ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਭੇਤ 36 ਵਿਧਾਇਕਾਂ ‘ਚ ਇੱਕ ਦਾ ਬੱਚਾ ਸਰਕਾਰੀ ਸਕੂਲ ‘ਚ 35 ਪ੍ਰਾਈਵੇਟ,ਅਧਿਆਪਕ ਨੂੰ 300 ਰੁਪਏ ਬਾਥਰੂਮ ਲਈ ਨਾਂ ਦੇਣ ਤੇ ਤਾਲਾ ਲਾ ਕੇ ਬਾਹਰ ਬਾਥਰੂਮ ਜਾਣ ਲਈ ਮਜਬੂਰ ਕਰਨ ਵਾਲੇ ਮੁੱਖ ਅਧਿਆਪਕ ਦੀ ਛੁੱਟੀ ਕੀਤੀ ਜਾਵੇ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)– ਪੰਜਾਬ ਦੇ ਲੀਡਰਾਂ ਨੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਰਾਜ ਕਰਨ ਦੀ ਇੱਕ ਗੰਦੀ ਸਿਆਸਤ ਚਲਾਈ ਹੋਈ ਅਤੇ ਹਰ ਪਾਰਟੀ ਦੇ ਲੀਡਰ ਅਜਿਹਾ ਹੀ ਕਰਦੇ ਹਨ ,ਪਰ ਆਪ ਪਾਰਟੀ ਦੀ ਸਰਕਾਰ ਨੇ ਝੂਠ ਬੋਲਣ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਪਤਾ ਨਹੀਂ ਧਰਮਰਾਜ ਕੋਲੋਂ ਸਰਟੀਫਿਕੇਟ ਬਣਾਇਆ ਹੋਇਆ ਹੈ, ਪਹਿਲੀ ਗੱਲ ਕਰਦੇ ਹਾਂ ਸਿੱਖਿਆ ਕ੍ਰਾਂਤੀ ਲਿਆਉਣ ਦੀ ! ਮੁੱਖ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਨੇ ਸਰਕਾਰੀ ਸਕੂਲਾਂ ਦਾ ਮਿਆਰ ਹੀ ਬਹੁਤ ਉੱਚਾ ਕਰ ਦਿੱਤਾ ਹੈ ਅਤੇ ਰਾਜ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਹੁਣ ਤੁਹਾਨੂੰ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਪੜਾਉਣ ਲਈ ਮੋਟੀਆਂ ਮੋਟੀਆਂ ਫੀਸਾਂ ਦੇਣ ਦੀ ਲੋੜ ਨਹੀਂ? ਕਿਉਂ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਕਰ ਦਿੱਤਾ ਹੈ, ਪਰ ਦੂਸਰੇ ਪਾਸੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ 36 ਆਪ ਵਿਧਾਇਕਾਂ ਵਿਚੋਂ ਸਿਰਫ ਇੱਕ ਹੀ ਵਿਧਾਇਕ ਹੈ ਜਿਸ ਦਾ ਇੱਕ ਬੱਚਾ ਹੀ ਸਿਰਫ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ, ਬਾਕੀ ਸਾਰੇ 35 ਪ੍ਰਾਈਵੇਟ ਸਕੂਲਾਂ ਵਿੱਚ ਪੜ ਰਹੇ ਹਨ ! ਕਿੰਨਾਂ ਝੂਠ ਤੇ ਰਾਜ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਇਹਨਾਂ ਲੀਡਰਾਂ ਵੱਲੋਂ,ਮੁੱਖ ਮੰਤਰੀ ਦੀ ਆਪਣੀ ਨਿੱਕੀ ਜਿਹੀ ਬੱਚੀ ਵੀ ਪ੍ਰਾਈਵੇਟ ਸਕੂਲ’ਚ ਪੜ ਰਹੀ ਹੈ ਅਤੇ ਇਹੋ ਹਾਲ 10 ਲੱਖ ਰੁਪਏ ਤੱਕ ਦੇ ਮੁੱਫਤ ਇਲਾਜ ਵਾਲੀ ਸਿਹਤ ਕ੍ਰਾਂਤੀ ਤਹਿਤ ਬਣੇ ਸਿਹਤ ਕਲੀਨਿਕ ਦਾ ਹੈ ਕਿਉਂਕਿ ਸੋਸ਼ਲ ਮੀਡੀਆ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕੋਈ ਹਸਪਤਾਲ ਵੀ 10 ਲੱਖ ਰੁਪਏ ਦਾ ਫਰੀ ਇਲਾਜ ਨਹੀਂ ਕਰਦਾ ਸਿਰਫ਼ ਝੂਠ ਦਾ ਪੁਲੰਦਾ,ਅਗਰ ਕਿਸੇ ਨੂੰ ਅਜਿਹੀ ਸਹੂਲਤ ਪ੍ਰਾਪਤ ਹੋਈ ਹੈ ਤਾਂ ਸਰਕਾਰ ਉਨ੍ਹਾਂ ਦੇ ਨਾਂ ਜਨਤਕ ਕਰੇਂ,ਆਪ ਸਰਕਾਰ ਦੇ ਮੁੱਖ ਮੰਤਰੀ ਤੇ ਮੰਤਰੀਆਂ ਦਾ ਗੁਰਬਾਣੀ ਦੇ ਕਥਨ ਅਨੁਸਾਰ,ਗੱਲੀਂ ਅਸੀਂ ਚੰਗੀਆਂ।।