ਗੜਸ਼ੰਕਰ, ਗੁਰਦਾਸਪੁਰ, 27 ਫਰਵਰੀ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਵਲੋ ਡਬਲਯੂ.ਟੀ.ਓ ਦੇ ਵਿਰੋਧ ਵਿੱਚ ਭਾਰਤ ਪੱਧਰ ਦੇ ਕੌਮੀ ਮਾਰਗਾ ਉੱਪਰ ਟਰੈਕਟਰ ਖੜੇ ਕਰਕੇ ਰੋਸ਼ ਜਾਹਿਰ ਕਰਨ ਦੇ ਸੱਦੇ ਨੂੰ ਲਾਗੂ ਕਰਦਿਆ ਕਿਰਤੀ ਕਿਸਾਨ ਯੂਨੀਅਨ ਇਕਾਈ ਗੜਸੰਕਰ ਵੱਲੋ ਚੰਡੀਗੜ ਹੁਸ਼ਿਆਰਪੁਰ ਮਾਰਗ ਤੇ ਸਥਿਤ ਅੱਡਾ ਸਮੁੰਦੜਾ ਵਿਖੇ ਟਰੈਕਟਰ ਖੜੇ ਕਰਕੇ ਰੋਸ ਪ੍ਰਗਟ ਕੀਤਾ ਗਿਆ।
ਇਸ ਸਮੇ ਕਿਸਾਨਾ ਵੱਲੋ ਕੇਂਦਰ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ ਗਈ। ਕਿਸਾਨ ਮੰਗ ਕਰ ਰਹੇ ਸਨ ਕਿ ਭਾਰਤ ਡਬਲਯੂ.ਟੀ.ਓ o ਵਿੱਚੋ ਬਾਹਰ ਆਵੇ ਅਤੇ ਖਨੋਰੀ ਬਾਡਰ ਉਤੇ ਸਹੀਦ ਕੀਤੇ ਗਏ ਕਿਸਾਨ ਸੁਭਕਰਨ ਸਿੰਘ ਦੇ ਕਾਤਲਾ ਵਿਰੁੱਧ ਜਲਦ ਕੇਸ ਦਰਜ ਕੀਤਾ ਜਾਵੇ ਇਸ ਸਮੇ ਸਬੋਧਨ ਕਰਦਿਆ ਕਿਸਾਨ ਆਗੂ ਹਰਮੇਸ ਸਿੰਘ ਢੇਸੀ ਅਤੇ ਜਿਲਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਅੱਜ ਦੁਬਈ ਵਿੱਚ ਵਿਸਵ ਵਪਾਰ ਸੰਸਥਾ ਜਿਸ ਵਿੱਚ ਭਾਰਤ ਸਾਮਲ ਹੈ ਇਸ ਦੇ ਵਿਰੋਧ ਵਿੱਚ ਸਮੁੱਚੇ ਕਿਸਾਨਾ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿਉ ਕੇ ਇਸ ਸੰਸਥਾ ਦੀ ਨੀਤੀ ਕਾਰਨ ਆਉਣ ਵਾਲੇ ਸਮੇ ਵਿੱਚ ਕਿਸਾਨਾ ਨੂੰ ਮਿਲਦੀਆ ਸਬਸਿਡੀਆ ਵਿੱਚ ਕਟੋਤੀ ਕੀਤੀ ਜਾ ਸਕਦੀ ਹੈ ਦੂਸਰੇ ਪਾਸੇ ਹਰਿਆਣਾ ਸਰਕਾਰ ਕੇਦਰ ਸਰਕਾਰ ਦੀ ਸਹਿ ਤੇ ਦਿੱਲੀ ਜਾ ਰਹੇ ਕਿਸਾਨਾ ਨੂੰ ਰੋਕ ਕੇ ਅੰਨਾ ਤਸੱਦਦ ਕਰ ਰਹੀ ਹੈ ਜਿਸ ਨਾਲ ਸਰਕਾਰ ਦਾ ਕਿਸਾਨ ਵਿਰੋਧੀ ਅਸਲੀ ਚਿਹਰਾ ਨੰਗਾ ਹੋ ਗਿਆ ਹੈ ਇਸ ਸਮੇ ਜਥੇਬੰਦੀ ਦੇ ਬਲਾਕ ਖਜਾਨਚੀ ਸੰਦੀਪ ਸਿੰਘ ਸਕੰਦਰਪੁਰ ਕਰਤਾਰ ਸਿੰਘ ਸਮਸੇਰ ਸਿੰਘ ਚੱਕ ਸਿੰਘਾ ਸਤਨਾਮ ਸਿੰਘ ਚੱਕ ਗੁਰੂ ਕਿਰਪਾਲ ਸਿੰਘ ਧਮਾਈ ਸੁਰਜੀਤ ਸਿੰਘ ਰਾਮਗੜ ਮਨਜੀਤ ਸਿੰਘ ਮੋਹਣ ਸਿੰਘ ਅਲੀਪੁਰ ਅਮਰੀਕ ਸਿੰਘ ਰੁੜਕੀ ਖਾਸ ਮਾਸਟਰ ਮੁਕੇਸ ਕੁਮਾਰ,ਮਾ ਬਲਕਾਰ ਸਿੰਘ ਅਤੇ ਮਾ ਅਸੋਕ ਕੁਮਾਰ ਪ੍ਧਾਨ ਆੜਤੀ ਯੂਨੀਅਨ ਹਾਜਰ ਸਨ


