ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਆਟਾ-ਚਾਵਲ ਤੋਂ ਇਲਾਵਾ 7 ਰਸੋਈ ਵਸਤੂਆਂ ਮਹੀਨੇ ‘ਚ ਚਾਰ ਵਾਰ ਮੁਫਤ ਦੇਣ ਦਾ ਐਲਾਨ ਸਮੇਂ ਅਤੇ ਵਧੀ ਮੰਗਾਈ ਮੁਤਾਬਕ ਬਹੁਤ ਹੀ ਸ਼ਲਾਘਾਯੋਗ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਚੰਡੀਗੜ੍ਹ, ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)—ਪੰਜਾਬ ਦੀ ਆਪ ਸਰਕਾਰ ਨੇ ਗਰੀਬਾਂ ਨੂੰ ਰਾਹਤ ਮਹਿਸੂਸ ਕਰਵਾਉਂਦਿਆਂ ਆਟਾ ਚਾਵਲ ਤੋਂ ਇਲਾਵਾ ਸੱਤ ਵਸਤੂਆਂ ਵਾਲਾਂ ਰਸੋਈ ਕਿੱਟ ਮਹੀਨੇ ਵਿੱਚ ਚਾਰ ਵਾਰ ਦੇਣ ਦਾ ਐਲਾਨ ਕਰ ਦਿੱਤਾ ਹੈ,ਇਹ ਐਲਾਨ ਹੋਣ ਤੋਂ ਬਾਅਦ ਮੰਤਰੀ ਲਾਲਚੰਦ ਕੁਟਾਰੋਚੱਕ ਨੇ ਇਸ ਸ਼ੁਰੂਆਤ ਕਰ ਦਿੱਤੀ ਹੈ ਸਰਕਾਰੀ ਦੇ ਫੈਸਲੇ ਨਾਲ ਗਰੀਬ ਲੋਕਾਂ ਨੂੰ ਰਸੋਈ ਚਲਾਉਣ ਲਈ ਵੱਡੀ ਰਾਹਤ ਮਹਿਸੂਸ ਹੋਵੇਗੀ, ਸਰਕਾਰ ਦੇ ਫੈਸਲੇ ਨਾਲ ਰਾਜ ਦੇ 80 ਲੱਖ ਤੋਂ ਵੱਧ ਗਰੀਬਾਂ ਨੂੰ ਲਾਭ ਪ੍ਰਾਪਤ ਹੋਵੇਗਾ, ਇਸ ਫ਼ੈਸਲੇ ਨਾਲ ਗਰੀਬ ਲੋਕ ਬਾਗ਼ੋਂ ਬਾਗ਼ ਹੋਏ ਫਿਰਦੇ ਹਨ ਅਤੇ ਸਰਕਾਰ ਦੇ ਇਸ ਫੈਸਲੇ ਨੂੰ ਸਮੇਂ ਦੀ ਲੋੜ ਵਧੀਆ ਫੈਸਲਾ ਦੱਸ ਰਹੇ ਹਨ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਅਤੇ ਪੂਰਨ ਹਮਾਇਤ ਕਰਦੀ ਹੋਈ ਇਸ ਨੂੰ ਸਮੇਂ ਤੇ ਗਰੀਬਾਂ ਦੀ ਮੰਗ ਵਾਲਾ ਫੈਸਲਾ ਮੰਨਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਸਕੀਮ ਤਹਿਤ ਵੱਡਿਆਂ ਜਾ ਰਿਹਾ ਰਸੋਈ ਕਿੱਟ ਦਾ ਰਾਸਨ ਪਾਰਦਰਸ਼ੀ ਢੰਗ ਨਾਲ ਵੰਡਿਆ ਜਾਵੇ,ਇਹ ਨਾਂ ਹੋਵੇ ਕਿ ਇਹ ਗਰੀਬ ਲੋੜਵੰਦਾਂ ਦਾ ਰਾਸ਼ਨ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਲੋਕ ਨਾਂ ਲੈ ਜਾਣ ਤੇ ਗਰੀਬ ਰਹੇ ਜਾਣ ਕਿਉਂਕਿ ਅਜਿਹਾ ਪਹਿਲਾ ਤੋ ਹੀ ਹੁੰਦਾ ਆਇਆ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਰਕਾਰ ਵੱਲੋਂ ਆਟਾ ਚਾਵਲ ਤੋਂ ਇਲਾਵਾ 7 