ਐਸ.ਪੀ ਸਿੱਧੂ ਦੇ ਦਖਲਅੰਦਾਜੀ ਦੇ ਬਾਅਦ ਮਾਮਲਾ ਹੋਇਆ ਸ਼ਾਂਤ
ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)– ਸਥਾਨਕ ਬਹਿਰਾਮਪੁਰ ਰੋਡ ’ਤੇ ਮਸੀਹ ਭਾਈਚਾਰੇ ਨਾਲ ਸਬੰਧਤ ਲੜਕੀਆਂ ਵੱਲੋਂ ਆਪਣਾ ਧਰਮ ਪ੍ਰਚਾਰ ਕਰ ਰਹੀਆਂ ਸਨ। ਜਦੋਂ ਕਿ ਕੁੱਝ ਲੋਕਾਂ ਵੱਲੋਂ ਇੰਨਾਂ ਦਾ ਵਿਰੋਧ ਕੀਤਾ ਗਿਆ। ਇਸ ਕਰਕੇ ਮਸੀਹ ਭਾਈਚਾਰੇ ਵੱਲੋਂ ਥਾਣਾ ਸਿਟੀ ਦਾ ਘਿਰਾਉ ਕੀਤਾ ਗਿਆ ਅਤੇ ਜਾਮ ਕਰ ਦਿੱਤਾ ਗਿਆ। ਮਸੀਹ ਭਾਈਚਾਰੇ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਸੀ ਕਿ ਮਹਿਲਾ ਪੁਲਸ ਤੋਂ ਬਿਨਾ ਲੜਕੀਆਂ ਨੂੰ ਕਿਉ ਲਿਆਂਦਾ ਗਿਆ। ਉਨਾਂ ਮੰਗ ਕੀਤੀ ਕਿ ਲੜਕੀਆਂ ਨਾਲ ਬਦਸਲੂਕੀ ਕਰਨ ਵਾਲੇ ਪੁਲਸ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ।
ਇਸ ਸਬੰਧੀ ਸ਼ਹਿਰ ਵਾਸੀਆ ਨੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਦੋਵਾਂ ਧਿਰਾਂ ਨੂੰ ਸਮਝਾਇਆ ਕਿ ਉਹ ਅਜਿਹਾ ਨਾ ਕਰਨ ਕਿ ਸ਼ਹਿਰ ਦਾ ਮਾਹੌਲ ਖਰਾਬ ਹੋਵੇ। ਪਰ ਮਾਮਲਾ ਜਿਉ ਦਾ ਤਿਉ ਹੀ ਰਿਹਾ। ਉਧਰ ਇਸ ਸਬੰਧੀ ਐਸ.ਪੀ ਹੈਡ ਕੁਆਟਰ ਨਵਜੋਤ ਸਿੰਘ ਸਿੱਧੂ ਨੇ ਪ੍ਰਮੁੱਖ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨਾਂ ਦੇ ਕਹਿ ਅਨੁਸਾਰ ਹੀ ਸਾਰੀ ਕਾਰਵਾਈ ਅਮਲ ਿਵੱਚ ਲਿਆਂਦੀ ਜਾਵੇਗੀ। ਜਿਸ ਕਰਕੇ ਧਰਨਾਕਾਰੀਆਂ ਵੱਲੋਂ ਧਰਨਾ ਹਟਾ ਦਿੱਤਾ ਅਤੇ ਆਵਾਜਾਈ ਸ਼ੁਰੂ ਹੋਈ।