ਗੁਰਦਾਸਪੁਰ, 27 ਫਰਵਰੀ (ਸਰਬਜੀਤ ਸਿੰਘ)– ਦੇਸ਼ ਭਰ ਵਿੱਚ ਹਜ਼ਾਰਾਂ ਟਰੈਕਟਰਾਂ ਸਮੇਤ ਲੱਖਾਂ ਕਿਸਾਨ ਦੀਆਂ ਐੱਮ ਐੱਸ ਪੀ ਤੇ ਕਰਜਾ ਮੁਆਫੀ ਦੀਆਂ ਮੰਗਾਂ ਮਨਵਾਉਣ ਲਈ ਸੜਕਾਂ ‘ਤੇ ਉਤਰੇ। ਅਨੇਕਾਂ ਥਾਵਾਂ ਉਤੇ ਡੀਬਲਯੂ.ਟੀ.ਓ ਦੇ ਪੁਤਲੇ ਸਾੜੇ ਗਏ। ਸੰਯੁਕਤ ਕਿਸਾਨ ਮੋਰਚੇ ਨੂੰ ਦੇਸ਼ ਭਰ ਵਿੱਚੋਂ ਭਾਰੀ ਸਮਰਥਨ ਮਿਲਿਆ। ਮੋਦੀ ਸਰਕਾਰ ਨੇ ਦੋ ਸਾਲ ਪਹਿਲਾਂ ਮੰਨੀਆਂ ਕਿਸਾਨ ਮੰਗਾਂ ਲਾਗੂ ਕਰਨ ਤੋਂ ਪਾਸਾ ਵੱਟਿਆ, ਚੁੱਪ ਧਾਰੀ, ਚੋਣ ਜਾਬਤੇ ਤੱਕ ਟਾਲ ਮਟੋਲ ਨੀਤੀ ਅਪਣਾਈ।