ਅਚਾਰੀ ਬੁਰੀਆਂ।। ਵਰਗਾ ਸੁਬਾਹ ਬਣ ਗਿਆ ਹੈ ! ਜੋ ਅਤਿ ਨਿੰਦਣਯੋਗ ਤੇ ਘਟੀਆ ਨੀਤੀ ਹੈ, ਇਵੇਂ ਗੱਲਾਂ ਬਾਤਾਂ ਨਾਲ਼ ਰਾਜ਼ ਦੇ ਲੋਕਾਂ ਨੂੰ ਬੇਵਕੂਫ ਬਣਾਉਂਣਾ ਚੰਗਾ ਨਹੀਂ?ਕਿਉਂਕਿ ਗੁਰਬਾਣੀ ਅਨੁਸਾਰ ” ਇਹ ਜਗਿ ਹਰਿ ਕਾ ਰੂਪ ਹੈ।। ਹਰਿ ਰੂਪ ਨਦਰੀਂ ਆਇਆਂ।। ਲੋਕਾਂ ਵਿੱਚ ਰੱਬ ਦਾ ਵਾਸਾ ਹੈ ਇਸ ਕਰਕੇ ਕਥਨੀ ਕਰਨੀ ਦੇ ਸੂਰੇ ਬਣਨ ਦੀ ਲੋੜ ਤੇ ਸਰਕਾਰ ਦੇ ਮੁਖਮੰਤਰੀ ਅਤੇ ਹੋਰ ਵਧਾਇਕ ਮੰਤਰੀਆਂ ਨੂੰ ਪਹਿਰਾ ਦੇਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਇਹਨਾਂ ਸ਼ਬਦ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਦੇ ਸਿਖਿਆ ਕ੍ਰਾਂਤੀ ਲਿਆਉਣ ਵਾਲੇ ਝੂਠੇ ਦਾਵਿਆਂ ਦੀ ਨਿੰਦਾ ਅਤੇ ਸਰਕਾਰ ਤੋਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਖਾਲਸਾ ਨੇ ਸਪੱਸ਼ਟ ਕਿਹਾ ਰਾਜ਼ ਦੀ ਜਨਤਾ ਨਾਲ ਝੂਠ ਬੋਲਣ ਵਾਲ਼ੀ ਨੀਤੀ ਤੇ ਸੁਧਾਰ ਲਿਆਉਣ ਦੀ ਲੋੜ ਹੈ, ਭਾਵੇਂ ਕਿ ਗੁਰਬਾਣੀ ਦੇ ਕਥਨ ਅਨੁਸਾਰ ਕੂੜ ਰਾਜਾ ਕੂੜ ਪ੍ਰਜਾ,ਕੂੜ ਸਭ ਸੰਸਾਰ ਹੈ ਲਿਖਿਆ ਹੋਇਆ ਹੈ ਅਤੇ ਇਸੇ ਹੀ ਨੀਤੀ ਦਾ ਸੂਧਾਰ ਕਰਦਿਆਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਵਿਖੇ ਅਕਾਲ ਤਖ਼ਤ ਸਾਹਿਬ ਨੂੰ ਹੋਂਦ ਵਿੱਚ ਲਿਆਂਦਾ ਅਤੇ ਸਿਖਾਂ ਨੂੰ ਸੱਚ ਧਰਮ ਦੀ ਨੀਤੀ ਨਾਲ ਜੋੜਿਆ, ਭਾਈ ਖਾਲਸਾ ਨੇ ਕਿਹਾ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਵੀ ਮਜੌਦਾ ਪੰਥਕ ਜਮਾਤ ਅਖਵਾਉਣ ਵਾਲੀ ਲੀਡਰਸ਼ਿਪ ਇਸ ਤੇ ਪਹਿਰਾ ਦੇਣ ਲਈ ਤਿਆਰ ਨਹੀਂ? ਸਗੋ ਬਹੁਤ ਬੁਰੀ ਤਰ੍ਹਾਂ ਅਸਫ਼ਲ ਸਿਧ ਹੋਈ ਹੈ, ਭਾਈ ਖਾਲਸਾ ਨੇ ਕਿਹਾ ਆਪ ਸਰਕਾਰ ਦੇ ਮੁੱਖ ਮੰਤਰੀ ਚਾਰ ਸਾਲ ਵਿੱਚ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਦਮਗਜੇ ਮਾਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ, ਬੀਬੀਆਂ ਨੂੰ ਹਜਾਰ ਹਜ਼ਾਰ ਰੁਪਏ ਦੇਣ ਵਾਲਾ ਵਾਹਦਾ ਰਾਜ ਦੇ ਆਖਰੀ ਸਾਲ ‘ਚ ਕਰਕੇ ਸਾਰੇ ਵਾਅਦੇ ਪੂਰੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦੋਂ ਕਿ ਗੁਰਬਾਣੀ ਬੇਅਦਬੀ ਮਾਮਲੇ ਨੂੰ 24 ਘੰਟੇ ਵਿੱਚ ਹੱਲ ਕਰਨ ਵਾਲਾ ਦਾਹਵਾ ਜਿਉਂ ਦੀ ਤਿਉਂ ਖੜ੍ਹਾ ਪਿਆ ਹੈ ਅਤੇ ਇਸ ਵਾਸਤੇ ਸਰਕਾਰ ਵਿਰੋਧੀ ਸਮਾਣੇ ਵਿਖੇ ਇਕ ਵੱਡਾ ਮੋਰਚਾ ਲੱਗਿਆ ਹੋਇਆ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਗੁਰਬਾਣੀ ਬੇਅਦਬੀ ਰੋਕੀ ਜਾਵੇ ਅਤੇ ਗੁਰਬਾਣੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਨਾਲ ਨਾਲ ਗੁਰਬਾਣੀ ਬੇਅਦਬੀ ਤੇ ਸਖਤ ਕਾਨੂੰਨ ਬਣਾਇਆ ਜਾਵੇ, ਭਾਈ ਖਾਲਸਾ ਨੇ ਦੱਸਿਆ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਲੋਕਾਂ ਨੂੰ ਝੂਠੇ ਵਾਅਦਿਆਂ ਨਾਲ ਗੁਮਰਾਹ ਕਰਨ’ਚ ਸਾਰੀਆਂ ਪਾਰਟੀਆਂ ਦਾ ਰਿਕਾਰਡ ਤੋੜ ਰਹੀ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਿੱਖਿਆ ਕ੍ਰਾਂਤੀ ਤਹਿਤ ਸਰਕਾਰ ਦੇ ਕਿਸੇ ਵਿਧਾਇਕ ਦਾ ਬੱਚਾ ਸਰਕਾਰੀ ਸਕੂਲ ਵਿੱਚ ਨਾਂ ਪੜਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਮੁਖ ਮੰਤਰੀ ਸਾਹਿਬ ਨੂੰ ਸਵਾਲ ਕਰਦੀ ਹੈ ਕਿ ਜੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਮਿਆਰ ਇੰਨਾ ਚੁਕਿਆ ਗਿਆ ਹੈ’ ਤਾਂ ਫਿਰ ਸਰਕਾਰ ਦੇ 36 ਵਿਧਾਇਕਾਂ ‘ਚ ਸਿਰਫ ਮੌੜ ਹਲਕੇ ਮਹਿਸਰਖਾਨੇ ਦੇ ਇੱਕ ਵਧਾਇਕ ਦਾ ਬੱਚਾ ਹੀ ਸਰਕਾਰੀ ਸਕੂਲ ਵਿੱਚ ਕਿਉਂ ਪੜ ਰਿਹਾ ਹੈ ? ਅਤੇ ਬਾਕੀ ਸਾਰਿਆਂ 35 ਸਮੇਤ ਮੁੱਖ ਮੰਤਰੀ ਦੀ ਬੱਚੀ ਪ੍ਰਾਈਵੇਟ ਸਕੂਲਾਂ ਵਿੱਚ ਕਿਉ ਸਿੱਖਿਆ ਪ੍ਰਾਪਤ ਕਰ ਰਹੀ ਹੈ, ਇਸ ਤੋਂ ਸਾਫ਼ ਜ਼ਾਹਰ ਹੈ ਕਿ ਸਰਕਾਰੀ ਸਕੂਲਾਂ ਦਾ ਕੋਈ ਮਿਆਰ ਉੱਚਾ ਨਹੀਂ ? ਸਿਰਫ ਰਾਜ ਦੀ ਜਨਤਾ ਨੂੰ ਬੇਵਕੂਫ ਤੇ ਗੁਮਰਾਹ ਕੀਤਾ ਜਾ ਰਿਹਾ, ਭਾਈ ਖਾਲਸਾ ਨੇ ਦੱਸਿਆ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਨੂੰ 300 ਰੁਪਏ ਬਾਥਰੂਮ ਬਣਾਉਣ ਲਈ ਨਾਂ ਦੇਣ ਦੀ ਸੂਰਤ ਵਿੱਚ ਬਾਥਰੂਮ ਨੂੰ ਤਾਲਾਂ ਲਾ ਕੇ ਮੁੱਖ ਅਧਿਆਪਕ ਵੱਲੋਂ ਉਸ ਅਧਿਆਪਕਾਂ ਨੂੰ ਬਹਾਰ ਬਾਥਰੂਮ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁਛਣਾ ਚਾਹੁੰਦੇ ਹਾਂ ਕਿ ਇਹ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਕ੍ਰਾਂਤੀ ਹੈ ।

Leave a Reply

Your email address will not be published. Required fields are marked *