ਗੁਰਦਾਸਪੁਰ, 1 ਫਰਵਰੀ (ਸਰਬਜੀਤ ਸਿੰਘ)–ਪਾਕਿਸਤਾਨ – ਪਿਸ਼ਾਵਰ ਵਿਖੇ ਇਕ ਮਸਜਿਦ ਵਿਚ ਨਮਾਜ਼ ਅਦਾ ਕਰਨ ਮੌਕੇ ਇਕ ਮਨੁੱਖੀ ਬੰਬ ਬਲਾਸਟ ਰਾਹੀਂ ਸੈਂਕੜੇ ਲੋਕਾਂ ਦੇ ਮਰਨ ਤੇ ਸੈਂਕੜਿਆਂ ਦੇ ਫੱਟੜ ਹੋਣ ਵਾਲੀ ਦਰਦਨਾਕ ਘਟਨਾ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਨੇ ਇਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਜ਼ੋਰ ਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਨੂੰ ਇਨਸਾਨੀਅਤ ਵਿਰੋਧੀ ਸ਼ਰਮਨਾਕ ਤੇ ਨਿੰਦਣਯੋਗ ਘਟਨਾ ਦਸਿਆ, ਉਹਨਾਂ ਕਿਹਾ ਰੱਬ ਦੇ ਘਰ ਮਸਜਿਦ ਵਿੱਚ ਆਪਣੀ ਛਰਾ ਮੁਤਾਬਕ ਨਮਾਜ਼ ਅਦਾ ਕਰਨ ਵਾਲੇ ਬੇਗੁਨਾਹਾਂ ਨੂੰ ਬੰਬ ਨਾਲ ਉਡਾਉਂਣ ਵਾਲੇ ਲੋਕਾਂ ਦਾ ਕੋਈ ਧਰਮ ਨਹੀਂ ਭਾਈ ਖਾਲਸਾ ਨੇ ਕਿਹਾ ਇਸ ਘਟਨਾ ਦੀ ਜ਼ੁਮੇਵਾਰੀ ਲੈਣ ਵਾਲੇ ਇਹ ਕਹਿ ਰਹੇ ਹਨ ਕਿ ਉਹਨਾਂ ਨੇ ਆਪਣੇ ਇੱਕ ਸਾਥੀ ਅਤਵਾਦੀ ਦਾ ਬਦਲਾ ਲੈਣ ਹਿੱਤ ਮਸਜਿਦ ਨੂੰ ਚੁਣਿਆ ਅਤੇ ਮਨੁੱਖੀ ਬੰਬ ਬਣਨ ਵਾਲਾ ਨਮਾਜ਼ ਅਦਾ ਕਰਨ ਸਮੇਂ ਪਹਿਲੀ ਕਤਾਰ ਵਿਚ ਸੀ ਉਹਨਾਂ ਦੀ ਇਸ ਹਰਕਤ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਅਜਿਹੇ ਲੋਕਾਂ ਦਾ ਕੋਈ ਧਰਮ ਨਹੀਂ ਜੋਂ ਇਕ ਇਨਸਾਨ ਬਦਲੇ ਹਜ਼ਾਰਾਂ ਬੇਗੁਨਾਹਾਂ ਦਾ ਕਤਲ ਕਰ ਸਕਦੇ ਭਾਈ ਖਾਲਸਾ ਕਿਹਾ ਇਸ ਘਟਨਾ ਹਰ ਦੇਸ਼ ਤੇ ਹਰਵਰਗ ਦੇ ਲੋਕਾਂ ਨਿੰਦਾ ਕਰਨੀ ਚਾਹੀਦੀ ਹੈ ਅਤੇ ਸਰਕਾਰਾਂ ਨੂੰ ਅਜਿਹੇ ਲੋਕਾਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਜਿਥੇ ਮਰਨ ਵਾਲਿਆਂ ਦੇ ਪ੍ਰਵਾਰਕਾਂ ਮੈਂਬਰਾਂ ਨਾਲ ਗਹਿਰੇ ਦੁਖ ਪ੍ਰਗਟਾਵਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਮਰਨ ਵਾਲਿਆਂ ਅਤੇ ਜ਼ਖਮੀਆਂ ਦੇ ਇਲਾਜ ਲਈ ਸਰਕਾਰੀ ਖਜ਼ਾਨੇ ਦੀ ਵਰਤੋਂ ਕੀਤੀ ਜਾਵੇ ਦੇ ਨਾਲ ਨਾਲ ਰੱਬ ਅੱਗੇ ਅਰਦਾਸ ਕਰਦੀ ਹੈ ਕਿ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।