ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)– ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਫੌਜ ਮੁੱਖੀ ਦੀ ਭੂਮਿਕਾ ਸਦਕਾ ਅਮਰੀਕਾ ਇਜ਼ਰਾਈਲ ਅਤੇ ਈਰਾਨ ਦੀ ਜੰਗ ਕੁੱਝ ਸ਼ਰਤਾਂ ਨੂੰ ਲੈ 15 ਦਿਨਾਂ ਲਈ ਰੁੱਕ ਗਈ ਸੀ ਅਤੇ ਅਗਲੀ ਗੱਲਬਾਤ ਦੀ ਮੀਟਿੰਗ ਪਾਕਿਸਤਾਨ ਦੇ ਸਲਾਮਾਂ ਬਾਅਦ ਵਿੱਚ ਰੱਖੀਂ ਗਈ ਸੀ ਅਤੇ ਵਿਸ਼ਵ ਦੇ ਲੋਕਾਂ ਨੇ ਇਸ ਫੈਸਲੇ ਨਾਲ ਸੁੱਖ ਦਾ ਸਾਹ ਲਿਆ ਅਤੇ ਪਾਕਿਸਤਾਨ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਸੀ ਅਤੇ ਈਰਾਨ ਨੇ ਇਮਾਨਦਾਰੀ ਅਨੁਸਾਰ ਸ਼ਰਤਾਂ ਤੇ ਪਹਿਰਾ ਦਿੰਦਿਆਂ ਸਟੇਟ ਹਾਰਮਸ ਦਾ ਰਸਤਾ ਖੋਲ੍ਹ ਦਿੱਤਾ ਸੀ। ਜਿਸ ਨਾਲ਼ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਸੀ ਕਿ ਹੁਣ ਤੇਲ ਗੈਸ ਤੇ ਕੋਲ਼ੇ ਦੇ ਭੰਡਾਰ ਆ ਜਾਣਗੇ ਅਤੇ ਤੇਲ ਗੈਸ ਤੇ ਕੋਲੇ ਆਦਿ ਦੀ ਕਿੱਲਤ ਦੂਰ ਹੋ ਜਾਵੇਗੀ ,ਪਰ ਵਿਸ਼ਵ ਦੇ ਲੋਕਾਂ ਦੀਆਂ ਆਸਾਂ ਤੇ ਉਸ ਵਕਤ ਪਾਣੀ ਫਿਰ ਗਿਆ, ਜਦੋਂ ਅਮਰੀਕਾ ਨੇ ਸੀਸ ਫਾਇਰ ਦੀਆਂ ਤਿੰਨ ਵੱਡੀਆਂ ਸ਼ਰਤਾਂ ਨੂੰ ਤੋੜ ਦਿੱਤਾ ਅਤੇ ਜੰਗਬੰਦੀ ਐਲਾਨ ਤੋਂ ਥੋੜ੍ਹੇ ਮਿੰਟਾਂ ਦੇ ਬਾਅਦ ਇਜ਼ਰਾਈਲ ਨੇ ਲਿਬਨਾਨ ਤੇ ਤਾਬੜਤੋੜ ਸੌ ਮਿਜ਼ਾਈਲਾਂ ਦਾਗੀਆਂ, ਜਿਸ ਦੇ ਸਿੱਟੇ ਵਜੋਂ ਲਿਬਨਾਨ ਦੇ ਬੇਦੋਸ਼ੇ 254 ਨਾਗਰਿਕਾਂ ਦੀ ਮੌਤ ਹੋ ਗਈ ਅਤੇ 1100 ਤੋਂ ਵੱਧ ਜਖਮੀ ਹੋ ਗਏ, ਅਮਰੀਕਾ ਨੇ ਦੂਜੀ ਸ਼ਰਤ ਨੂੰ ਤੋੜਦਿਆਂ ਈਰਾਨ ਦੇ ਏਅਰਪੋਰਟ ਤੇ ਡਰਾਉਨ ਉਤਾਰਿਆ ਤੇ ਤੀਜੀ ਸ਼ਰਤ ਯੂਰੇਨੀਅਮ ਦੇ ਈਰਾਨੀ ਅਧਿਕਾਰਾਂ ਨੂੰ ਠੁਕਰਾਇਆ, ਇਹਨਾਂ ਜੰਗਬੰਦੀ ਵਾਲ਼ੀਆਂ ਤਿੰਨਾਂ ਸ਼ਰਤਾਂ ਨੂੰ ਤੋੜਨ ਤੇ ਈਰਾਨ ਨੇ ਸਪੱਸ਼ਟ ਕਰਦਿਆਂ ਕਿਹਾ ਅਮਰੀਕਾ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ? ਅਤੇ ਉਨ੍ਹਾਂ ਇਹ ਵੀ ਕਿਹਾ ਕਿ “ਸ਼ਰਤਾਂ ਦੀ ਉਲੰਘਣਾ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ” ਉਨ੍ਹਾਂ ਕਿਹਾ ! ਹੁਣ ਤਾਂ ਗੱਲਬਾਤ ਦੀ ਕੋਈ ਤੁਕ ਨਹੀਂ ਰਹੀ , ਜਦੋਂ ਕਿ ਇਸ ਮਾਮਲੇ ਤੇ ਅਮਰੀਕਾ ਦਾ ਕਹਿਣਾ ਹੈ!