12 ਦਿਨਾਂ ਤੋਂ ਪਨਸਪ ਦਫਤਰ ਅੱਗੇ ਧਰਨਾ ਲੱਗਾ ਕੇ ਬੈਠੇ ਕਿਸਾਨਾਂ ਦਾ ਦਫਤਰ ਦੇ ਕਰਮਚਾਰੀਆ ਨਾਲ ਪਿਆ ਪੰਗਾ

ਗੁਰਦਾਸਪੁਰ

ਦਫਤਰ ਵਿੱਚੋ ਰਿਕਾਰਡ ਕੱਢ ਰਹੇ ਕਰਮਚਾਰੀਆ ਨੂੰ ਕਿਸਾਨਾਂ ਨੇ ਰੋਕਿਆ

ਗੁਰਦਾਸਪੁਰ, 12 ਅਪ੍ਰੈਲ (ਸਰਬਜੀਤ ਸਿੰਘ)–  ਸਾਲ 2021-22 ਦੌਰਾਨ ਵੇਚੀ ਝੋਨੇ ਦੀ ਫਸਲ ਦੀ ਬਕਾਇਆ ਰਾਸ਼ੀ ਲੈਣ ਦੇ ਲਈ ਕਿਸਾਨ ਪਿੱਛਲੇ 12 ਦਿਨਾਂ ਤੋਂ ਪਨਸਪ ਦਫਤਰ ਅੱਗੇ ਧਰਨਾ ਲੱਗਾ ਕੇ ਬੈਠੇ ਹੋਏ ਹਨ ਅੱਜ ਜਦੋਂ ਪਨਸਪ ਦਫਤਰ ਦੇ ਕੁਝ ਕਰਮਚਾਰੀ ਦਫਤਰ ਦੀ ਕੰਧ ਰਾਹੀਂ ਦਫ਼ਤਰੀ ਰਿਕਾਰਡ ਕੱਢ ਰਹੇ ਸਨ ਤਾਂ ਕਿਸਾਨਾਂ ਨੇ ਉਹਨਾਂ ਨੂੰ ਰੌਕ ਦਿੱਤਾ ਇਸ ਦੌਰਾਨ ਕਿਸਾਨਾਂ ਅਤੇ ਕਰਮਚਾਰੀਆਂ ਵਿੱਚ ਬਹਿਸ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਰਿਕਾਰਡ ਨੂੰ ਮੁੜ ਦਫਤਰ ਵਿੱਚ ਰਖਵਾਇਆ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀ ਬਕਾਇਆ ਰਾਸ਼ੀ ਨਹੀਂ ਮਿਲਦੀ ਉਦੋਂ ਤੱਕ ਦਫਤਰ ਅੱਗੇ ਇਹ ਧਰਨਾ ਜਾਰੀ ਰਹੇਗਾ।

ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੱਸਿਆ ਕਿ ਸਾਲ 2021-22 ਦੌਰਾਨ ਕਲਾਨੌਰ ਦੀ ਬੁਚੇਨੰਗਲ ਅਤੇ ਬਾਂਗੋਵਾਣੀ ਮੰਡੀਆਂ ਨੇ ਕਿਸਾਨਾਂ ਦੀ ਝੋਨੇ ਦੀ ਫਸਲ ਖ਼ਰੀਦੀ ਸੀ ਅਤੇ ਇਸ ਦੌਰਾਨ ਪਨਸਪ ਦਫਤਰ ਦੇ ਡੀਐਮ ਨੇ ਸੈਲਰ ਦੀ ਚੈਕਿੰਗ ਕੀਤੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਸੈਲਰ ਅੰਦਰ 96, ਹਜ਼ਾਰ ਬੋਰੀਆਂ ਦਾ ਘੁਟਾਲਾ ਹੋਇਆ ਅਤੇ ਇਸ ਮਾਮਲੇ ਵਿੱਚ ਕੁਝ ਆੜਤੀਆਂ ਅਤੇ ਪਨਸਪ ਦਫਤਰ ਦੇ ਇੰਸਪੈਕਟਰਾਂ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਾਂਚ ਤੋਂ ਬਾਅਦ ਆੜ੍ਹਤੀ ਅਤੇ ਪਨਸਪ ਦਫਤਰ ਇੰਸਪੈਕਟਰ ਨਿਰਦੋਸ਼ ਪਾਏ ਗਏ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਹੱਲ ਹੋਇਆ 2 ਸਾਲ ਬੀਤ ਚੁੱਕੇ ਹਨ। ਪਰ ਅਜੇ ਤੱਕ ਕਿਸਾਨਾਂ ਦੀ 86 ਲੱਖ ਰੁਪਏ ਦੇ ਕਰੀਬ ਦੀ ਬਕਾਇਆ ਰਾਸ਼ੀ ਕਿਸਾਨਾਂ ਆੜ੍ਹਤੀਆ ਨੂੰ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਇਹ ਧਰਨਾ ਲਗਾਇਆ ਹੋਇਆ ਹੈ ਅਤੇ ਅੱਜ ਪਨਸਪ ਦਫਤਰ ਦੇ ਕਰਮਚਾਰੀ ਕੰਧ ਰਾਹੀਂ ਆਪਣਾ ਦਫਤਰੀ ਰਿਕਾਰਡ ਕੱਢ ਰਹੇ ਸਨ ਜਿਨਾਂ ਨੂੰ ਕਿਸਾਨਾਂ ਨੇ ਰੋਕ ਦਿੱਤਾ ਹੈ ਅਤੇ ਕਿਹਾ ਕਿ ਜਦੋਂ ਤੱਕ ਉਹਨਾਂ ਦੇ ਮਸਲੇ ਦਾ ਹੱਲ ਨਹੀਂ ਹੁੰਦਾ ਦਫਤਰ ਅੱਗੇ ਧਰਨਾ ਜਾਰੀ ਰਹੇਗਾ

ਮੌਕੇ ਤੇ ਪਹੁੰਚੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਪਨਸਪ ਦਫਤਰ ਦੇ ਕਰਮਚਾਰੀ ਦਫਤਰੀ ਰਿਕਾਰਡ ਕੰਧ ਰਾਹੀਂ ਕੱਢ ਰਹੇ ਸਨ ਜਿਨਾਂ ਨੂੰ ਕਿਸਾਨਾਂ ਨੇ ਰੋਕ ਦਿੱਤਾ ਹੈ ਉਹਨਾਂ ਕਿਹਾ ਕਿ ਪਨਸਪ ਦਫਤਰ ਦੇ ਕਰਮਚਾਰੀਆ ਦਾ ਕਹਿਨਾ ਹੈ ਕਿ ਮੰਡੀਆਂ ਦਾ ਸੀਜਨ ਸ਼ੁਰੂ ਹੋਨ ਕਰਕੇ ਦਫਤਰੀ ਕੰਮ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਕਰਮਚਾਰੀ ਆਪਣਾ ਰਿਕਾਰਡ ਕੰਧ ਟਪਾ ਕੇ ਕੱਢ ਰਹੇ ਸਨ ਕਿਉਂਕਿ ਮੇਨ ਗੇਟ ਤੇ ਕਿਸਾਨ ਧਰਨਾ ਲਗਾ ਕੇ ਬੈਠੇ ਹੋਏ ਸਨ ਜਿਸ ਤੋਂ ਬਾਅਦ ਕਿਸਾਨਾਂ ਅਤੇ ਪਨਸਪ ਦਫਤਰ ਦੇ ਕਰਮਚਾਰੀਆਂ ਵਿਚਕਾਰ ਬਹਿਸਬਾਜੀ ਸ਼ੁਰੂ ਹੋ ਗਈ ਪਰ ਉਹਨਾਂ ਨੇ ਮੌਕੇ ਤੇ ਪਹੁੰਚੇ ਕੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਹੈ ਅਤੇ ਦਫਤਰੀ ਰਿਕਾਰਡ ਨੂੰ ਮੁੜ ਤੋਂ ਦਫਤਰ ਵਿੱਚ ਰਖਵਾ ਦਿੱਤਾ ਉਹਨਾਂ ਕਿਹਾ ਕਿ ਦੋਨਾਂ ਧਿਰਾਂ ਨੂੰ ਬਿਠਾ ਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ। ਤਾਂ ਜੋ ਭਵਿੱਖ ਵਿੱਚ ਅਜਿਹਾ ਕੁਝ ਨਾ ਹੋਵੇ ।

Leave a Reply

Your email address will not be published. Required fields are marked *