ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)–ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਹਲਕਾ ਇੰਚਾਰਜ਼ ਅਤੇ ਸੀਨੀਅਰ ਆਗੂ ਰਮਨ ਬਹਿਲ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਰਾਘਵ ਚੱਡਾ ਨੂੰ ਪੰਜਾਬ ਤੋਂ ਰਾਜਸਭਾ ਮੈਂਬਰ ਸਲਾਹਕਾਰ ਕਮੇਟੀ ਦੇ ਮੁੱਖੀ ਵਜੋਂ ਨਿਯੁਕਤ ਕਰਨ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਚੰਗੀ ਸੋਚ ਵਾਲੇ ਇਨਸਾਨ ਦੀ ਸਲਾਹ ਮਿਲ ਸਕਦੀ ਹੈ। ਰਾਘਵ ਚੱਡਾ ਪੰਜਾਬ ਨਾਲ ਗੂੜਾ ਰਿਸ਼ਤਾ ਰੱਖਣ ਵਾਲੇ ਪ੍ਰਤੀਸ਼ਿਠਤ ਵਿਅਕਤੀ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਲਿਆਉਣ ਵਿੱਚ ਵੀ ਅਹਿਮ ਰੋਲ ਰਿਹਾ ਹੈ। ਇੱਥੇ ਵਰਣਯੋਗ ਹੈ ਕਿ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ ਤਾਂ ਉਸ ਵੇਲੇ ਰਾਘਵ ਚੱਡਾ ਵੱਲੋਂ ਸਪੈਸ਼ਲ ਰੈਡ ਕਰਕੇ ਨਜਾਇਜ ਤੌਰ ’ਤੇ ਚੱਲ ਰਹੇ ਮਾਈਨਿੰਗ ਦਾ ਪਰਦਾਫਾਸ਼ ਕੀਤਾ ਗਿਆ ਸੀ, ਜਿਸਦੇ ਫਲਸਰੂਪ ਕਾਂਗਰਸ ਪੰਜਾਬ ਵਿੱਚੋਂ ਕੂਚ ਹੋ ਗਈ। ਅੱਜ ਤੱਕ ਕਿਸੇ ਪਾਰਟੀ ਨੂੰ ਇੰਨਾਂ ਵੱਡਾ ਫਤਵਾ ਨਹੀਂ ਮਿਲਿਆ।ਜਿਨਾਂ ਕਿ ਅਰਵਿੰਦ ਕੇਜਰੀਵਾਲ ਪਾਰਟੀ ਸੁਪਰੀਮੋ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਰਾਘਵ ਚੱਡਾ ਦੀ ਮਿਹਨਤ ਕਰਕੇ 92 ਸੀਟਾਂ ਦੀ ਜਿੱਤ ਹਾਸਲ ਹੋਈ ਹੈ।
ਉਨਾਂ ਕਿਹਾ ਕਿ ਕੁੱਝ ਲੋਕਾਂ ਵੱਲੋਂ ਰਾਘਵ ਚੱਡਾ ਦੀ ਨਿਯੁਕਤੀ ਨੂੰ ਹਾਈਕੋਰਟ ਵਿੱਚ ਚੈਲੰਜ ਕੀਤਾ ਗਿਆ ਸੀ। ਪਰ ਮਾਨਯੋਗ ਹਾਈਕੋਰਟ ਨੇ ਇਹ ਸਪਸ਼ੱਟ ਕਰ ਦਿੱਤਾ ਕਿ ਇਹ ਮਸਲਾ ਸਰਕਾਰ ਆਪਣੇ ਤੌਰ ’ਤੇ ਹੱਲ ਕਰੇ। ਇਸ ਤੋਂ ਇਹ ਸਪਸ਼ੱਟ ਹੁੰਦਾ ਹੈ ਕਿ ਰਾਘਵ ਚੱਡਾ ਨੂੰ ਪੰਜਾਬ ਤੋਂ ਰਾਜਸਭਾ ਮੈਂਬਰ ਸਲਾਹਕਾਰ ਕਮੇਟੀ ਦੇ ਮੁੱਖੀ ਬਣਨਾ ਕੋਈ ਉਲਝਣ ਨਹੀਂ ਹੈ। ਇਸ ਕਰਕੇ ਅਸੀ ਮਾਨਯੋਗ ਹਾਈਕੋਰਟ ਦੇ ਫੈਸਲਾ ਦਾ ਸਵਾਗਤ ਕਰਦੇ ਹਾ। ਉਨਾਂ ਕਿਹਾ ਕਿ ਪੰਜਾਬ ਦੇ ਵਿਕਾਸ ਸਬੰਧੀ ਜੇਕਰ ਮੁੱਖ ਮੰਤਰੀ ਪੰਜਾਬ ਨੂੰ ਕੋਈ ਚੰਗੀ ਸਲਾਹ ਮਿਲ ਜਾਂਦੀ ਹੈ ਤਾਂ ਉਹ ਜਰੂਰ ਲੈਣਗੇ ਅਤੇ ਮਿਲ ਜੁਲ ਕੇ ਪੰਜਾਬ ਨੂੰ ਮਜਬੂਤ ਬਣਾਉਣਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਜਲਦ ਪੂਰੇ ਕੀਤੇ ਜਾ ਸਕਦੇ ਹਨ।


