ਮੰਡੀ ਦੇ ਲੋਕਾਂ ਲਈ ਓਪਨ ਜਿੰਮ ਬਹੁਤ ਲਾਹੇਵੰਦ ਸਾਬਤ ਹੋਵੇਗਾ- ਅਤੁਲ ਮਹਾਜਨ

ਗੁਰਦਾਸਪੁਰ

ਮੰਡੀ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ-ਅਤੁਲ ਮਹਾਜਨ

ਗੁਰਦਾਸਪੁਰ, 27 ਫਰਵਰੀ (ਸਰਬਜੀਤ ਸਿੰਘ)– ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਤੁਲ ਮਹਾਜਨ ਨੇ ਦੱਸਿਆ ਕਿ ਜਦੋਂ ਉਹ ਮੰਡਲ ਪ੍ਰਧਾਨ ਸਨ ਤਾਂ ਉਨ੍ਹਾਂ ਮਾਨਯੋਗ ਸੰਸਦ ਮੈਂਬਰ ਸੰਨੀ ਦਿਓਲ ਜੀ ਨੂੰ ਗੁਰਦਾਸਪੁਰ ਵਿੱਚ ਓਪਨ ਜਿੰਮ ਬਣਾਉਣ ਦੀ ਮੰਗ ਰੱਖੀ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਸੀ ਅਤੇ ਇਸ ਲਈ ਫੰਡ ਵੀ ਜਾਰੀ ਕੀਤੇ ਗਏ ਸਨ। ਉਹ ਪਿਛਲੇ ਕਾਫੀ ਸਮੇਂ ਤੋਂ ਇਸ ਜਿੰਮ ਸਬੰਧੀ ਅਧਿਕਾਰੀਆਂ ਦੇ ਸੰਪਰਕ ਵਿੱਚ ਸਨ।ਅੱਜ ਕਣਕ ਦੀ ਮੰਡੀ ਗੁਰਦਾਸਪੁਰ ਵਿੱਚ ਇਸ ਦਾ ਕੰਮ ਸ਼ੁਰੂ ਹੋਣ ਨਾਲ ਮੰਡੀ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ।
ਇਸ ਮੌਕੇ ਭਾਜਪਾ ਆਗੂ ਅਸ਼ੋਕ ਵੈਦ, ਜ਼ਿਲ੍ਹਾ ਮੀਤ ਪ੍ਰਧਾਨ ਜਤਿੰਦਰ ਪ੍ਰਦੇਸੀ, ਅਰੁਣ ਬਿੱਟਾ, ਜ਼ਿਲ੍ਹਾ ਸਕੱਤਰ ਵਿਨੋਦ ਕਾਲੀਆ, ਹਰਜੀਤ ਸਿੰਘ ਬੱਗਾ ਅਤੇ ਯੁਵਾ ਮੋਰਚਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ਼ਿਵ ਪ੍ਰਸਾਦ, ਤਿੰਨ ਵਾਰ ਮੰਡਲ ਜਨਰਲ ਸਕੱਤਰ ਪ੍ਰੀਤਮ ਸਿੰਘ ਰਾਜਾ, ਕੁਨਾਲ ਗੁਪਤਾ, ਜ਼ਿਲ੍ਹਾ ਬੁਲਾਰੇ ਸ. ਕਰੁਣ ਸ਼ਰਮਾ ਅਤੇ ਵਰਕਰਾਂ ਨੇ ਓਪਨ ਜਿੰਮ ਦਾ ਕੰਮ ਸ਼ੁਰੂ ਕਰਵਾਇਆ।


ਜਲਦੀ ਹੀ ਇਸ ਓਪਨ ਜਿੰਮ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜਿੰਮ ਦੇ ਬਣਨ ਨਾਲ ਲੋਕ ਸੈਰ ਕਰਨ ਦੇ ਨਾਲ-ਨਾਲ ਕਸਰਤ ਵੀ ਕਰ ਸਕਣਗੇ। ਇਹ ਓਪਨ ਜਿੰਮ ਨੌਜਵਾਨਾਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਮੰਡਲ ਮੀਤ ਪ੍ਰਧਾਨ ਦੀਪਕ ਕੁਮਾਰ, ਧਰੁਵ ਮਹਾਜਨ, ਰਾਜ ਚੌਹਾਨ, ਨਿਤਿਨ ਸ਼ੋਰੀ, ਦੀਪਕ ਵਰਮਾ, ਕਿਰਨ ਮਹਿਰਾ, ਮੰਜੂ ਮਹਾਜਨ, ਦਿਨੇਸ਼ ਸ਼ਾਸਤਰੀ, ਬੰਟੀ ਕੁਮਾਰ ਸਮੇਤ ਕਈ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *