ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)– ਗੁਰਦਾਸਪੁਰ ਪਿੰਡ ਬੋਰਜਾ ਦਾ ਨੌਜਵਾਨ ਜਰਮਨ ਗਿਆ ਸੀ ਅਤੇ ਉਸ ਤੋਂ ਬਾਅਦ ਕਿਸੇ ਏਜੰਟ ਰਾਹੀਂ ਯੂਕਰੇਨ ਦੀ ਫੌਜ ਦੇ ਝਾਂਸੇ ਚੜ੍ਹ ਗਿਆ ਅਤੇ ਫੌਜ ਨੇ ਗੁਰਸੇਵਕ ਸਿੰਘ ਗੁਰਦਾਸਪੁਰ ਨੂੰ ਜਿਸ ਦੇ ਪਿਤਾ ਵੀ ਪੂਰੇ ਹੋ ਚੁੱਕੇ ਹਨ ਯੂਕਰੇਨ ਰੂਸ ਲੜਾਈ ਵਿੱਚ ਭੇਜ ਦਿੱਤੀ ਜਿਥੇ ਉਸ ਮੌਤ ਹੋ ਗਈ ਅਤੇ ਹੁਣ ਸੱਤ ਮਹਿਨਿਆ ਬਾਅਦ ਤੋਂ ਬਾਅਦ ਸਰਕਾਰ ਨੇ ਉਸ ਲਾਸ਼ ਲਿਆਉਂਣ ਵਿਚ ਮਦਦ ਕੀਤੀ ਤਾਂ ਉਸ ਦੀ ਲਾਸ਼ ਪਿੰਡ ਆਉਣ ਸਾਰ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ, ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਵਾਰ ਬਹੁਤ ਗਰੀਬ ਹੈ ਅਤੇ ਪਿਤਾ ਵੀ ਪੂਰਾ ਹੋ ਚੁੱਕਾ ਹੈ ਇਸ ਕਰਕੇ ਪ੍ਰਵਾਰ ਦੀ ਆਰਥਿਕ ਹਾਲਤ ਨੂੰ ਮੁੱਖ ਰੱਖਦਿਆਂ ਸਰਕਾਰ ਢੁਕਵਾਂ ਸਹਾਇਤਾ ਦੇਣ ਦੀ ਲੋੜ ਤੇ ਜ਼ੋਰ ਦੇਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦਾਸਪੁਰ ਦੇ ਪਿੰਡ ਬੋਰਜਾ ਦੇ ਗੁਰਸੇਵਕ ਸਿੰਘ ਦੀ ਸਰਕਾਰ ਦੀ ਮਦਦ 7 ਮਹਿਨੇ ਬਾਅਦ ਲਾਸ਼ ਆਉਂਣ ਤੇ ਪਿੰਡ ਵਾਸੀਆਂ ਵੱਲੋਂ ਪ੍ਰਵਾਰ ਦੀ ਆਰਥਿਕ ਮੰਗ ਦੀ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਸਪੱਸ਼ਟ ਕੀਤਾ ਕਿ ਗੁਰਸੇਵਕ ਸਿੰਘ ਪਿੰਡ ਤੋਂ ਕਾਫੀ ਪੈਸਾ ਖ਼ਰਚ ਕੇ ਜਰਮਨ ਗਿਆ ਸੀ ਅਤੇ ਉਥੇ ਕਿਸੇ ਹੋਰ ਮੁਲਕ ਜਾਣ ਦੀ ਕੋਸ਼ਿਸ਼ ਵਿਚ ਯੂਕਰੇਨ ਦੀ ਫ਼ੌਜ ਦੇ ਉੜੀਕੇ ਚੜ ਗਿਆ ਅਤੇ ਉਹਨਾਂ ਨੇ ਉਸ ਮਾੜੀ ਮੋਟੀ ਟ੍ਰੇਨਿੰਗ ਦੇਣ ਤੋਂ ਜੰਗ ਵਿੱਚ ਭੇਜ ਅਤੇ ਉਸ ਦੀ ਮੌਤ ਹੋ ਗਈ, ਲੋਕਾਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਉਸ ਦਾ ਸੰਪਰਕ ਪ੍ਰਵਾਰ ਨਾਲੋਂ ਟੁਟਿਆ ਹੋਇਆ ਸੀ ਅਤੇ ਉਨ੍ਹਾਂ ਨੇ ਆਪ ਸਰਕਾਰ ਦੀ ਕੁਝ ਮੰਤਰੀਆਂ ਤੋਂ ਮੰਗ ਕੀਤੀ ਸੀ ਉਨ੍ਹਾਂ ਦੇ ਪੁੱਤਰ ਦੀ ਲਾਸ਼ ਲਿਆਉਣ ਮਦਦ ਕੀਤੀ ਜਾਵੇ ਅਤੇ ਉਹਨਾਂ ਦੀ ਬਦੌਲਤ ਹੀ ਅੱਜ ਸੱੱਤ ਮਹਿਨੀਆ ਬਾਅਦ ਗੁਰਸੇਵਕ ਸਿੰਘ ਪਿੰਡ ਬੋਰਜਾ ਗੁਰਦਾਸਪੁਰ ਦੀ ਲਾਸ਼ ਲਿਆਂਦੀ ਸਕੀ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰ ਗੁਰਸੇਵਕ ਸਿੰਘ ਦੀ ਮੌਤ ਤੇ ਦੁਖੀ ਪ੍ਰਵਾਰ ਨਾਲ ਦੁਖ ਦਾ ਪ੍ਰਗਟਾਵਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ।


