ਵਿਸਾਲ ਰਾਜਸੀ ਰੈਲੀ ਦੀ ਤਿਆਰੀ ਹਿੱਤ ਪਿੰਡ ਰਾਏਪੁਰ ਵਿੱਖੇ ਜਨਤਕ ਮੀਟਿੰਗ
ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 14 ਦਸੰਬਰ (ਸਰਬਜੀਤ ਸਿੰਘ)– ਤਿੰਨ ਸਾਲ ਪਹਿਲਾ ਪੰਜਾਬ ਦੀ ਅਵਾਮ ਨੂੰ ਵੱਡੀਆ-ਵੱਡੀਆ ਝੂਠੀਆ ਗਰੰਟੀਆ ਦੇ ਕੇ ਪੰਜਾਬ ਦੀ ਸੱਤਾ ਵਿੱਚ ਆਈ ਆਪ ਸਰਕਾਰ ਦੇ ਪਿਛਲੇ ਤਿੰਨ ਸਾਲਾ ਦੇ ਕਾਰਜਕਾਲ ਨੇ ਲੋਕਾ ਦੇ ਪੱਲੇ ਸਿਰਫ ਤੇ ਸਿਰਫ ਨਿਰਾਸਤਾ ਪਾਈ ਹੈ ਤੇ ਆਮ ਲੋਕਾ ਦਾ ਮੋਹ ਪੂਰੀ ਤਰ੍ਹਾ ਪੰਜਾਬ ਸਰਕਾਰ ਤੋ ਭੰਗ ਹੋ ਚੁੱਕਿਆ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਇਥੋ ਥੋੜੀ ਦੂਰ ਸਥਿਤ ਪਿੰਡ ਰਾਏਪੁਰ ਵਿੱਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਲੋਕ ਆਪਣੇ ਆਪ ਨੂੰ ਠੰਗੇ ਹੋਏ ਮਹਿਸੂਸ ਕਰ ਰਹੇ ਹਨ ਤੇ ਆਮ ਲੋਕ ਸਮਾ ਆਉਣ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣ ਦਾ ਮੂੰਡ ਬਣਾ ਚੁੱਕੇ ਹਨ ।
ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਉੱਡਤ ਨੇ ਕਿਹਾ ਕਿ ਸੀਪੀਆਈ ਦੀ 100 ਵੀ ਵਰੇਗੰਢ ਨੂੰ ਸਮਰਪਿਤ 30 ਦਸੰਬਰ ਨੂੰ ਮਾਨਸਾ ਦੀ ਪੁਰਾਣੀ ਅਨਾਜ ਮੰਡੀ ਵਿੱਖੇ ਕੀਤੀ ਜਾਣ ਵਾਲੀ ਵਿਸਾਲ ਰਾਜਸੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਮਿਹਨਤਕਸ ਜਨਤਾ ਦੀ ਤਾਕਤ ਦਾ ਪ੍ਰਗਟਾਵਾ ਕਰੇਗੀ ।
ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਬਰਾਚ ਰਾਏਪੁਰ ਦੇ ਸਕੱਤਰ ਕਾਮਰੇਡ ਜੱਗਾ ਸਿੰਘ ਰਾਏਪੁਰ ਨੇ ਕਿਹਾ ਕਿ ਵਿਸਾਲ ਰਾਜਸੀ ਰੈਲੀ ਵਿੱਚ ਪਿੰਡ ਰਾਏਪੁਰ ਤੋ ਵੱਡੇ ਕਾਫਲੇ ਦੇ ਰੂਪ ਸਮੂਲੀਅਤ ਕਰਾਗੇ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕੁਲਵਿੰਦਰ ਸਿੰਘ ਰਾਏਪੁਰ , ਲਾਭ ਸਿੰਘ ਰਾਏਪੁਰ , ਗੁਰਮੀਤ ਸਿੰਘ ਰਾਏਪੁਰ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।