ਧਾਰੀਵਾਲ ਦਿਨ ਦਿਹਾੜੇ ਮੰਦਿਰ ਵਿੱਚ ਚੋਰੀ, ਮੂਰਤੀ ਤੋ ਨੱਥ ਟਿਕਾ ਲਾਹ ਕੇ ਲੈ ਗਏ ਚੋਰ

ਗੁਰਦਾਸਪੁਰ

ਗੁਰਦਾਸਪੁਰ, 13 ਮਾਰਚ (ਸਰਬਜੀਤ ਸਿੰਘ)– ਧਾਰੀਵਾਲ ਵਿੱਚ ਵੱਧ ਰਹੀਆ ਚੋਰੀ ਦੀਆ ਘਟਨਾਵਾਂ ਹੁਣ ਚੋਰ ਧਾਰਮਿਕ ਸਥਾਨਾ ਨੂੰ ਵੀ ਨਹੀ ਬਖਸਦੇ ਤਾਜਾ ਮਾਮਲਾ ਧਾਰੀਵਾਲ ਡਡਵਾਂ ਚੋਕ ਸੀਤਲਾ ਮਾਤਾ ਮੰਦਿਰ ਦਾ ਹੈ ਜਿਥੇ ਇਕ ਵਿਅਕਤੀ ਮੰਦਰ ਵਿੱਚ ਆਉਦਾ ਹੈ ਤੇ ਮੰਦਿਰ ਵਿੱਚ ਮਾਤਾ ਦੀ ਮੂਰਤੀ ਤੋ ਨੱਥ ਟਿਕਾ ਲਾਹ ਕੇ ਲੈ ਗਿਆ। ਜਿਸ ਦੀ ਸੀ ਸੀ ਟੀ ਵੀ ਵਿਡੀਉ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ।

ਮੰਦਰ ਦੇ ਪੁਜਾਰੀ ਮਨੋਜ ਕੁਮਾਰ ਅਤੇ ਸਮਾਜ ਸੇਵਕ ਮਿੱਠੂ ਮਹਾਜਨ ਸ਼ਿਵ ਸੈਨਾ ਆਗੂ ਰੋਹਿਤ ਮੈਗੀ ਨਾਲ ਸਪੰਰਕ ਕੀਤਾ ਤਾ ੳਹਨਾ ਆਖਿਆ ਕਿ ਚੋਰੀ ਦੀ ਘਟਨਾ ਨਾਲ ਹਿੰਦੂ ਧਰਮ ਦੇ ਦਿਲਾ ਨੂੰ ਬਹੁਤ ਠੇਸ ਪਹੁੰਚੀ ਹੈ ਇਸ ਮੰਦਰ ਨਾਲ ਲੋਕਾ ਦੀ ਬਹੁਤ ਆਸਥਾ ਜੂੜੀ ਹੋਈ ਹੈ ਪੁਜਾਰੀ ਮਨੋਜ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਧਾਰੀਵਾਲ ਪੁਲਿਸ ਸਟੇਸ਼ਨ ਦੇ ਦਿਤੀ ਪਰ ਦੋ ਦਿੰਨ ਹੋ ਗਏ ਹਨ ਪਰ ਕੋਈ ਪੁਲਿਸ ਅਧਿਕਾਰੀ ਸਾਡੇ ਕੋਲ ਨਹੀ ਪਹੁਚਿਆ ਅਸੀ ਸੀ ਸੀ ਟੀ ਵੀ ਵਿਡੀਉ ਵੀ ਪੁਲਿਸ ਨੂੰ ਦੇ ਦਿੱਤੀ ਹੈ ਸਾਡੀ ਪ੍ਰਸਾਰਨ ਅੱਗੇ ਬੇਨਤੀ ਹੈ ਕਿ ਜਲਦੀ ਤੋ ਜਲਦੀ ਚੋਰ ਨੂੰ ਫੜਿਆ ਜਿਵੇ ਅਤੇ ਮਾਤਾ ਰਾਣੀ ਦਾ ਚੋਰੀ ਹੋਇਆ ਨੱਥ ਟਿਕਾ ਵਾਪਸ ਦਿਵਾਇਆ ਜਾਵੇ ਜਦ ਇਸ ਸਬੰਧੀ ਥਾਨਾ ਧਾਰੀਵਾਲ ਐਸ ਐਚ ਉ ਨਾਲ ਫੋਨ ਤੇ ਸਪੰਰਕ ਕੀਤਾ ਤਾ ਉਹਨਾ ਆਖਿਆ ਕਿ ਅਸੀ ਸੀ ਸੀ ਟੀ ਵੀ ਕੈਮਰੇ ਖੰਗਾਲ ਰਹੇ ਹਾ ਅਤੇ ਛੇਤੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *