ਪੰਜਾਬ ਹਰਿਆਣਾ ਹਾਈਕੋਰਟ ਵੱਲੋਂ 16 ਤੋਂ 20 ਸਾਲਾ ਦੇ ਨੌਜਵਾਨਾਂ ਤੇ ਝੂਠੇ ਪਰਚੇ ਕਰਨ ਦੀ ਪੁਲਸ ਨੂੰ ਝਾੜ ਪਾਉਣੀ ਤੇ ਸਪਸ਼ਟ ਕਰਨਾ ਸੂਚਨਾ ਦੇ ਆਧਾਰ ਤੇ ਬਿਨ੍ਹਾਂ ਇਨਕੁਆਰੀ ਤੋਂ ਐਫ ਆਈ ਆਰ ਦਰਜ਼ ਨਾ ਕੀਤੀ ਜਾਵੇ ਵਾਲਾ ਫੈਸਲਾ ਸ਼ਲਾਘਾਯੋਗ – ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਚੰਡੀਗੜ੍ਹ, ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)– ਸਮੇਂ ਸਮੇਂ ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਨੂੰ ਰਾਜ ਦੇ ਲੋਕਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ,ਏਇੰਨਸਾਫੀਆ ਤੇ ਵਧੀਕੀਆਂ ਬਦਲੇ ਮਾਨਯੋਗ ਉੱਚ ਅਦਾਲਤ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਝਾੜ ਪੈਂਦੀ ਆਈ ਹੈ ਅਤੇ ਅਜਿਹੀ ਘਟਨਾ ਹੁਣ ਉਸ ਵਕਤ ਸਹਾਮਣੇ ਆਈ, ਜਦੋਂ ਪੰਜਾਬ ਹਰਿਆਣਾ ਹਾਈਕੋਰਟ ਨੇ ਆਪਣੇ ਇੱਕ ਸਖ਼ਤ ਫ਼ੈਸਲੇ ਰਾਹੀਂ ਪੰਜਾਬ ਪੁਲਸ ਨੂੰ ਸਖਤ ਝਾੜ ਪਾਉਂਦਿਆਂ ਪੰਜਾਬ ਪੁਲਸ ਨੂੰ ਸਪੱਸ਼ਟ ਕਰ ਦਿੱਤਾ ਹੈ ! ਕਿ 16 ਤੋਂ 20 ਸਾਲਾਂ ਦੇ ਨੌਜਵਾਨਾਂ ਤੇ ਸੂਚਨਾ ਅਤੇ ਮੁਖਬਰੀ ਦੇ ਅਧਾਰ ਤੇ ‘ ਬਿਨਾਂ ਇਨਕੁਆਰੀ ‘ ਐਫ ਆਈ ਆਰ ਦਰਜ ਕਰਕੇ ਉਨ੍ਹਾਂ ਦੀ ਜ਼ਿੰਦਗੀ ਦਾ ਅਗਾਂਹ ਵਧੋਂ ਸਫਰ ਬਰਦਾਬ ਨਾਂ ਕੀਤਾ ਜਾਵੇ ? ਕਿਉਂ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਸ ਬਹੁਤ ਸਾਰੇ ਛੋਟੀ ਉਮਰ ਦੇ ਪੜੇ ਲਿਖ ਰਹੇ ਨੌਜਵਾਨਾਂ ਤੇ ਸੂਚਨਾ ਦੇ ਆਧਾਰ ਤੇ ਪਰਚੇ ਦਰਜ ਕਰਕੇ ਉਨ੍ਹਾਂ ਦਾ ਸੰਸਾਰੀ ਅਗਾਂਹ ਵਧੂ ਸਫਰ ਬਰਬਾਦ ਕਰਨ ਵੱਲ ਵਧਦੀ ਜਾ ਰਹੀ ਸੀ ਅਤੇ ਹੁਣ ਪੰਜਾਬ ਹਰਿਆਣਾ ਹਾਈਕੋਰਟ ਦੇ ਇਸ ਇਤਿਹਾਸਕ ਅਤੇ ਬਹੁਤ ਹੀ ਦੂਰ ਦਰਸ਼ੀ ਵਾਲੇ ਫੈਸਲਾ ਨਾਲ ਪੰਜਾਬ ਪੁਲਸ ਦੀਆਂ ਵਧੀਕੀਆਂ ਨੂੰ ਠੱਲ੍ਹ ਪਵੇਗੀ, ਇਸ ਕਰਕੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਹਰਿਆਣਾ ਦੇ ਇਸ ਇਤਿਹਾਸਕ ਫੈਸਲੇ ਦੀ ਪੂਰਨ ਹਮਾਇਤ ਅਤੇ ਇਸ ਫੈਸਲੇ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਫੈਸਲਾ ਮੰਨਦੀ ਹੋਈ ਮੰਗ ਕਰਦੀ ਹੈ ਕਿ ਇਸ ਫੈਸਲੇ ਨੂੰ ਪੰਜਾਬ ਪੁਲਸ ਤੇ ਸਖਤੀ ਨਾਲ ਲਾਗੂ ਕਰਵਾਉਣ ਲਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਕਿ ਇਸ ਫੈਸਲੇ ਨੂੰ ਯੌਕੀਨੀ ਬਣਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਪੜ ਲਿਖ ਰਹੇ 16 ਤੋਂ 20 ਸਾਲਾਂ ਦੇ ਨੌਜ਼ਵਾਨਾਂ ਤੇ ਪੰਜਾਬ ਪੁਲਸ ਵੱਲੋਂ ਆਪਣੀ ਗੁੱਡਵਿਲ ਬਣਾਉਣ ਲਈ ਸੂਚਨਾ ਦੇ ਅਧਾਰ ਤੇ ਬਿਨਾਂ ਇਨਕੁਆਰੀ ਪਰਚੇ ਦਰਜ ਕਰਨ ਵਾਲੇ ਵਰਤਾਰੇ ਤੇ ਸਖਤ ਝਾੜ ਪਾਉਂਣ ਵਾਲੇ ਇਤਿਹਾਸਕ ਫੈਸਲੇ ਦੀ ਸ਼ਲਾਘਾ ਅਤੇ ਇਸ ਸਖਤੀ ਨਾਲ ਲਾਗੂ ਕਰਵਾਉਣ ਦੀ ਮੰਗ ਕਰਦਿਆਂ ਇੱੱਕ ਲਿਖ਼ਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕਿ ਮਾਨਯੋਗ ਉੱਚ ਅਦਾਲਤ ਪੰਜਾਬ ਹਰਿਆਣਾ ਹਾਈਕੋਰਟ ਦੇ ਇਸ ਫੈਸਲੇ ਨਾਲ ਛੋਟੇ ਉਮਰ ਦੇ ਪੜੇ ਲਿਖੇ ਨੌਜਵਾਨਾਂ ਤੇ ਝੂਠੇ ਪਰਚੇ ਦਰਜ ਕਰਨ ਤੋਂ ਪਹਿਲਾਂ ਪੰਜਾਬ ਪੁਲਸ ਦੇ ਅਧਿਕਾਰੀਆਂ ਨੂੰ ਸੌ ਵਾਰ ਸੋਚਣਾ ਪਵੇਗਾ ਅਤੇ ਪੜੇ ਲਿਖੇ ਨੌਜਵਾਨਾਂ ਦੇ ਅਗਾਂਹ ਵਧੂ ਸਫ਼ਰ ਨੂੰ ਤਬਾਹ ਕਰਨ ਵਾਲੀ ਪੁਲਸ ਦੀ ਬੇਇਨਸਾਫ਼ੀ,ਧੱਕੇਸ਼ਾਹੀ ਵਾਲੇ ਵਰਤਾਰੇ ਨੂੰ ਠੱਲ੍ਹ ਪਵੇਗੀ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਹਰਿਆਣਾ ਹਾਈਕੋਰਟ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੋਈ ਪੰਜਾਬ ਹਰਿਆਣਾ ਹਾਈਕੋਰਟ ਤੋਂ ਮੰਗ ਕਰਦੀ ਹੈ ਕਿ ਇਸ ਇਤਿਹਾਸਕ ਫੈਸਲੇ ਦੀ ਉਲੰਘਣਾ ਕਰਨ ਵਾਲੇ ਪੁਲਸ ਅਧਿਕਾਰੀਆਂ ਕਰਮਚਾਰੀਆਂ ਨੂੰ ਬਖਸ਼ਿਆ ਨਾਂ ਜਾਵੇ ਤਾਂ ਕਿ ਛੋਟੀ ਉਮਰ ਦੇ ਪੜੇ ਲਿਖੇ ਨੌਜ਼ਵਾਨਾਂ ਦੇ ਅਗਾਂਹਵਧੂ ਭਵਿੱਖ ਜੀਵਨ ਨੂੰ ਤਬਾਹ ਹੋਣ ਤੋਂ ਰੋਕਿਆ ਜਾ ਸਕੇ ਉਨ੍ਹਾਂ ਕਿਹਾ ਪੰਜਾਬ ਹਰਿਆਣਾ ਹਾਈਕੋਰਟ ਦਾ ਫੈਸਲਾ ਬਹੁਤ ਦੇਰ ਨਾਲ ਆਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵੇਲੇ ਅੱਤਵਾਦ ਦੇ ਨਾਂ ਤੇ ਪੰਜਾਬ ਪੁਲਸ ਵੱਲੋਂ ਪੜੇ ਲਿਖੇ ਬੇਕਸੂਰ ਨੌਜਵਾਨਾਂ ਤੇ ਸੂਚਨਾ ਤੇ ਮੁਕਬਰੀ ਦੇ ਅਧਾਰ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕੀਤੀ ਗਈ ਅਤੇ ਹੁਣ ਪੰਜਾਬ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਨਾਲ ਇਸ ਵਰਤਾਰੇ ਨੂੰ ਠੱਲ੍ਹ ਪਵੇਗੀ ਅਤੇ ਫੈਸਲੇ ਨੂੰ ਦੇਰ ਆਏ ਦਰੁਸਤ ਆਏ ਵੀ ਕਹਿਣਾ ਠੀਕ ਹੀ ਹੋਵੇਗਾ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਫੈਡਰੇਸ਼ਨ ਦੇ ਮੁੱਖ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *