ਨਾਬਾਲਿਗ ਸਿਮਰਜੀਤ ਕੌਰ ਸੀਂਗੋ ਕਤਲ ਦੇ ਮੁਲਜ਼ਮਾਂ  ਨੂੰ ਗ੍ਰਿਫਤਾਰ ਕਰਵਾਉਣ ਤੇ ਪੀੜਤ ਪਰਿਵਾਰ ਨੂੰ ਯੋਗ ਮੁਆਵਜੇ ਦੀ ਮੰਗ ਨੂੰ ਲੈ ਕੇ ਤਲਵੰਡੀ ਸਾਬੋ ਥਾਣੇ ਦੇ ਗੇਟ ਅੱਗੇ ਦਿੱਤਾ ਧਰਨਾ

ਮਾਲਵਾ

ਭਗੌੜਾ ਮੁੱਖ ਮੁਲਜ਼ਮ  ਨੂੰ ਗ੍ਰਿਫ਼ਤਾਰ ਕਰਨ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਸੰਘਰਸ਼ ਕਮੇਟੀ

ਤਲਵੰਡੀ ਸਾਬੋ/ਸੀਂਗੋ ਮੰਡੀ, ਗੁਰਦਾਸਪੁਰ,  16ਜੂਨ (ਸਰਬਜੀਤ ਸਿੰਘ)– ਸ਼ਿਮਰਜੀਤ ਕੌਰ (14) ਨਾਬਾਲਗ ਲੜਕੀ ਸੀਂਗੋ ਦੇ ਕਤਲ ਕਾਂਡ ਦੇ ਮੁੱਖ ਦੋਸ਼ੀ ਕੁਲਵਿੰਦਰ ਕੌਰ ਉਰਫ ਕਿਮਨੇ ਵਾਸੀ ਸੀਂਗੋ ਅਜੇ ਵੀ ਪੁਲਸ ਹਿਰਾਸਤ ਤੋਂ ਬਾਹਰ ਚੱਲ ਰਹੀ ਹੈ ਅਤੇ ਭਗੌੜਾ ਹੈ ਨੂੰ ਗ੍ਰਿਫਤਾਰ ਕਰਵਾਉਣ ਲਈ ਸਿਮਰਨਜੀਤ ਕੌਰ ਕਤਲ ਕਾਂਢ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਮਿਰਤਕ ਸਿਮਰਨਜੀਤ ਕੌਰ ਦੇ ਨਾਨਕਾ ਪਰਿਵਾਰ ਅਤੇ ਪੀੜਤ ਪਿਤਾ ਰਾਮ ਵੱਲੋਂ ਮਜਦੂਰ ਮੁਕਤੀ ਮੋਰਚਾ ਪੰਜਾਬ ਸੀਪੀਆਈ ਐਮ ਐਲ ਲਿਬਰੇਸ਼ਨ ਦੀ ਅਗਵਾਈ ਵਿੱਚ ਅਤੇ ਪਿੰਡ ਵਾਸੀ ਭਾਈਚਾਰੇ ਦੇ ਸਹਿਯੋਗ ਨਾਲ ਕਤਲ ਕੇਸ ਦੀ ਕਾਰਵਾਈ ਕਰ ਰਹੇ ਐਸ ਐਚ ਓ ਥਾਣਾ ਤਲਵੰਡੀ ਸਾਬੋ ਦੇ ਮੁੱਖ ਗੇਟ ਤੇ ਰੋਹ ਭਰਪੂਰ ਧਰਨਾ ਪ੍ਰਦਰਸ਼ਨ ਕੀਤਾ ਇਸ ਸਮੇਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਬਲਵਿੰਦਰ ਘਰਾਂਗਣਾ ਸੇਵਕ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਸ ਐਚ ਓ ਤਲਵੰਡੀ ਸਾਬੋ ਕੇਸ ਦੀ ਕਾਰਵਾਈ ਵਿਚ ਢਿੱਲ ਦੇ ਰਿਹਾ ਹੈ ਅਤੇ ਉਪਰੋਕਤ ਵਰਣਿਤ ਭਗੌੜਾ ਦੋਸ਼ੀ ਨੂੰ ਸਿਆਸੀ ਸ਼ਹਿ ਤੇ ਗਿਰਫਤਾਰ ਨਹੀਂ ਕਰ ਰਿਹਾ ਉਨਾਂ ਪੁਲਸ ਪ੍ਰਸ਼ਾਸਨ ਚਿਤਾਵਨੀ ਦਿੱਤੀ ਕਿ ਭਗੌੜਾ ਦੋਸ਼ੀ ਕੁਲਵਿੰਦਰ ਕੌਰ ਦੀ ਗ੍ਰਿਫਤਾਰੀ ਕਰਨ ਤੱਕ ਅਤੇ ਮੁਆਵਜਾ ਮਿਲਣ ਵੇਲੇ ਤੱਕ ਸੰਘਰਸ਼ ਜਾਰੀ ਰੱਖਾਂਗੇ।

ਇਸ ਸਮੇਂ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਬੀਰਬਲ ਸੀਂਗੋ ਆਇਸਾ ਆਗੂ ਸੁਖਜੀਤ ਰਾਮਾਨੰਦੀ ਅਮਨ ਮੰਡੇਰ ਮਜਦੂਰ ਆਗੂ ਬਾਬੂ ਰਾਮ ਨੇ ਪੰਜਾਬ ਸਰਕਾਰ ਪਾਸੋਂ ਪੀੜਤ ਪਰਿਵਾਰ ਲਈ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੀ ਉਚਿਤ ਮੰਗ ਕੀਤੀ ਅਤੇ ਕਿ ਪਰਿਵਾਰ ਨੂੰ ਤੁਰੰਤ ਰਾਸ਼ੀ ਜਾਰੀ ਕੀਤੀ ਜਾਵੇਗੀ। ਧਰਨੇ ਦੌਰਾਨ ਪੁਲਸ ਪ੍ਰਸ਼ਾਸਨ ਵੱਲੋਂ ਪੁਲਸ ਮੁਲਾਜ਼ਮ ਰਣਧੀਰ ਸਿੰਘ ਨੇ ਦੋਸ਼ੀ ਦੀ ਗ੍ਰਿਫਤਾਰੀ ਲਈ ਹੋਰ ਸਮੇਂ ਦੀ ਮੰਗ ਕੀਤੀ ਵਿਸ਼ਵਾਸ ਦਿਵਾਇਆ ਕਿ ਜਲਦੀ ਰਹਿੰਦੀ ਦੋਸ਼ੀ ਕੁਲਵਿੰਦਰ ਕੌਰ ਸੀਂਗੋ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਪੀੜਤ ਪਰਿਵਾਰ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਬੇਨਤੀ ਕੀਤੀ। ਇਸ ਧਰਨੇ ਦੌਰਾਨ  ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਭਗੌੜਾ ਦੋਸ਼ੀ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰੈਸ ਕਾਨਫਰੰਸ ਬੁਲਾਕੇ ਸੰਘਰਸ਼ ਦੀ ਯੋਜਨਾ ਉਲੀਕੀ ਜਾਵੇਗੀ। ਇਸ ਸਮੇਂ ਧਰਨੇ ਵਿੱਚ ਆਏ ਆਗੂਆਂ ਦਾ ਸੰਘਰਸ਼ ਕਮੇਟੀ ਵੱਲੋਂ ਪ੍ਰਧਾਨ ਜੀਤ ਸਿੰਘ ਨੇ ਧੰਨਵਾਦ ਕੀਤਾ ਦੱਸਣਯੋਗ ਹੈ ਕਿ ਰਾਮ ਸਿੰਘ ਵਾਸੀ ਕਾਲਝਰਾਣੀ ਦੀ ਮ੍ਰਿਤਕ ਲੜਕੀ ਸਿਮਰਜੀਤ ਕੌਰ (14) ਆਪਣੇ ਨਾਨਕਾ ਪਰਿਵਾਰ

ਸੀਂਗੋ ਨਾਲ ਰਹਿੰਦੀ ਸੀ ਜੋ ਮਿੱਠੂ ਸਿੰਘ ਵਾਸੀ ਸੀਂਗੋ ਦੀ ਦੋਹਤੀ ਸੀ ਦੀ ਭੇਦਭਰੀ ਹਾਲਤ ਵਿੱਚ ਰਣਜੀਤਗੜ ਬਾਂਦਰਾਂ -ਨੇੜੇ ਘੱਗਰ  ਨਦੀ ਵਿਚੋਂ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਕਿ ਥਾਣਾ ਤਲਵੰਡੀ ਸਾਬੋ ਵਿਖੇ ਐਫ ਆਈ ਆਰ ਨੰਬਰ 174 ਦਰਜ ਕਰਕੇ ਮਾਮਲਾ ਦਰਜ ਕਰ ਲਿਆ ਸੀ ਅਤੇ ਛੇ ਮੁਲਜ਼ਮਾਂ  ਵਿੱਚੋਂ ਪੰਜ ਦੋਸ਼ੀ ਗਿਰਫਤਾਰ ਕਰ ਲਏ ਸਨ ਇਕ ਦੋਸ਼ੀ ਕੁਲਵਿੰਦਰ ਕੌਰ ਵਾਸੀ ਸੀਂਗੋ ਅਜੇ ਵੀ ਭਗੌੜਾ ਚਲੀ ਆ ਰਹੀ ਹੈ।

Leave a Reply

Your email address will not be published. Required fields are marked *