ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾ ਦੀਆਂ ਮੰਗਾਂ ਮੰਨਣ ਦੀ ਬਜਾਏ ਹੋਰ ਮੁਸ਼ਕਿਲਾਂ ਖੜੀਆਂ ਕਰ ਰਹੀ-ਹਰਮੇਸ਼ ਸਿੰਘ ਢੇਸੀ

ਮਾਲਵਾ

ਗੜ੍ਹਸ਼ੰਕਰ, ਗੁਰਦਾਸਪੁਰ, 2 ਅਪ੍ਰੈਲ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 6 ਅਪ੍ਰੈਲ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਦਿਤੇ ਜਾ ਰਹੇ ਜਿਲਾ ਪਧਰੀ ਧਰਨਿਆਂ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਗੜ੍ਹਸ਼ੰਕਰ ਦੇ ਸਰਗਰਮ ਮੈਬਰਾਂ ਦੀ ਮੀਟਿੰਗ ਪਿੰਡ ਗੋਲੇਵਾਲ ਵਿਖੇ ਹੋਈ ਜਿਸ ਵਿੱਚ ਸਮੂਹ ਕਿਸਾਨਾ ਨੂੰ ਧਰਨੇ ਵਿੱਚ ਪੁਜਣ ਦੀ ਅਪੀਲ ਕੀਤੀ ਗਈ।                                                          

ਕਿਸਾਨਾ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਅਤੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾ ਦੀਆਂ ਮੰਗਾਂ ਮੰਨਣ ਦੀ ਬਜਾਏ ਹੋਰ ਮੁਸ਼ਕਿਲਾਂ ਖੜੀਆਂ ਕਰ ਰਹੀ ਹੈ ਬਿਜਲੀ ਬਿੱਲ 2025 ਲਾਗੂ ਕਰ ਕੇ ਬਿਜਲੀ ਦਾ ਪ੍ਰਬੰਧ ਆਪਣੇ ਅਧੀਨ ਕਰਨਾ ਚਾਹਦੀ ਹੈ ਅਤੇ ਚਿਪ ਵਾਲੇ ਮੀਟਰ ਲਾ ਕੇ ਬਿਜਲੀ ਦੀ ਸਬਸਿਡੀ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਮਰੀਕਾ ਨਾਲ ਕੀਤੇ ਜਾ ਰਹੇ ਵਪਾਰਕ ਸਮਝੌਤਾ ਦੀ ਨਿਖੇਧੀ ਕਰਦਿਆਂ ਓਹਨਾਂ ਕਿਹਾ ਕਿ ਇਸ ਨਾਲ ਭਾਰਤੀ ਕਿਸਾਨਾ ਦੀਆਂ ਮੁਸਕਲਾ ਵਿੱਚ ਵਾਧਾ ਹੋਵੇਗਾ।                          

ਅੱਜ ਦੀ ਮੀਟਿੰਗ ਨੂੰ ਜਥੇਬੰਦੀ  ਦੇ ਬਲਾਕ ਪ੍ਰਧਾਨ ਰਾਮ ਜੀਤ ਸਿੰਘ ਦੇਣੋਵਾਲ ਕਲਾ ਸਕੱਤਰ ਕੁਲਵੰਤ ਸਿੰਘ ਗੋਲੇਵਾਲ ਨੇ ਕਿਹਾ ਕੇ ਸੀਡ ਬਿਲ ਲਾਗੂ ਕਰਕੇ ਕੇਦਰ ਸਰਕਾਰ ਬੀਜ ਦਾ ਸਾਰਾ ਪਰਬੰਧ ਕਾਰਪੋਰੇਟ ਘਰਾਣਿਆਂ ਨੂੰ ਸੋਪਣ ਤੇ ਤੁਲੀ ਹੋਈ ਹੈ ਅੱਜ ਦੀ ਮੀਟਿੰਗ ਵਿੱਚ ਮੀਤ ਪ੍ਰਧਾਨ ਹਰਬੰਸ ਸਿੰਘ ਰਸੂਲਪੁਰ ਸੰਤੋਖ ਸਿੰਘ ਤਜਿੰਦਰ ਸਿੰਘ ਦੇਣੋਵਾਲ ਕਲਾ ਪ੍ਰਮਿੰਦਰ ਸਿੰਘ ਗੋਲੇਵਾਲ ਗੁਰਨਾਮ ਸਿੰਘ ਸਰਵਣ ਸਿੰਘ ਜਸਪਾਲ ਸਿੰਘ ਸਰਿਦਰ ਸਿੰਘ ਬਾਬਾ ਪਿਆਰਾ ਸਿੰਘ ਆਦਿ ਕਿਸਾਨ ਹਾਜਰ ਸਨ

Leave a Reply

Your email address will not be published. Required fields are marked *