ਗੁਰਦਾਸਪੁਰ, 4 ਦਸੰਬਰ (ਸਰਬਜੀਤ ਸਿੰਘ)- ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਭਾਰਤ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਦੇ ਗ੍ਰਹਿ ਧਾਲੀਵਾਲ ਨਿਵਾਸ ਭੋਜਰਾਜ ਵਿਖੇ ਅਜੀਤ ਸਿੰਘ ਗਵਾਰਾ ਦੀ ਅਗਵਾਈ ਹੇਠ ਪਹੁੰਚੇ ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੇ ਪ੍ਰੀਵਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਖਾਸਾਂਵਾਲਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ,ਰਜਿੰਦਰ ਸਿੰਘ ਭਗਠਾਣਾਂ ਤੁਲੀਆਂ,ਸੁਖਵਿੰਦਰ ਸਿੰਘ ਕਾਦੀਆਂ ਅਤੇ ਸਤਨਾਮ ਸਿੰਘ ਚੰਦੂ ਨੰਗਲ ਸੂਬਾ ਆਗੂ ਸ਼ਾਮਿਲ ਹੋਏ ਅਤੇ ਸ਼ਹੀਦ ਪ੍ਰੀਵਾਰਾਂ ਵਿੱਚੋਂ ਜਤਿੰਦਰ ਸਿੰਘ ਭਰੋਹਾਰਨੀ(ਕਾਹਨੂੰਵਾਨ),ਸੁਖਦੀਪ ਸਿੰਘ ਫਤਿਹ ਨੰਗਲ(ਧਾਰੀਵਾਲ),ਹਰਜੀਤ ਸਿੰਘ ਪੱਬਾਂਰਾਲੀ ਕਲਾਂ(ਫਤਿਹਗੜ੍ਹ ਚੂੜੀਆਂ),ਗੁਰਪ੍ਰੀਤ ਸਿੰਘ ਕਾਲਾ ਨੰਗਲ(ਗੁਰਦਾਸਪੁਰ),ਗੁਰਤਾਜ ਸਿੰਘ ਮੱਧਰਾ(ਸ਼੍ਰੀ ਹਰਗੋਬਿੰਦਪੁਰ),ਜਸਕਰਨਪ੍ਰੀਤ ਸਿੰਘ ਭਿਖਾਰੀਵਾਲ(ਕਲਾਨੌਰ),ਕੁਲਬੀਰ ਸਿੰਘ ਬਾਂਗੋਵਾਣੀ(ਧਾਰੀਵਾਲ),ਰਣਬੀਰ ਸਿੰਘ ਲੱਧਾ ਮੁੰਡਾ(ਸ੍ਰੀ ਹਰਗੋਬਿੰਦਪੁਰ),ਅਮ੍ਰਿਤਜੋਤ ਸਿੰਘ ਗਵਾਰਾ(ਡੇਰਾ ਬਾਬਾ ਨਾਨਕ)ਅਤੇ ਸੁਖਦੀਪ ਕੌਰ ਵਡਾਲਾ ਬਾਂਗਰ ਸ਼ਾਮਿਲ ਹੋਏ।
ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾਵੇਗਾ।ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜਾ ਰਾਸ਼ੀ ਅਤੇ ਸਰਕਾਰੀ ਨੌਕਰੀਆਂ ਦਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਡੀ ਪੱਧਰ ਤੇ ਉਪਰਾਲੇ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਨੌਕਰੀਆਂ ਦੇਣ ਪ੍ਰਤੀ ਸੁਹਿਰਦ ਨਹੀਂ ਹੈ।
ਭੋਜਰਾਜ ਨੇ ਅੱਗੇ ਕਿਹਾ ਕਿ 1000 ਦੇ ਕਰੀਬ ਕਿਸਾਨ ਸ਼ਹੀਦ ਹੋਏ ਹਨ।ਜਿਹਨਾਂ ਵਿੱਚੋ 634 ਪ੍ਰੀਵਾਰਾਂ ਨੂੰ ਹੀ ਮੁਆਵਜਾ ਮਿਲਿਆ ਅਤੇ ਸਿਰਫ਼ 326 ਪ੍ਰੀਵਾਰਾਂ ਨੂੰ ਹੀ ਸਰਕਾਰੀ ਨੌਕਰੀਆਂ ਮਿਲੀਆਂ ਹਨ ਅਤੇ ਬਹੁਤੇ ਪ੍ਰੀਵਾਰ ਨੌਕਰੀਆਂ ਅਤੇ ਮੁਅਵਜਾ ਰਾਸ਼ੀ ਤੋਂ ਵਾਂਝੇ ਹਨ।
ਇਸ ਮੌਕੇ ਬੋਲਦਿਆਂ ਸੂਬਾ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ ਨੇ ਕਿਹਾ ਕਿ 24 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਨਾਲ ਫਰੀਦਕੋਟ ਵਿਖੇ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ 31 ਦਸੰਬਰ ਤੋਂ ਪਹਿਲਾਂ ਪਹਿਲਾਂ ਰਹਿੰਦੇ ਪ੍ਰੀਵਾਰਾ ਨੂੰ ਮੁਆਵਜਾ ਰਾਸ਼ੀ ਅਤੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਜਾਣ ਨਹੀਂ ਤਾਂ ਮੁੱਖ ਮੰਤਰੀ ਦਾ ਘਿਰਾਓ ਕਰਾਂਗੇ।
ਇਸ ਮੌਕੇ ਸੁਖਵਿੰਦਰ ਸਿੰਘ ਘੁੰਮਣ,ਜੋਗਿੰਦਰ ਸਿੰਘ ਰੰਧਾਵਾ,ਜਗਦੀਪ ਸਿੰਘ ਕਾਹਲੋ,ਬਲਵਿੰਦਰ ਸਿੰਘ,ਗੁਰਪਰੀਤ ਸਿੰਘ,ਪੂਰਨ ਸਿੰਘ ਚੌਹਾਨ,ਸਨਮਿੰਦਰ ਪਾਲ ਸਿੰਘ ਧਾਲੀਵਾਲ,ਨਿਰਮਲ ਸਿੰਘ ਅਤੇ ਜੋਗਾ ਸਿੰਘ ਕਿਸਾਨ ਆਗੂ ਹਾਜ਼ਰ ਸਨ।