ਵਸਤੂਆਂ ਵਾਲਾਂ ਰਸੋਈ ਕਿੱਟ ਦੇਂਣ ਵਾਲੇ ਫੈਸਲੇ ਦਾ ਸਵਾਗਤ ਅਤੇ ਇਸ ਨੂੰ ਸਹੀ ਲੋੜਵੰਦਾਂ ਨੂੰ ਵੰਡਣ ਲਈ ਪਾਰਦਰਸ਼ੀ ਢੰਗ ਦਾ ਇਸਤੇਮਾਲ ਕਰਨ ਦੀ ਮੰਗ ਕਰਦਿਆਂ ਕੀਤਾ, ਉਨ੍ਹਾਂ ਭਾਈ ਖਾਲਸਾ ਨੇ ਕਿਹਾ ਸਰਕਾਰ ਨੇ ਇਸ ਰਸੋਈ ਕਿੱਟ ‘ਚ ਇੱਕ ਲੀਟਰ ਤੇਲ,ਦੋ ਕਿਲੋ ਖੰਡ,ਦੋ ਕਿਲੋ ਦਾਲ,200 ਗ੍ਰਾਮ ਹਲਦੀ ਤੇ ਲੂਣ ਮਿਰਚ ਮਸਾਲਾ ਆਦਿ ਦੇਣ ਦਾ ਐਲਾਨ ਕੀਤਾ, ਭਾਈ ਖਾਲਸਾ ਨੇ ਦੱਸਿਆ ਸਰਕਾਰ ਵੱਲੋਂ ਇਹ ਚਾਰ ਵਾਰ ਮਹਿਨੇ ‘ਚ ਵੰਡਿਆ ਜਾਵੇਗਾ ਅਤੇ ਇਸ ਨਾਲ ਰਾਜ਼ 80/82 ਲੱੱਖ ਗਰੀਬ ਲੋਕਾਂ ਨੂੰ ਲਾਭ ਪ੍ਰਾਪਤ ਹੋਵੇਗਾ , ਜਿਸ ਨਾਲ ਗਰੀਬਾਂ ਦੀ ਰਸੋਈ ਵੱਡੀ ਰਾਹਤ ਮਹਿਸੂਸ ਹੋਵੇਗੀ, ਭਾਈ ਖਾਲਸਾ ਨੇ ਦੱਸਿਆ ਸਰਕਾਰ ਦੇ ਇਸ ਫੈਸਲੇ ਨਾਲ ਗਰੀਬ ਅਤੇ ਲੋੜਵੰਦ ਲੋਕ ਬਾਗੋਬਾਗ ਹੋਏ ਫਿਰਦੇ ਹਨ , ਕਿਉਂਕਿ ਅੱਤ ਦੀ ਮਹਿੰਗਾਈ ਨੇ ਗਰੀਬ ਲੋਕਾਂ ਦੀਆਂ ਰਸੋਈਆਂ ਬੰਦ ਹੀ ਕਰ ਦਿਤੀਆਂ ਸਨ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੇ ਇਸ ਦਾ ਸਵਾਗਤ ਤੇ ਹਮਾਇਤ ਕਰਦੀ ਹੋਈ ਇਸ ਨੂੰ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਇਸ ਨੂੰ ਪਾਰਦਰਸੀ ਨਾਲ ਵੰਡਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਕਿਉਂਕਿ ਵੇਖਣ ਨੂੰ ਮਿਲਦਾ ਹੈ ਕਿ ਅਜਿਹਾ ਫ੍ਰੀ ਦਾ ਰਾਸ਼ਨ ਲੋੜਵੰਦਾਂ ਦੀ ਬਜਾਏ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਹੜੱਪ ਜਾਂਦੇ ਹਨ ਅਤੇ ਗਰੀਬ ਲੋੜਵੰਦ ਇਸ ਤੋਂ ਵਾਂਝੇ ਰਹਿ ਜਾਂਦੇ ਹਨ, ਭਾਈ ਖਾਲਸਾ ਨੇ ਦੱਸਿਆ ਕਿ ਪਿਛਲੇ ਸਾਲ 80/90 ਹਜ਼ਾਰ ਅਜਿਹੇ ਲੋਕਾਂ ਦੇ ਕਾਰਡ ਕੱਟ ਦਿੱਤੇ ਗਏ ਸਨ ਅਤੇ ਹੁਣ ਵੀ ਛੰਕਾ ਹੈ ਕਿ ਇਸ ਸਕੀਮ ਦਾ ਲਾਭ ਹੋਰ ਨਾ ਲੈ ਜਾਣ ਤੇ ਗ਼ਰੀਬ ਲੋਕ ਵੰਦ ਰਹਿ ਜਾਣ ।

Leave a Reply

Your email address will not be published. Required fields are marked *