ਚੰਡੀਗੜ੍ਹ, ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)– ਭਾਜਪਾ ਨੇ ਪੱਛਮੀ ਬੰਗਾਲ ‘ਚ ਆਪਣੇ ਰਾਜਸੀ ਝੰਡੇ ਗੰਢਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਹੁਣ ਅਗਲਾ ਨਿਸ਼ਾਨਾ ਪੰਜਾਬ, ਇਸ ਐਲਾਨ ਤੋਂ ਬਾਅਦ ਪੰਜਾਬ ‘ਚ ਬੰਬ ਬਲਾਸਟ ਹੋਏ ਤਾਂ ਮੁੱਖ ਮੰਤਰੀ ਪੰਜਾਬ ਸ਼ਰੇਆਮ ਭਾਜਪਾ ਤੋਂ ਦੋਸ਼ ਲਗਾ ਦਿੱਤਾ ਅਤੇ ਲੋਕਾਂ ਨੂੰ ਕਿਹਾ ਭਾਜਪਾ ਹੀ ਫਿਰਕਾਪ੍ਰਸਤੀ ਦੀ ਰਾਜਨੀਤੀ ਕਰਦੀ ਹੈ, ਇਹਦੇ ਵਿਚ ਦੋ ਰਾਵਾਂ ਨਹੀਂ ? ਕਿ ਭਾਜਪਾ ਨੇ ਪੰਜਾਬ ਜਿੱਤਣ ਲਈ ਜੋੜਤੋੜ ਦੀ ਵੱਡੀ ਮੁਹਿੰਮ ਚਲਾਈ ਹੋਈ ਹੈ ਅਤੇ ਇਸੇ ਤਹਿਤ ਬੀਤੇ ਦਿਨੀਂ ਆਪ ਸਰਕਾਰ ਦੇ ਰਾਜਸਭਾ ਮੈਂਬਰ ਰਾਗਵਚੱਡਾ ਸਮੇਤ ਪੰਜ ਹੋਰ ਟੋਟਲ ਛੇ ਰਾਜਸਭਾ ਮੈਂਬਰਾਂ ਭਾਜਪਾ ਵਿੱਚ ਚਲੇ ਗਏ ਹਨ ਅਤੇ ਕਈ ਵਿਧਾਇਕਾਂ ਦਾ ਭਾਜਪਾ ‘ਚ ਜਾਣ ਦਾ ਸ਼ੋਸ਼ਾ ਛੱਡ ਦਿੱਤਾ ਸੀ, ਜਿਸ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਆਪਣੇ 90 ਵਿਧਾਇਕਾਂ ਸਮੇਤ ਰਾਸ਼ਟਰਪਤੀ ਸਾਹਿਬ ਮਿਲ ਚੁੱਕੇ ਹਨ, ਇਸੇ ਘਟਨਾ ਕ੍ਰਮ ਨੂੰ ਮੁੱਖ ਰੱਖਦਿਆਂ ਜਿਥੇ ਪੰਜਾਬ ਦੀ ਆਪ ਸਰਕਾਰ ਭਾਜਪਾ ‘ਚ ਸ਼ਾਮਲ ਹੋਏ ਰਾਜਸਭਾ ਮੈਂਬਰਾਂ ਤੇ ਭਿਰਸ਼ਟਾਚਾਰ ਦੇ ਕੇਸ ਦਰਜ ਕਰ ਰਹੀ ਹੈ ਉਥੇ ਭਾਜਪਾ ਈਡੀ ਰਾਹੀਂ ਪੰਜਾਬ ਦੇ ਮੰਤਰੀਆਂ ਤੇ ਛਾਪੇ ਮਾਰ ਰਹੀ ਹੈ ਅਤੇ ਇਸ ਕੜੀ ਤਹਿਤ ਆਪ ਦੇ ਮੰਤਰੀ ਸੰਜੀਵ ਅਰੋੜਾ ਨੂੰ ਈ ਡੀ ਨੇ ਭਿਰਸ਼ਟਾਚਾਰ ਦੇ ਮਾਮਲੇ ਵਿੱਚ ਗਿਰਫ਼ਤਾਰ ਕਰਕੇ ਅਦਾਲਤ ਤੋਂ ਸੱਤ ਦਿਨ ਰੀਮਾਡ ਹਾਸਲ ਕਰ ਲਿਆ ਹੈ ਅਤੇ ਅਗਲੇ ਪੇਸ਼ੀ 16 ਨੂੰ ਰੱਖੀ ਗਈ ਹੈ ਜਦੋਂ ਕਿ ਆਪ ਆਗੂਆਂ ਤੇ ਈਡੀ ਨੇ ਸ਼ਿਕੰਜਾ ਕੱਸਿਆ ਹੋਇਆ ਹੈ ਤੇ ਹੋਰ ਵੀ ਗਿਰਫ਼ਤਾਰੀਆਂ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਆਪ ਦੇ ਮੰਤਰੀ ਸੰਜੀਵ ਅਰੋੜਾ ਨੂੰ ਈਡੀ ਵੱਲੋਂ ਗਿਰਫ਼ਤਾਰ ਕਰਨ ਦੀ ਕਾਰਵਾਈ ਦੀ ਨਿੰਦਾ ਅਤੇ ਰਾਜਸੀ ਨੇਤਾਵਾਂ ਨੂੰ ਸਿਆਸੀ ਜੋੜ ਤੋੜ ਰਾਹੀਂ ਝੂਠੇ ਕੇਸਾਂ ਵਿੱਚ ਫਸਾਉਣ ਵਾਲੀ ਰਾਜਨੀਤੀ ਦਾ ਤਿਆਗ ਕਰਕੇ ਪਾਰਦਰਸ਼ੀ ਢੰਗ ਨਾਲ ਰਾਜਨੀਤੀ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਅਸੀਂ ਸਮਝਦੇ ਹਾਂ ਕਿ ਸਿਆਸੀ ਜੋੜ ਤੋੜ ਵਾਲੀ ਨੀਤੀ ਤਹਿਤ ਝੂਠੇ ਕੇਸ ਪਾਉਣ ਵਾਲੀ ਨੀਤੀ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਲਈ ਸਹੀ ਨਹੀਂ ? ਇਸ ਕਰਕੇ ਸਾਰੇ ਸਿਆਸਤਦਾਨਾਂ ਨੂੰ ਅਜਿਹੀ ਨੀਤੀ ਛੱਡ ਕੇ ਪਾਰਸਰਸੀ ਢੰਗ ਵਾਲ਼ੀ ਤੇ ਚੱਲਣਾ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਭਾਜਪਾ ਆਗੂਆਂ ਨੂੰ ਖਰੀਦਨ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਅਤੇ ਸੰਜੀਵ ਅਰੋੜਾ ਨੂੰ ਵੀ ਇਸੇ ਭਾਵਨਾ ਨਾਲ ਫਸਾਇਆ ਗਿਆ ਅਤੇ ਇਸੇ ਰੋਸ ਕਰਕੇ ਆਪ ਆਗੂਆਂ ਵੱਲੋਂ ਪੰਜਾਬ ਭਾਜਪਾ ਦੇ ਸਾਰੇ ਦਫ਼ਤਰਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਭਾਈ ਖਾਲਸਾ ਦੱਸਿਆ ਮੁੱਖ ਮੰਤਰੀ ਵਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਡਰਾਂ ਧਮਕਾਂ ਤੇ ਲਾਲਚਾਂ ਰਾਹੀਂ ਭਾਜਪਾ ਆਪ ਆਗੂਆਂ ਨੂੰ ਭਾਜਪਾ ‘ਚ ਸ਼ਾਮਲ ਕਰਨਾ ਚਾਉਦੀ ਹੈ ਅਤੇ ਜੋ ਨਹੀਂ ਮੰਨਦਾ ਉਸ ਤੇ ਈਡੀ ਛਾਪਾਮਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਭਾਈ ਖਾਲਸਾ ਨੇ ਕਿਹਾ ਸਰਕਾਰ ਵਿਰੋਧੀ ਸੰਜੀਵ ਅਰੋੜਾ ਦੀ ਗਿਰਫਤਾਰੀ ਨੂੰ ਸਹੀ ਮੰਨਦੇ ਹੋ ਹੋਰਨਾਂ ਤੇ ਭਿਰਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਹਨ ਪਰ ਇਹ ਤਾਂ ਅਦਾਲਤ ਹੀ ਸੱਚ ਸਾਹਮਣੇ ਲਿਆਵੇਗੀ ਕੇ ਕੌਣ ਝੂਠਾ ਤੇ ਕੌਣ ਸੱਚਾ ਹੈ ਜਦੋਂ ਕਿ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੰਗ ਕਰਦੀ ਹੈ ਕਿ ਜੋੜਤੋੜ ਦੀ ਭਾਵਨਾ ਨਾਲ ਝੂਠੇ ਕੇਸ ਪਾਉਣ ਵਾਲੀ ਰਾਜਨੀਤੀ ਨੂੰ ਤਿਆਗਿਆ ਜਾਏ ਅਤੇ ਪਾਰਦਰਸ਼ੀ ਢੰਗ ਨਾਲ ਰਾਜਨੀਤੀ ਕੀਤੀ ਜਾਵੇ ਜਿਸ ਦਾ ਨੌਜਵਾਨ ਪੀੜ੍ਹੀ ਤੇ ਵਧੀਆ ਅਸਰ ਪੈਂਦਾ ਹੋਵੇ, ਇਸ ਮੌਕੇ ਭਾਈ ਖਾਲਸਾ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਕਾਰਕੁਨ ਹਾਜ਼ਰ ਸਨ ।


