ਮੋਦੀ ਸਰਕਾਰ ਦਾ ਸੀ.ਏ.ਏ ਲਾਗੂ ਕਰਨਾ ਵਧੀਆਂ ਫੈਸਲਾ, ਵਿਰੋਧੀ ਵਿਰੋਧ ਕਰਕੇ ਦੇਸ ਦੇ ਲੋਕਾਂ ਨੂੰ ਗੁਮਰਾਹ ਨਾ ਕਰਨ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 13 ਮਾਰਚ (ਸਰਬਜੀਤ ਸਿੰਘ)– ਕੇਂਦਰ ਦੀ ਭਾਜਪਾ ਮੋਦੀ ਸਰਕਾਰ ਨੇ ਆਂ ਰਹੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਦੇਸ ਵਿੱਚ ਕਈ ਵਿਰੋਧੀਆਂ ਦੇ ਵਿਰੋਧ ਕਰਨ ਦੇ ਬਾਵਜੂਦ ਸੀ ਏ ਏ ( ਭਾਰਤੀ ਨਾਗਰਿੱਕਤਾਂ ) ਸੋਧ ਬਿੱਲ ਲਾਗੂ ਕਰਕੇ ਵੱਡਾ ਸਟੋਕ ਮਾਰਕਾ ਮਾਰਿਆਂ ਹੈ ,ਇਸ ਬਿੱਲ ਦੇ ਲਾਗੂ ਹੋਣ ਨਾਲ ਪਾਕਿਸਤਾਨ,ਅਫਗਾਨਿਸਤਾਨ, ਬੰਗਲਾਦੇਸ ਤੇ ਹੋਰ ਦੇਸਾਂ ਦੇ ਗੈਰ ਮੁਸਲਿਮ ਘੱਟ ਗਿਣਤੀ ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾਂ ਦੇ ਦਿੱਤੀ ਜਾਵੇਗੀ, ਭਾਵੇ ਕਿ ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਚਾਰ ਸਾਲ ਪਹਿਲਾ ਹੀ ਪਾਸ ਕਰ ਦਿੱਤਾ ਸੀ ਅਤੇ ਹੁਣ ਚੋਣਾਂ ਤੋਂ ਪਹਿਲਾ ਇਸ ਨੂੰ ਨੋਟੀਫਾਈ ਕਰ ਦਿੱਤਾਂ ਗਿਆਂ, ਦੇਸ ਦੇ ਕਈ ਸੂਬਿਆਂ ਵਿੱਚ ਇਸ ਦਾ ਵੱਡਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਅਤੇ ਮੋਦੀ ਸਰਕਾਰ ਨੇ ਵਿਰੋਧ ਕਾਰੀਆਂ ਨੂੰ ਰੋਕਣ ਲਈ ਵੱਡੀ ਪੱਧਰ ਤੇ ਸੁਰੱਖਿਆਂ ਬਲਾਂ ਨੂੰ ਤਾਇਨਾਤ ਕਰ ਦਿੱਤਾ ਹੈ,ਇਸ ਬਿੱਲ ਨੂੰ ਲਾਗੂ ਕਰਕੇ ਕੇਂਦਰ ਸਰਕਾਰ ਵੱਲੋਂ ਗੈਰ ਮੁਸਲਿਮ ਜੈਨੀ,ਬੋਧੀ,ਇਸਾਈ,ਹਿੰਦੂ, ਸਿੱਖ ਤੇ ਹੋਰਾਂ ਘੱਟ ਗਿਣਤੀ ਗੈਰ ਮੁਸਲਿਮਾਂ ਨੂੰ ਛੱਡ ਕੇ ਲੋਕਾਂ ਨੂੰ ਭਾਰਤੀ ਨਾਗਰਿਕਤਾਂ ਦੇ ਦਿੱਤੀ ਜਾਵੇਗੀ, ਇਸ ਬਿੱਲ ਦੇ ਲਾਗੂ ਹੋਣ ਨਾਲ ਹੋਰਨਾਂ ਦੇਸਾ਼ਂ ਦੇ ਗੈਰ ਮੁਸਲਿਮ ਉਪਰੋਕਤ ਘੱਟ ਗਿਣਤੀ ਦੇ ਹਿੰਦੂ,ਸਿੱਖ,ਈਸਾਈ,ਬੋਧੀ ਤੇ ਜੈਨੀ ਲੋਕ ਪੂਰੀ ਤਰਾਂ ਬਾਗੋਬਾਗ ਹੋ ਚੁੱਕੇ ਹਨ ਤੇ ਭਾਰਤ ਵਿੱਚ ਵੱਸਦੇ ਘੱਟ ਗਿਣਤੀ ਲੋਕ ਸਰਕਾਰ ਦੀ ਸਲਾਘਾ ਕਰ ਰਹੇ ਹਨ, ਭਾਵੇਂ ਕਿ ਮੁੱਖ ਵਿਰੋਧੀ ਧਿਰ ਕਾਂਗਰਸ ਤੇ ਪੰਜਾਬ ਦੇ ਕਾਗਰਸ ਆਗੂ ਸੁਖਵਿੰਦਰ ਸਿੰਘ ਰੰਧਾਵਾ ਤੇ ਹੋਰ ਮਸਲਿਸ ਆਗੂਆਂ ਵੱਲੋਂ ਇਸ ਦਾ ਵੱਡੀ ਪੱਧਰ ਤੇ ਵਿਰੋਧ ਕਰਕੇ ਇਸ ਨੂੰ ਦੇਸ ਵਿਰੋਧੀ ਦੱਸਿਆਂ ਜਾ ਰਿਹਾ ਹੈ ਅਤੇ ਇਹ ਦੋਸ ਲਾ ਲਾਏ ਜਾ ਰਹੇ ਹਨ ਕਿ ਮੋਦੀ ਸਰਕਾਰ ਦੱਸ ਸਾਲ ਤੋਂ ਰਾਜ ਕਰ ਰਹੀ ਹੈ ਤੇ ਹੁਣ ਐਨ ਲੋਕ ਸਭਾ ਚੋਣਾਂ ਤੋਂ ਪਹਿਲਾ ਇਸ ਕਾਨੂੰਨ ਨੂੰ ਲਾਗੂ ਕਰਕੇ ਰਾਜਸੀ ਲਾਭ ਪਰਾਪਤ ਕਰਨ ਦੇ ਨਾਲ ਨਾਲ ਲੋਕਾਂ ਨੂੰ ਵੰਡ ਰਹੀ ਹੈ ਜੋ ਦੇਸ ਅਤੇ ਦੇਸ ਦੇ ਲੋਕਾਂ ਦੇ ਹੱਕ ਵਿੱਚ ਨਹੀਂ,ਭਾਵੇ ਕਿ ਇਸ ਬਿੱਲ ਨੂੰ ਸਰਕਾਰ ਨੇ ਚਾਰ ਸਾਲ ਪਹਿਲਾਂ ਹੀ ਵਿਰੋਧੀਆਂ ਦੇ ਵਿਰੋਧ ਕਰਨ ਦੇ ਬਾਵਜੂਦ ਪਾਸ ਕਰ ਦਿੱਤਾ ਗਿਆਂ ਸੀ ਤੇ ਹੁਣ ਨੋਟੀਫਾਈ ਕਰ ਦਿੱਤਾ ਗਿਆਂ ਜੋ ਦੇਸ ਤੇ ਦੇਸ ਦੇ ਲੋਕਾਂ ਦੇ ਹਿੱਤ ਵਿੱਚ ਹੀ ਹੈ ,ਇਸ ਕਰਕੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਂਡਰੇਸ਼ਨ ਖਾਲਸਾ ਇਸ ਬਿੱਲ ਦਾ ਪੂਰਾ ਸਮਰਥਨ ਕਰਦੀ ਹੋਈ ਇਸ ਨੂੰ ਦੇਸ਼ ਦੇ ਘੱਟ ਗਿਣਤੀ ਨਾਗਰਿੱਕਾਂ ਦੇ ਹੱਕ ਵਾਲਾ ਮੰਨਦੀ ਹੋਈ ਸਰਕਾਰ ਦੀ ਸਲਾਘਾ ਕਰਦੀ ਹੈ ,ਇਹਨਾਂ ਸਬਦਾ ਦਾ ਪਰਗਟਾਵਾਂ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਂਡਰੇਸ਼ਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੋਦੀ ਸਰਕਾਰ ਵੱਲੋਂ ਦੇਸ ਵਿੱਚ C,A,A (ਭਾਰਤੀ ਨਾਗਰਿੱਕਤਾਂ ) ਸੋਧ ਬਿੱਲ ਲਾਗੂ ਕਰਨ ਦੀ ਸਲਾਘਾ ਤੇ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਜੋਰਦਾਰ ਸਬਦਾ’ਚ ਨਿੰਦਾ ਕਰਦਿਆਂ ਇੱਕ ਲਿਖਤੀ ਪਰੈਸ ਬਿਆਨ ਰਾਹੀ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਇਸ ਬਿੱਲ ਦਾ ਵਿਰੋਧ ਕਰਨ ਦੀ ਕੋਈ ਤੁੱਕ ਨਹੀਂ ਬਣਦੀ, ਕਿਉਕਿ ਇਹ ਬਿੱਲ ਤਾਂ ਚਾਰ ਸਾਲ ਪਹਿਲਾ ਹੀ ਲਾਗੂ ਹੋ ਗਿਆਂ ਸੀ ਤੇ ਹੁਣ ਇਸ ਨੂੰ ਲਾਗੂ ਕਰ ਦਿੱਤਾ ਗਿਆਂ ਹੈ, ਭਾਈ ਖਾਲਸਾ ਨੇ ਕਿਹਾ ਵਿਰੋਧੀਆਂ ਦਾ ਦੋਸ ਹੈ ਕਿ ਮੋਦੀ ਸਰਕਾਰ ਨੇ ਲੋਕ ਸਭਾ ਦੀਆਂ ਚੋਣਾਂ ਵਿੱਚ ਲਾਭ ਪਰਾਪਤ ਕਰਨ ਹਿੱਤ ਇਸ ਨੂੰ ਚੋਣਾ ਤੋਂ ਪਹਿਲਾ ਲਾਗੂ ਕੀਤਾ ਹੈ ਜਦੋਂ ਕਿ ਸਰਕਾਰ ਕਹੇ ਰਹੀ ਹੈ ਕੀ ਉਹਨਾਂ ਸਮੇਂ ਅਨੁਸਾਰ ਹੀ ਇਸ ਨੂੰ ਲਾਗੂ ਕੀਤਾ ਹੈ, ਭਾਈ ਖਾਲਸਾ ਨੇ ਕਿਹਾ ਸਰਕਾਰ ਨੇ ਵਿਰੋਧੀਆਂ ਦੇ ਗੁੱਡੇ ਵਿਰਧਕਾਰੀਆਂ ਨੂੰ ਠੱਲ ਪਾਉਣ ਲਈ ਪੱਛਮੀ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਭਾਰੀ ਗਿਣਤੀ ਵਿੱਚ ਫੋਰਸ ਲਾ ਦਿੱਤੀ ਹੈ ਤਾਂ ਕਿ ਵਿਖਾਵਾਂ ਕਾਰੀਆਂ ਤੇ ਕਾਬੂ ਪਾਇਆਂ ਜਾ ਸਕੇ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸਨ ਖਾਲਸਾ ਨੇ ਮੋਦੀ ਸਰਕਾਰ ਵੱਲੋਂ ਸੀ ਏ ਏ ( ਭਾਰਤੀ ਨਾਗਰਿਕਤਾਂ) ਸੋਧ ਬਿੱਲ ਲਾਗੂ ਕਰਨ ਦੀ ਜੋਰਦਾਰ ਸਬਦਾ’ਚ ਸਲਾਘਾ ਕਰਦੀ ਹੈ ਅਤੇ ਵਿਰੋਧੀਆਂ ਤੋਂ ਮੰਗ ਕਰਦੀ ਹੈ ਕਿ ਉਹ ਇਸ ਬਿੱਲ ਦਾ ਵਿਰੋਧ ਕਰਕੇਂ ਦੇਸ ਦੇ ਸਾਤਮਈ ਮਹੌਲ ਨੂੰ ਲਾਬੂ ਲਾਉਣ ਤੋਂ ਗੁਰੇਜ ਕਰਨ, ਇਸ ਮੌਕੇ ਭਾਈ ਖਾਲਸਾ ਪਰਧਾਨ ਏ ਆਈ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਮੁਖ ਬੁਲਾਰੇ,ਭਾਈ ਜੋਗਿੰਦਰ ਸਿੰਘ ਤੇ ਜਗਤਾਰ ਸਿੰਘ ਫਿਰੋਜਪੁਰ,ਭਾਈ ਸਿੰਦਾ ਸਿੰਘ ਨਿਹੰਗ ਤੇ ਭਾਈ ਪਿਰਥੀ ਸਿੰਘ ਧਾਰੀਵਾਲ ਧਰਮਕੋਟ,ਭਾਈ ਮਨਜਿੰਦਰ ਸਿੰਘ ਤੇ ਭਾਈ ਰਛਪਾਲ ਸਿੰਘ ਕਮਾਲਕੇ ਤੇ ਗੁਰਜਸਪਰੀਤ ਸਿੰਘ ਅੰਮਿਰਤਸਰ ਆਦਿ ਆਗੂ ਹਾਜਰ ਸਨ ।।

Leave a Reply

Your email address will not be published. Required fields are marked *