ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)–ਗੁਰਬਾਣੀ ਬੇਅਦਬੀ ਸਬੰਧੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਸਮਾਣਾ ਟਾਵਰ ਤੇ ਲੱਗੇ ਮੋਰਚੇ ਦਰਮਿਆਨ ਗੁਰਬਾਣੀ ਦੇ ਅੰਗਾਂ ਦੀ ਹੋਈ ਬੇਅਦਬੀ ਪਿਛੇ ਸਰਕਾਰੀ ਏਜੰਸੀਆਂ ਦੇ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ? ਕਿਉਂਕਿ ਸਰਕਾਰ ਲਈ ਸਮਾਣੇ ‘ਚ ਲੱਗਾ ਮੋਰਚਾ ਗਲ਼ੇ ਦੀ ਹੱਡੀ ਬਣਿਆ ਪਿਆ ਹੈ ਅਤੇ ਸਰਕਾਰ ਦੇ ਏਜੰਟਾਂ ਵੱਲੋਂ ਗੁਰਬਾਣੀ ਜਪੁਜੀ ਸਾਹਿਬ ਦੇ ਅੰਗਾਂ ਦੀ ਬੇਅਬਦੀ ਘਟਨਾ ਸਮਾਣੇ ਵਿਖੇ ਲੱਗੇ ਮੋਰਚੇ ਤੇ ਹੋਣੀ ਬਹੁਤ ਮੰਦਭਾਗੀ ਤੇ ਸਿਖਾਂ ਨੂੰ ਵੱਡੀ ਚੁਣੌਤੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਮਾਣਾ ਟਾਵਰ ਮੋਰਚੇ ਤੇ ਗੁਰਬਾਣੀ ਬੇਅਦਬੀ ਦੀ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦੀ ਹੈ, ਉਥੇ ਸ਼ੰਕਾ ਜਾਹਰ ਕਰਦੀ ਹੈ ਕਿ ਇਸ ਘਟਨਾ ਪਿੱਛੇ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਤੋਂ ਬਿਲਕੁਲ ਇਨਕਾਰ ਨਹੀਂ ਕੀਤਾ ਜਾ ਸਕਦਾ ? ਕਿਉਂਕਿ ਸਰਕਾਰ ਲਈ ਸਮਾਣਾ ਮੋਰਚਾ ਗਲ਼ੇ ਦੀ ਹੱਡੀ ਬਣਿਆ ਪਿਆ ਹੈ ਅਤੇ ਸਰਕਾਰ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਣਾਟਾਵਰ ਮੋਰਚੇ ਦਰਮਿਆਨ ਜਪੁਜੀ ਸਾਹਿਬ ਦੇ ਗੁਰਬਾਣੀ ਅੰਗਾ ਦੀ ਹੋਈ ਮੰਦਭਾਗੀ ਘਟਨਾ ਦੀ ਨਿੰਦਾ, ਇਸ ਦੀ ਉਚ ਪੱਧਰੀ ਜਾਂਚ ਅਤੇ ਦੋਸ਼ੀਆਂ ਨੂੰ ਜਲਦੀ ਗਿਰਫ਼ਤਾਰ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਪਿੱਛੇ ਸਰਕਾਰੀ ਏਜੰਟਾਂ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੋਰਚੇ ਦੇ ਆਗੂ ਰਾਜ’ਚ ਗੁਰਬਾਣੀ ਬੇਅਦਬੀ ਨੂੰ ਰੋਕਣ, ਗੁਰਬਾਣੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਗੁਰਬਾਣੀ ਬੇਅਦਬੀ ਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਇਹ ਮੋਰਚਾ ਲਾਇਆ ਹੋਇਆ ਹੈ ਅਤੇ ਇਸ ਦਰਮਿਆਨ ਉਥੇ ਗੁਰਬਾਣੀ ਬੇਅਦਬੀ ਦੀ ਘਟਨਾ ਜਿਥੇ ਮੋਰਚੇ ਦੇ ਆਗੂਆਂ ਲਈ ਵੱਡੀ ਚੁਣੌਤੀ ਤੇ ਗੰਭੀਰ ਮੁੱਦਾ ਬਣ ਗਿਆ ਹੈ ਉਥੇ ਸਰਕਾਰ ਦੀ ਇਹ ਮੋਰਚੇ ਨੂੰ ਬਦਨਾਮ ਕਰਨ ਦੀ ਗਿਣੀ ਮਿਥੀ ਸਾਜ਼ਿਸ਼ ਲੱਗ ਰਹੀ ਹੈ , ਭਾਈ ਖਾਲਸਾ ਨੇ ਕਿਹਾ ਸਰਕਾਰ ਚੋਣਾਂ ਤੋਂ ਪਹਿਲਾਂ ਗੁਰਬਾਣੀ ਬੇਅਦਬੀ ਮਾਮਲੇ ਨੂੰ ਹੱਲ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਈ ਹੈ ਅਤੇ ਇਸੇ ਕਰਕੇ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਲਈ ਇਹ ਸਮਾਣਾ ਮੋਰਚਾ ਹੋਂਦ ਵਿੱਚ ਆਇਆ ਅਤੇ ਬੀਤੇ ਦਿਨੀਂ ਮੋਰਚੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਅਤੇ ਸ਼ਰੇਆਮ ਸਰਕਾਰ ਨੂੰ ਚਾਇਲਜ ਕੀਤਾ ਗਿਆ ਸੀ ਕਿ ਅਗਰ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਗੁਰਬਾਣੀ ਮਾਮਲੇ ਤੇ ਕਾਨੂੰਨ ਨਾਂ ਬਣਾਇਆ ਤਾਂ ਭਵਿੱਖ ਵਿੱਚ ਅਜਿਹੇ ਕਈ ਵੱਡੇ ਵੱਡੇ ਇਕੱਠ ਕੀਤਾ ਜਾਣਗੇ ਜੋ ਸਰਕਾਰ ਦੀ ਗਲ਼ੇ ਦੀ ਹੱਡੀ ਬਣ ਸਕਦੇ ਹਨ, ਭਾਈ ਖਾਲਸਾ ਨੇ ਕਿਹਾ ਇਸੇ ਹੀ ਕਰਕੇ ਸਰਕਾਰ ਨੇ ਮੋਰਚੇ ਦਰਮਿਆਨ ਆਪਣੇ ਸਰਕਾਰੀ ਏਜੰਟਾਂ ਤੋਂ ਇਹ ਘਟਨਾ ਕਰਵਾਈ ਹੈ ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਅਕਾਲੀ ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਗੁਰਬਾਣੀ ਬੇਅਦਬੀ ਸੰਬੰਧੀ ਕੋਈ ਫੈਸਲਾ ਨਾਂ ਲੈਣ ਕਰਕੇ ਹੀ ਸਤਾ ਤੋਂ ਦੂਰ ਹੋਈਆ ਅਤੇ ਹੁਣ ਇਹ ਗੁਰਬਾਣੀ ਬੇਅਦਬੀ ਮਾਮਲਾ ਆਪ ਸਰਕਾਰ ਨੂੰ ਸਤਾ ਤੋਂ ਦੂਰ ਕਰ ਦੇਵੇਗਾ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਦੇ ਨਾਲ ਨਾਲ ਮੰਗ ਕਰਦੀ ਹੈ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਸਮਾਣਾ ਮੋਰਚੇ ਦੇ ਆਗੂਆਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਮੋਰਚੇ ਨੂੰ ਵਿਸਰਜਨ ਕੀਤਾ ਜਾ ਸਕੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਸੁਖਦੇਵ ਸਿੰਘ ਫੌਜੀ, ਭਾਈ ਦਰਬਾਰਾ ਸਿੰਘ ਤੇ ਭਾਈ ਗੁਰਬਾਜ਼ ਸਿੰਘ ਸਰਪੰਚ ਰਾਜਪੁਰਾ ਆਦਿ ਆਗੂ ਹਾਜਰ ।


