ਬਰਨਾਲਾ, ਗੁਰਦਾਸਪੁਰ, 24 ਜਨਵਰੀ (ਸਰਬਜੀਤ ਸਿੰਘ)– ਬਰਨਾਲਾ ਦੇ ਪਿੰਡ ਠੀਕਰੀਵਾਲ ਵਿਖੇ ਹੋਈ ਗੁਰਬਾਣੀ ਬੇਅਦਬੀ ਦੇ ਪਿੱਛੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨਾਲ ਕੁਲਦੀਪ ਸਿੰਘ ਦੀ ਰੰਜਸ਼ ਕਾਰਨ ਵਾਪਰਿਆ ਸਥਾਨਕ ਡੀ ਐਸ ਪੀ ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਕਿ ਇਸ ਘਟਨਾ ਦੋ ਦੋਸ਼ੀਆਂ ਨੂੰ ਕੈਮਰਿਆਂ ਦੀ ਫੁਟੇਜ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਮੰਦਭਾਗੀ ਘਟਨਾ ਦਾ ਸਾਜ਼ਿਸ਼ਘਾੜਾ ਕੁਲਦੀਪ ਸਿੰਘ ਜੋ ਬਲਾਕ ਸੰਮਤੀ ਦਾ ਮੈਂਬਰਾਂ ਦੱਸਿਆ ਜਾ ਰਿਹਾ ਜਦੋਂ ਕਿ ਗੁਟਕੇ ਸਾਹਿਬ ਦੇ ਅੰਗ ਖਿਲਾਰਨ ਦੀ ਟ੍ਰੇਨਿੰਗ ਕੁਲਦੀਪ ਸਿੰਘ ਨੇ ਆਪਣੇ ਭਤੀਜੇ ਨੂੰ ਦਿੱਤੀ ਅਤੇ ਉਸ ਦੇ ਨਾਲ ਸੁਲਤਾਨ ਪੁਰ ਵਾਸੀ ਰਘਬੀਰ ਸਿੰਘ ਜੋ ਉਸ ਦਾ ਰਿਸ਼ਤੇਦਾਰ ਸੀ ਪੁਲਿਸ ਨੇ ਦੋ ਨੂੰ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਕੁਲਦੀਪ ਸਾਜ਼ਿਸ਼ ਘਾੜੇ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇ ਇਸ ਘਟਨਾ ਕਰਕੇ ਸਥਾਨਕ ਲੋਕਾਂ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਕਾਫੀ ਰੋਹ ਪਾਇਆ ਜਾ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕਰ ਸਖਤ ਸਜ਼ਾ ਸੁਣਾਈ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਰਨਾਲਾ ਦੇ ਠੀਕਰੀਵਾਲ ਪਿੰਡ ਵਿੱਚ ਗੁਟਕੇ ਸਾਹਿਬ ਦੇ ਅੰਗ ਗਲੀਆਂ ‘ਚ ਲਿਖਾਰਨ ਵਾਲੀ ਘਟਨਾ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਡੀ ਐਸ ਪੀ ਬਰਨਾਲਾ ਦੇ ਦੱਸਣ ਅਨੁਸਾਰ ਸਪੱਸ਼ਟ ਕੀਤਾ ਕਿ ਕੁਲਦੀਪ ਸਿੰਘ ਪਿੰਡ ਠੀਕਰੀਵਾਲ ਜੋ ਬਲਾਕ ਸੰਮਤੀ ਦਾ ਮੈਂਬਰ ਦੱਸਿਆ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਬਲਾਕ ਸੰਮਤੀ ਦੀ ਸਾਰੀ ਟੀਮ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਸੀਰੀਪਾਓ ਦੇ ਕੇ ਸਨਮਾਨਿਤ ਕੀਤਾ ਸੀ ਅਤੇ ਕੁਲਦੀਪ ਸਿੰਘ ਜੋ ਬਲਾਕ ਸੰਮਤੀ ਦਾ ਮੈਂਬਰ ਚੁਣਿਆ ਗਿਆ ਸੀ ਸਨਮਾਨਿਤ ਨਹੀਂ ਕੀਤਾ ਗਿਆ, ਭਾਈ ਖਾਲਸਾ ਨੇ ਦੱਸਿਆ ਇਸੇ ਕਰਕੇ ਕੁਲਦੀਪ ਸਿੰਘ ਨੇ ਕਮੇਟੀ ਨੂੰ ਸਬਕ਼ ਸਿਖਾਉਣ ਲਈ ਗੁਰਬਾਣੀ ਬੇਅਦਬੀ ਦੀ ਗੰਦੀ ਸਿਆਸਤ ਦੀ ਵਰਤੋਂ ਰਾਹੀਂ ਆਪਣੇ ਭਤੀਜੇ ਜਿਸ ਨੂੰ ਬਚਪਨ ਤੋਂ ਪਾਲਿਆਂ ਸੀ ਨੂੰ ਚੁਣਿਆ ਜੋ ਗੁੰਗਾ ਅਤੇ ਬਹਿਰਾਂ ਵੀ ਹੈ ਪਰ ਉਹ ਕੁਲਦੀਪ ਸਿੰਘ ਦੀ ਭਾਸ਼ਾ ਨੂੰ ਸਮਝਦਾ ਸੀ, ਭਾਈ ਖਾਲਸਾ ਨੇ ਦੱਸਿਆ ਇਸ ਦੇ ਨਾਲ ਕੁਰਦੀਪ ਸਿੰਘ ਨੇ ਪਿੰਡ ਸੁਲਤਾਨਪੁਰ ਦੇ ਆਪਣੇ ਇਕ ਰਿਸ਼ਤੇਦਾਰ ਦਾ ਸਹਾਰਾ ਲਿਆ ਅਤੇ ਜਦੋਂ ਕੈਮਰਿਆਂ ਦੀ ਫੁਟੇਜ ਨਾਲ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸਾਰੀ ਘਟਨਾ ਸਹਾਮਣੇ ਆਈ ਕਿ ਕੁਲਦੀਪ ਸਿੰਘ ਜੋ ਕਾਂਗਰਸੀ ਦੱਸਿਆ ਜਾ ਰਿਹਾ ਉਸ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਦਲਾਂ ਲੈਣ ਲਈ ਸੇਵਾ ਸਿੰਘ ਠੀਕਰੀਵਾਲ ਦੀ ਬਰਸੀ ਮੌਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ, ਭਾਈ ਖਾਲਸਾ ਨੇ ਦੱਸਿਆ ਪਹਿਲਾਂ ਪੁਲਿਸ ਪਰਚਾ ਦਰਜ ਨਹੀਂ ਸੀ ਕਰ ਰਹੀ ਪਰ ਜਥੇਦਾਰ ਧਨੌਲਾ ਦੇ ਸਟੈਂਡ ਲੈਣ ਤੇ ਬਰਨਾਲਾ ਸਦਰ ਥਾਣਾ ਨੇ ਇੰਨ ਦੋਸ਼ੀਆਂ ਕਈ ਧਰਾਵਾਂ ਲਾ ਕੇ ਪਰਚਾ ਦਰਜ਼ ਕਰ ਲਿਆ ਹੈ, ਭਾਈ ਖਾਲਸਾ ਨੇ ਸਪੱਸ਼ਟ ਇਸ ਘਟਨਾ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਸਿਆਸੀ ਲੋਕ ਆਪਣੀ ਰੰਜਸ਼ ਕਾਰਨ ਗੁਰਬਾਣੀ ਬੇਅਦਬੀ ਵਾਲਾ ਹਥਿਆਰ ਵੀ ਵਰਤਣ ਤੋਂ ਗ਼ੁਰੇਜ਼ ਨਹੀਂ ਕਰਦੇ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਕਿਉਂਕਿ ਇਹਨਾਂ ਦੋਸ਼ੀਆਂ ਨੇ ਜਾਣਬੁੱਝ ਕੇ ਗੁਰਬਾਣੀ ਦੀ ਬੇਅਬਦੀ ਨੂੰ ਅੰਜਾਮ ਦਿੱਤਾ, ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਧੰਨਾ ਸਿੰਘ ਬਰਨਾਲਾ, ਭਾਈ ਸੁਰਿੰਦਰ ਸਿੰਘ ਤੇ ਭਾਈ ਵਿਕਰਮ ਸਿੰਘ ਆਦਿ ਆਗੂ ਹਾਜ਼ਰ ਸਨ ।


