ਇੰਜੀ. ਬੋਪਾਰਾਏ ਨੇ ਮੰਗਾਂ ਮੰਨਣ ਦਾ ਦਿੱਤਾ ਭਰੋਸਾ।
ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)- ਟੈਕਨੀਕਲ ਸਰਵਿਸਜ਼ ਯੂਨੀਅਨ ਗੁਰਦਾਸਪੁਰ ਦੇ ਸਰਕਲ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਖੁੰਡਾ ਦੀ ਅਗਵਾਈ ਵਿਚ ਆਗੂਆਂ ਨੇ ਉਪ ਮੁੱਖ ਇੰਜੀ. ਅਰਵਿੰਦਰਜੀਤ ਸਿੰਘ ਬੋਪਾਰਾਏ ਦੇ ਨਾਲ ਮੀਟਿੰਗ ਕੀਤੀ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਣੂ ਕਰਵਾਇਆ ਗਿਆ। ਜਿਸ ਵਿਚ ਤਕਨੀਕੀ ਕਰਮਚਾਰੀਆਂ ਦੀ ਫੀਲਡ ਵਿਚ ਡਿਊਟੀ, ਖਸਤਾਹਾਲ ਬਿਲਡਿੰਗਾਂ ਦੀ ਮੁਰੰਮਤ, ਗੱਡੀਆਂ ਦੀਆਂ ਮੰਗਾਂ, ਟੀ.ਐਂਡ ਪੀ ਦੀ ਮੰਗ, ਸਾਜ਼ੋ ਸਾਮਾਨ ਦੀ ਮੰਗ, ਜੇ.ਈ ਨੂੰ ਫੀਡਲ ਵਿਚ ਆ ਰਹੀਆਂ ਮੁਸ਼ਕਲਾਂ ਜਿਵੇਂ ਸਾਮਾਨ ਦੀ ਘਾਟ, ਤੇਲ ਚੌਰੀ ਦੀ ਐੱਫ਼.ਆਈ.ਆਰ, ਖਸਤਾਹਾਲ ਸਿਸਟਮ, ਪੁਰਾਣੇ ਖਰਾਬ ਕੰਪਿਊਟਰ ਬਦਲੀ, ਸਟੋਰਾਂ ਦੀ ਖਜ਼ਲ ਖੁਆਰੀ ਤੇ ਵਿਸਥਾਰ ਪੂਰਵਕ ਚਰਚਾਂ ਕੀਤੀ ਗਈ।
ਇਸ ਦੌਰਾਨ ਉਪ ਮੁੱਖ ਇੰਜੀ. ਅਰਵਿੰਦਰਜੀਤ ਸਿੰਘ ਬੋਪਾਰਾਏ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਿੱਤਾ ਗਿਆ ਕਿ ਫੀਲਡ ਵਿਚ ਕਰਮਚਾਰੀਆਂ , ਜੇ.ਈ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਲਦੀ ਹੀ ਸਾਰੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ’ਤੇ ਗੁਰਜੀਤ ਸਿੰਘ ਹਲਕਾ ਸੁਪਰਡੈਂਟ, ਦਲੀਪ ਕੁਮਾਰ ਪੀ.ਏ, ਜਥੇਬੰਦੀ ਵੱਲੋਂ ਸਤਨਾਮ ਸਿੰਘ ਕਲੇਰ ਮੀਤ ਪ੍ਰਧਾਨ, ਸਾਥੀ ਰਣਧੀਰ ਕੁਮਾਰ ਸਰਕਲ ਸਕੱਤਰ, ਨਰਿੰਦਰ ਸਿੰਘ ਸਹਾਇਕ ਸਕੱਤਰ, ਰਣਜੀਤ ਸਿੰਘ ਕਾਦੀਆ, ਲਖਵਿੰਦਰ ਸਿੰਘ ਧਾਰੀਵਾਲ, ਅਮਿਤ ਕੁਮਾਰ ਪਠਾਨਕੋਟ , ਸ਼ਰਨਜੀਤ ਸਿੰਘ ਆਦਿ ਹਾਜ਼ਰ ਸੀ।