ਕਿ ਜੰਗਬੰਦੀ ਦੀ ਸ਼ਰਤਾਂ ਵਿਚ ਲਿਬਨਾਨ ਸ਼ਾਮਲ ਨਹੀਂ ਸੀ? ਪਰ ਜੰਗਬੰਦੀ ਦੀਆਂ ਸ਼ਰਤਾਂ ਤਹਿ ਕਰਨ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਕਹਿਣਾ ਹੈ ਕਿ ਜੰਗਬੰਦੀ ਵਿਚ ਲਿਬਨਾਨ ਵੀ ਸ਼ਾਮਲ ਕੀਤਾ ਗਿਆ ਸੀ,ਇਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸੀਸ ਫਾਇਰ ਦੀਆਂ ਤਿੰਨ ਸ਼ਰਤਾਂ ਤੋੜ ਕੇ ਵਿਸ਼ਵ ਦੇ ਲੋਕਾਂ ਦੀਆਂ ਜੰਗ ਰੁੱਕ ਜਾਣ ਵਾਲੀਆਂ ਸਾਰੀਆਂ ਆਸਾਂ ਮੁਰਾਦਾਂ ਤੇ ਪਾਣੀ ਫੇਰ ਦਿੱਤਾ ਹੈ,ਜਿਸ ਤੋਂ ਸਾਫ ਜ਼ਾਹਰ ਹੈ ਕਿ ਅਮਰੀਕਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਹੀਂ ਈਰਾਨ ਤੇ ਧੱਕੇ ਨਾਲ ਨੰਬਰਦਾਰੀ ਕਰਨੀ ਚਾਹੁੰਦਾ ਹੈ ਜਦੋਂ ਕਿ ਈਰਾਨ ਧਰਮੀਂ ਮੁਲਕ ਹੈ ਅਤੇ ਉਹ ਰੱਬ ਨੂੰ ਮੰਨਣ ਵਾਲੇ ਈਰਾਨੀ ਮਰ ਮਿੱਟ ਤਾਂ ਸਕਦੇ ਹਨ ਪਰ ਅਮਰੀਕਾ ਦੀ ਫੋਕੀ ਤੇ ਧੱਕੇਸ਼ਾਹੀ ਵਾਲ਼ੀ ਨੰਬਰਦਾਰੀ ਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗਾ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਮਰੀਕਾ ਵੱਲੋਂ ਜੰਗਬੰਦੀ ਦੀਆਂ ਤਿੰਨ ਸ਼ਰਤਾਂ ਤੋੜਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਅਤੇ ਅਮਰੀਕਾ ਨੂੰ ਵਿਸ਼ਵ ਸਾਨਤੀ ਨੂੰ ਮੁੱਖ ਰੱਖਦਿਆਂ ਜੰਗਬੰਦੀ ਸਮੇਂ ਮੰਨੀਆਂ ਸ਼ਰਤਾਂ ਦੀ ਉਲੰਘਣਾ ਅਗਲੀ ਗੱਲ ਬਾਤ ਤੱਕ ਨਾਂ ਕਰਨ ਦੀ ਲੋੜ ਤੇ ਜ਼ੋਰ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ? ਅਤੇ ਰੱਬ ਦੇ ਬੰਦਿਆਂ ਨੂੰ ਬੇਦੋਸ਼ੇ ਮੌਤ ਦੇ ਘਾਟ ਉਤਾਰਨ ਇਨਸਾਨੀਅਤ ਘਾਂਣ ਕਰਨ ਬਰਾਬਰ ਹੈ,ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਮਰੀਕਾ ਵੱਲੋਂ ਜੰਗਬੰਦੀ ਦੀਆਂ ਤਿੰਨ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਵਿਸ਼ਵ ਦੀ ਸ਼ਾਂਤੀ ਲਈ ਜੰਗਬੰਦੀ ਦੀ ਉਲੰਘਣਾ ਨਾਂ ਕੀਤੀ ਜਾਵੇ ਤਾਂ ਕਿ ਅਗਲੀ ਗੱਲਬਾਤ ਮੀਟਿੰਗ ਰਾਹੀਂ ਪੂਰੀ ਜੰਗ ਖਤਮ ਕਰਨ ਦਾ ਰਾਹ ਪੱਧਰਾ ਹੋ ਸਕੇ ਅਤੇ ਇਸ ਸਬੰਧੀ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਨੂੰ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਣ ਦੀ ਲੋੜ ਦੇਣਾ ਚਾਹੀਦਾ ਹੈ ਤਾਂ ਕਿ ਜੰਗ ਰੋਕੀ ਜਾ ਸਕੇ ।



