ਬਟਾਲਾ, ਗੁਰਦਾਸਪੁਰ, 12 ਅਪ੍ਰੈਲ (ਸਰਬਜੀਤ ਸਿੰਘ)– ਸਿਵਲ ਡਿਫੈਂਸ ਬਟਾਲਾ, ਅੰਮ੍ਰਿਤਸਰ ਤੇ ਅਜਮੇਰ (ਰਾਜਸਥਾਨ) ਵਲੋਂ ”ਨਾਗਰਿਕ ਸੁਰੱਖਿਆ” ਵਿਸ਼ੇ ‘ਤੇ ਵੀਚਾਰਾਂ ਕੀਤੀਆਂ ਜਿਸ ਵਿੱਚ ਪੋਸਟ ਵਾਰਡਨ ਹਰਬਖਸ਼ ਸਿੰਘ, ਚੀਫ ਵਾਰਡਨ ਸੁਰਜੀਤ ਸ਼ਰਮਾਂ ਅੰਮ੍ਰਿਤਸਰ, ਚੀਫ ਵਾਰਡਨ ਅਮਰ ਸਿੰਘ ਰਾਠੋਰ ਅਜਮੇਰ, ਡਵੀਜ਼ਨਲ ਵਾਰਡਨ ਕੁਲਵੰਤ ਸਿੰਘ ਤੇ ਲਖਵਿੰਦਰ ਸਿੰਘ ਨੇ ਹਿੱਸਾ ਲਿਆ।
ਇਸ ਮੌਕੇ ਘਟਨਾਵਾਂ ਤੇ ਦੁਰਘਟਨਾਵਾਂ ਮੌਕੇ ਸਹਾਇਤਾ ਕਰਨ ਵਾਲੇ ਨਾਗਰਿਕਾਂ ਦੀ ਹੋਂਸਲਾ ਅਫਜਾਈ ਲਈ, “ਲਾਈਫ ਸੇਵੀਅਰਜ਼ ਪ੍ਰਸ਼ੰਸਾ ਪੱਤਰ” ਜਾਰੀ ਦੀ ਸ਼ੁਰੂਆਤ ਕੀਤੀ ਗਈ। ਇਹ ਪ੍ਰਸ਼ੰਸਾ ਪੱਤਰ ਪੋਸਟ ਨੰ. 8, ਵਾਰਡਨ ਸਰਵਿਸ, ਸਿਵਲ ਡਿਫੈਂਸ, ਬਟਾਲਾ, ਜ਼ੋਨ-4-ਸਲੂਸ਼ਨ-ਨਵੀ ਦਿੱਲੀ, ਡਿਜ਼ਾਸਟਰ ਮੈਨੇਜ਼ਮੈਂਟ ਕਾਮਰੇਡਸ ਐਂਡ ਚੈਂਪੀਅਨਜ਼ (ਡੀਐਮਸੀਸੀ) ਗਲੋਬਲ ਕਮਿਊਨਿਟੀ, ਫਸਟ-ਏਡ, ਹੈਲਥ ਐਂਡ ਸੇਫਟੀ ਅਵੇਅਰਨੈਸ ਮਿਸ਼ਨ ਪਟਿਆਲਾ ਤੇ ਆਪਦਾ ਮਿੱਤਰ ਬਟਾਲਾ ਵਲੋਂ ਸਾਂਝੇ ਤੋਰ ‘ਤੇ ਦਿੱਤਾ ਜਾਵੇਗਾ।
ਇਸ ਮੌਕੇ ਹਰਬਖਸ਼ ਸਿੰਘ ਨੇ ਦਸਿਆ ਕਿ ਇਹ ਪ੍ਰਸ਼ੰਸਾ ਪੱਤਰ ਹਰੇਕ ਉਸ ਨਾਗਰਿਕ ਨੂੰ ਦਿੱਤਾ ਜਾਵੇਗਾ ਜੋ ਕਿਸੇ ਵੀ ਘਟਨਾਵਾਂ ਤੇ ਦੁਰਘਟਨਾਵਾਂ ਮੌਕੇ ਪੀੜਤ ਦੀ ਸਹਾਇਤਾ ਕੀਤੀ ਹੋਵੇ ਜਿਵੇਂ ਕਿਸੇ ਜ਼ਖਮੀ, ਬਿਮਾਰ ਜਾਂ ਬੇਹੋਸ਼ ਵਿਅਕਤੀ ਦੀ ਮਦਦ, ਮੁੱਢਲੀ ਸਹਾਇਤਾ ਜਾਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਕੇ ਹਸਪਤਾਲ ਭੇਜਣਾ, ਜਿਸ ਦੇ ਯਤਨਾਂ ਨਾਲ ਇੱਕ ਕੀਮਤੀ ਜਾਨ ਬਚ ਗਈ ਹੋਵੇ, ਇਥੋ ਤੱਕ ਕਿ ਕਿਸੇ ਵੀ ਜਾਨਵਰ ਜਾਂ ਪੰਛੀ ਦੀ ਜਾਨ ਬਚਾਈ ਹੋਵੇ ਅਜਿਹੇ ਦਲੇਰ ਨਾਗਰਿਕ ਨੂੰ ਉਤਸ਼ਾਹਤ ਕਰਨ ਹਿਤ, ਇਸ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਆ ਜਾਵੇਗਾ। ਆਖਰ ਵਿਚ ਵਾਰਡਨ ਸਰਵਿਸ ਬਟਾਲਾ ਤੇ ਅੰਮ੍ਰਿਤਸਰ ਵਲੋ ਅਜਮੇਰ (ਰਾਜਸਥਾਨ) ਤੋਂ ਵਿਸ਼ੇਸ ਤੋਰ ‘ਤੇ ਪਹੰੁਚੇ ਚੀਫ ਵਾਰਡਨ ਅਮਰ ਸਿੰਘ ਰਾਠੋਰ ਨੂੰ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਆਫਤਾ ਨੂੰ ਨਜਿਠੱਣ ਬਦਲੇ ਪਹਿਲਾ ਲਾਈਫ ਸੇਵੀਅਰਜ਼ ਪ੍ਰਸ਼ੰਸਾ ਪੱਤਰ ਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।


