ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)– ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਤੇ ਸਿੱਖਾਂ ਨੇ ਸਿੱਖੀ ਸਿਧਾਂਤਾਂ ਮੁਤਾਬਿਕ ਉਸ ਸਜ਼ਾ ਦਿੱਤੀ ਜਦੋਂ ਕਿ ਰਾਹੁਲ ਗਾਂਧੀ ਉਸ ਵਕਤ ਬੱਚਾ ਸੀ ਅਤੇ ਉਹ ਜਦ ਕਦੇ ਪੰਜਾਬ ਆਇਆਂ ਉਹਨੇ ਸਿੱਖ ਕੌਮ ਜਾ ਸਿੱਖਾਂ ਨੂੰ ਕਦੇ ਮਾੜਾ ਨਹੀਂ ਆਈਆਂ ਇਸ ਕਰਕੇ ਮਾਂ ਦੀ ਕੀਤੀ ਗਲਤੀ ਲਈ ਬੇਦੋਸ ਪੁੱਤ ਨੂੰ ਦੋਸ਼ੀ ਠਹਿਰਾਇਆ ਸਿੱਖੀ ਸਿਧਾਂਤਾਂ ਦੇ ਅਨਕੂਲ ਨਹੀਂ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਾਂਗਰਸ ਦੇ ਕੌਮੀ ਕਰਤਾ ਧਰਤਾ ਤੇ ਸੀਨੀਅਰ ਹਾਈਕਮਾਂਡ ਨੇਤਾ ਰਾਹੁਲ ਗਾਂਧੀ ਨੂੰ ਹੜ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਆਏ ਰਾਹੁਲ ਗਾਂਧੀ ਨੂੰ ਰਾਮਦਾਸ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਅਸਥਾਨਾਂ ਤੇ ਗੁਰਦੁਆਰਾ ਪ੍ਰਸ਼ਾਸਨ ਵੱਲੋਂ ਸਿਰੋਪਾਓ ਭੇਂਟ ਕਰਨ ਦੀ ਸ਼ਲਾਘਾ ਕਰਦੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘੜੰਮ ਚੌਧਰੀਆਂ ਵੱਲੋਂ ਮੈਨੇਜਰ ਸਾਹਿਬ, ਹੈਂਡ ਗ੍ਰੰਥੀ ਸਿੰਘ ਤੇ ਹੋਰਾਂ ਤੇ ਐਕਸ਼ਨ ਲੈਣ ਦੀ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕਰਦੀ ਹੈ ਕਿ ਉਹ ਬਾਦਲ ਅਕਾਲੀ ਦਲ ਦੀ ਚੈਮਚਾਗਿਰੀ ਨੂੰ ਛੱਡ ਕੇ ਘਰ ਦੇ ਸਿੱਖੀ ਸਿਧਾਂਤਾਂ ਦੀ ਰਾਖੀ ਤੇ ਪਹਿਰਾ ਦੇਣ ਦੀ ਲੋੜ ਤੇ ਪਹਿਰਾ ਦੇਣ ਜੋਂ ਸਮੇਂ ਅਤੇ ਲੋਕਾਂ ਦੀ ਮੰਗ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਮ੍ਰਿਤਸਰ ਤੋਂ ਮੈਂਬਰ ਤੇ ਮਾਸਟਰ ਤਾਰਾ ਸਿੰਘ ਪੋਤੀ ਬੀਬੀ ਕਿਰਨਜੋਤ ਕੌਰ ਨੇ ਵੀ ਰਾਹੁਲ ਗਾਂਧੀ ਨੂੰ ਸਿਰੋਪਾਓ ਭੇਂਟ ਕਰਨ ਨੂੰ ਸਹੀ ਦੱਸਿਆ ਤੇ ਪ੍ਰਬੰਧਕਾਂ ਤੇ ਕਾਰਵਾਈ ਨੂੰ ਗ਼ਲਤ ਦੱਸਿਆ ਹੈ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬੀਬੀ ਕਿਰਨਜੋਤ ਕੌਰ ਦੇ ਬਿਆਨਾਂ ਦੀ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਬਿਆਨ ਦੱਸਦੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੀ ਹੈ ਕਿ ਉਹ ਸਿੱਖ ਕੌਮ ਤੇ ਸਿੱਖੀ ਸਿਧਾਂਤਾਂ ਦੀ ਰੱਖਿਆ ਕਰਨ ਦੀ ਲੋੜ ਤੇ ਜ਼ੋਰ ਦੇਣ ਨਾਂ ਕਿ ਸਿੱਖ ਕੌਮ ਵੱਲੋਂ ਸਿੱਖੀ ਦੀ ਸਰਗਰਮ ਸਿਆਸਤ ਤੋਂ ਨਕਾਰੇ ਜਾ ਚੁੱਕੇ ਬਾਦਲਕਿਆਂ ਦੀ ਅਸਮਾਨੋਂ ਡਿੱਗੀ ਸਿੱਖ ਸਿਆਸਤ ਨੂੰ ਖੜਾ ਕਰਨ ਲਈ ਸਿੱਖੀ ਸਿਧਾਂਤਾਂ ਦਾ ਘਾਣ ਕਰਨਾ ਬੰਦ ਕੀਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹੜ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਲਈ ਪੰਜਾਬ ਦੇ ਗੁਰਦਾਸਪੁਰ ਇਲਾਕੇ ‘ਚ ਆਏ ਕਾਂਗਰਸ ਦਿੱਲੀ ਹਾਈ ਕਮਾਂਡ ਰਾਹੁਲ ਗਾਂਧੀ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਅਸਥਾਨਾਂ ਤੋਂ ਸਥਾਨਕ ਪ੍ਰਬੰਧਕਾਂ ਵੱਲੋਂ ਸਿਰੋਪਾ ਦੇਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਸਾਹਿਬ ਹੈਂਡ ਗ੍ਰੰਥੀ ਤੇ ਹੋਰਾਂ ਤੇ ਕਾਰਵਾਈ ਕਰਨ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੀ ਚਮਚਾਗਿਰੀ ਛੱਡ ਕੇ ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਇੰਦਰਾਂ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਸਿੱਖ ਕੌਮ ਨੇ ਸਿੱਖੀ ਰਵਾਇਤਾਂ ਤੇ ਸਿਧਾਂਤਾਂ ਮੁਤਾਬਿਕ ਉਸ ਨੂੰ ਸਜ਼ਾ ਦੇ ਦਿੱਤੀ ਪਰ ਰਾਹੁਲ ਗਾਂਧੀ ਜੋ ਅਜੇ ਬਿੱਲਕੁਲ ਬੱਚਾ ਸੀ ਉਸ ਨੂੰ ਮਾਂ ਦੇ ਦੋਸ਼ਾਂ ਦੀ ਸਜ਼ਾ ਦੇਣੀ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਕਿਉਂਕਿ ਅਗਰ ਸਿੱਖ ਕੌਮ ਦੇ ਮੁਢਲੇ ਇਤਿਹਾਸ ਵਿਚ ਹੁੰਦਾ ਤਾਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕੋਹ ਕੋਹ ਸ਼ਹੀਦ ਕਰਨ ਵਾਲੇ ਦੇ ਪੁੱਤਰ ਬਹਾਦਰ ਸ਼ਾਹ ਬਹਾਦਰ ਨੂੰ ਰਾਜ ਦੁਵਾਉਣ ਲਈ ਮਦਦ ਨਾ ਕਰਦੇ ਅਤੇ ਉਨ੍ਹਾਂ ਨਾਲ ਸ਼ਿਕਾਰ ਖੇਡਣ ਨਾ ਜ਼ਾਇਆ ਕਰਦੇ ? ਭਾਈ ਖਾਲਸਾ ਨੇ ਦੱਸਿਆ ਨਿਰਦੋਸ਼ ਨੂੰ ਸਜ਼ਾ ਦੇਣਾ ਸਿੱਖੀ ਸਿਧਾਂਤਾਂ ,ਸਿੱਖ ਰਵਾਇਤਾਂ ਤੇ ਪ੍ਰੰਪਰਾਵਾਂ ਦੇ ਉਲਟ ਹੈ, ਇਸੇ ਹੀ ਕਰਕੇ ਬਹੁਤ ਹੀ ਕੁਰਬਾਨੀ ਵਾਲੇ ਪ੍ਰਵਾਰ ਦੀ ਧਰਮੀ ਧੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਬਿਆਨ ਵਿੱਚ ਸਪੱਸ਼ਟ ਕੀਤਾ ਹੈ ਕਿ ਰਾਹੁਲ ਗਾਂਧੀ ਨੂੰ ਸੀਰੋਪਾ ਭੇਂਟ ਕਰਨਾ ਗਲਤ ਨਹੀਂ ? ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਰੋਪਾ ਭੇਂਟ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਪ੍ਰਬੰਧਕਾਂ ਤੇ ਕਾਰਵਾਈ ਕਰਨ ਵਾਲੀ ਬੇਲੋੜੀ ਤੇ ਸਿੱਖੀ ਪ੍ਰੰਪਰਾਹ ਦੇ ਉਲਟ ਕਾਰਵਾਈ ਬੰਦ ਕੀਤੀ ਜਾਵੇ ਕਿਉਂਕਿ ਇਹ ਸਿੱਖੀ ਸਿਧਾਂਤਾਂ, ਸਿਖਾਂ ਪਰੰਪਰਾਵਾਂ ਦੇ ਬਿਲਕੁਲ ਉਲਟ ਹੈ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਰਾਹੁਲ ਗਾਂਧੀ ਨੂੰ ਹੜ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਸਮੇਂ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨਾਂ ਨਕਸਮਤਕ ਹੋਣ ਸਮੇਂ ਸਿਰੋਪਾ ਦੇਣ ਦੀ ਹਮਾਇਤ ਕਰਦੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੀ ਹੈ ਕਿ ਰਾਹੁਲ ਗਾਂਧੀ ਨੂੰ ਸਿਰੋਪਾ ਭੇਂਟ ਕਰਨ ਵਾਲਿਆਂ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੇ ਸਿੱਖੀ ਸਿਧਾਂਤਾਂ ਦੇ ਉਲਟ ਕੋਈ ਕੰਮ ਨਹੀਂ ਕੀਤੀ ? ਇਸ ਮੌਕੇ ਭਾਈ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਸੁਰਿੰਦਰ ਸਿੰਘ ਆਦਮਪੁਰ ਜਲੰਧਰ ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ ਭਾਈ ਰਵਿੰਦਰ ਸਿੰਘ ਟੁੱਟਕਲਾ ਤੇ ਭਾਈ ਗੁਰਸੇਵਕ ਸਿੰਘ ਧੂੜਕੋਟ ਬਰਨਾਲਾ ਆਦਿ ਆਗੂ ਹਾਜਰ ਸਨ ।


