ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਫੇਮੀਵਾਲਾ ਮੱਖੂ ਵਿਖੇ ਮੱਸਿਆ ਦੇ ਸ਼ੁੱਭ ਦਿਹਾੜੇ ਤੇ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ – ਜਥੇਦਾਰ ਬਾਬਾ ਗੁਰਦੀਪ ਸਿੰਘ ਭਾਈ ਕੇ

ਮਾਲਵਾ


ਮੱਖੂ, ਗੁਰਦਾਸਪੁਰ, 1 ਦਸੰਬਰ (ਸਰਬਜੀਤ ਸਿੰਘ)– ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਫੇਮੀਵਾਲਾ ਮੱਖੂ ਫਿਰੋਜ਼ਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਤੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਗੁਰਦੀਪ ਸਿੰਘ ਭਾਈ ਕੇ ਹੰਸਬੰਸ ਭਾਈ ਰੂਪ ਚੰਦ ਦੀ ਦੇਖ ਰੇਖ ਅਤੇ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ, ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਸੰਗਤਾਂ ਦੀਆਂ ਦੁੱਖ ਸੁੱਖ ਤੇ ਚੜਦੀ ਕਲਾ ਦੀਆਂ ਅਰਦਾਸਾਂ ਮਹਾਪੁਰਸ਼ਾਂ ਵੱਲੋਂ ਕੀਤੀਆਂ ਗਈਆਂ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਜਥੇਦਾਰ ਬਾਬਾ ਗੁਰਦੀਪ ਸਿੰਘ ਭਾਈ ਕੇ ਵੱਲੋਂ ਹਰ ਮੱਸਿਆ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਕੇ ਸਿੰਘ ਸੰਗਤਾਂ ਨੂੰ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਇੱਕ ਧਾਰਮਿਕ ਲਹਿਰ ਚਲਾਈ ਹੋਈ ਹੈ ਭਾਈ ਖਾਲਸਾ ਨੇ ਦੱਸਿਆ ਇਸੇ ਕੜੀ ਤਹਿਤ ਇਸ ਵਾਰ ਮੱਸਿਆ ਦਿਹਾੜੇ ਸਬੰਧੀ ਪਰਸੋਂ ਦੇ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਦੀ ਅਰੰਭਤਾ ਹੋਈ, ਜਿਸ ਵਿੱਚ ਪੰਥ ਦੇ ਅੱਧੀ ਦਰਜਨ ਦੇ ਕਰੀਬ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਨੇ ਹਾਜ਼ਰੀ ਲਵਾਈ ਤੇ ਆਈ ਸੰਗਤ ਨੂੰ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਿਆ ਗਿਆ, ਭਾਈ ਭੁਪਿੰਦਰ ਸਿੰਘ ਜੀ ਦੇ ਰਾਗੀ ਜਥੇ ਨੇ ਸ਼ਬਦ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਲਵਾਈ, ਬੀਬੀ ਅਮਰਜੀਤ ਕੌਰ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਤੇ ਸਭਰਾਵਾਂ ਵਾਲਿਆਂ ਦੇ ਕਵੀਸ਼ਰ ਜਥਾ ਨੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ , ਮੁੱਖ ਪ੍ਰਬੰਧਕ ਜਥੇਦਾਰ ਬਾਬਾ ਗੁਰਦੀਪ ਸਿੰਘ ਭਾਈ ਕੇ ਹੰਸਬੰਸ ਭਾਈ ਰੂਪ ਚੰਦ ਦਲ ਪੰਥ ਨੇ ਸਮੂਹ ਬੁਲਾਰਿਆ, ਸੰਤ ਮਹਾਂਪੁਰਸ਼ ਦਾ ਵਿਸ਼ੇਸ਼ ਸਨਮਾਨ ਕੀਤਾ, ਮਹਾਪੁਰਸ਼ਾਂ ਵੱਲੋਂ ਸਮੂਹ ਸੰਗਤਾਂ ਦੀਆਂ ਦੁੱਖ ਸੁੱਖ ਤੇ ਚੜਦੀ ਕਲਾ ਦੀਆਂ ਅਰਦਾਸਾਂ ਕੀਤੀਆਂ ਗਈਆਂ ਤੇ ਗੁਰੂ ਕੇ ਅਤੁੱਟ ਵਰਤਾਏ, ਇਸ ਮੌਕੇ ਤੇ ਜਥੇਦਾਰ ਬਾਬਾ ਗੁਰਦੀਪ ਸਿੰਘ ਭਾਈ ਕੇ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਹੈਪੀ ਗੜਵਈ , ਨੰਬਰਦਾਰ ਬਲਕਾਰ ਸਿੰਘ, ਭਾਈ ਸੁਖਦੇਵ ਸਿੰਘ ਫ਼ੌਜੀ, ਸ੍ਰ ਕੁਲਵੰਤ ਸਿੰਘ ਫਿਰੋਦਕੋਟ ਤੋਂ ਇਲਾਵਾ ਸੈਂਕੜੇ ਸੰਗਤਾਂ ਹਾਜ਼ਰ ਸਨ ।

Leave a Reply

Your email address will not be published. Required fields are marked *