਰਨ ਤੋਂ ਬਾਅਦ ਤੁਰੰਤ ਮੰਜੂਰੀ ਮਿਲ ਜਾਵੇਗੀ। ਜਿਸਨੂੰ ਡਾਊਨਲੋਡ ਕਰਨ ਤੋਂ ਬਾਅਦ ਲੋਕ ਪਿ੍ਰੰਟ ਕਰ ਸਕਦੇ ਹਨ।

Leave a Reply

Your email address will not be published. Required fields are marked *