ਭੀਖੀ, ਗੁਰਦਾਸਪੁਰ, 11 ਦਸੰਬਰ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਤੇ ਪੰਜਾਬ ਕਿਸਾਨ ਯੂ ਯੂਨੀਅਨ ਦੇ ਸੂਬਾ ਆਗੂ ਗੁਰਨਾਮ ਭੀਖੀ ਦੇ ਪਿਤਾ ਗੁਰਦਿਆਲ ਸਿੰਘ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਮੌਕੇ ਸੈਂਕੜੇ ਲੋਕ ਤੇ ਦਰਜਨਾਂ ਜਥੇਬੰਦੀਆਂ ਦੇ ਆਗੂਆਂ ਨੇ ਸਮੂਲੀਅਤ ਕੀਤੀ।
ਇੱਕ ਲੰਮੀ ਮਾਣਮੱਤੀ ਜਿੰਦਗੀ ਭੋਗ ਕੇ ਅਚਨਚੇਤ ਵਿਛੋੜਾ ਦੇ ਗਏ ਅੰਤਿਮ ਵਿਦਾਇਗੀ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਮੌਕੇ ਪੀ ਆਈ ਐਮ ਐਲ ਦੇ ਲਿਬਰੇਸ਼ਨ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਪ੍ਰਸੋਤਮ ਸ਼ਰਮਾ, ਕਾਮਰੇਡ ਰਾਜਵਿੰਦਰ ਰਾਣਾ, ਕੇਂਦਰੀ ਕੰਟਰੌਲ ਮਿਸ਼ਨ ਦੇ ਮੈਬਰ ਕਾਮਰੇਡ ਨਛੱਤਰ ਸਿੰਘ ਖੀਵਾ, ਤਰਕਸੀਲ ਸੁਸਾਇਟੀ ਦੇ ਭੁਪਿੰਦਰ ਫੌਜੀ, ਭਰਪੂਰ ਮੰਨਣ, ਹਰਮੇਸ਼ ਭੋਲਾ ਮੱਤੀ, ਦਰਸ਼ਨ ਟੇਲਰ ਤੇ ਪੰਜਾਬ ਕਿਸਾਨ ਯੂ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ,, ਜਮਹੂਰੀ ਕਿਸਾਨ ਯੂਨੀਅਨ ਮਾਸਟਰ ਛੱਜੂ ਰਾਮ ਰਿਸੀ,, ਸੀ ਪੀ ਆਈ ਦੇ ਆਗੁ ਰੂਪ ਸਿੰਘ ਢਿੱਲੋਂ, ਕਰਨੈਲ ਸਿੰਘ ਭੀਖੀ, ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਸੁਖਦਰਸ਼ਨ ਨੱਤ, ਹਰਭਗਵਾਨ ਭੀਖੀ, ਧਰਮਪਾਲ ਨੀਟਾ, ਪ੍ਰਗਤੀਸੀਲ ਇਸਤਰੀ ਸਭਾ ਦੇ ਆਗੂ ਜਸਵੀਰ ਕੌਰ ਨੱਤ, ਕਿਰਨਦੀਪ ਕੌਰ ਭੀਖੀ, ਮੈਡੀਕਲ ਪ੍ਰੈਕਟਸੀਨਅਰ ਦੇ ਆਗੂ ਸੱਤਪਾਲ ਰਿਸੀ, ਸਾਇਰ ਸੱਤਪਾਲ ਭੀਖੀ, ਬਲਦੇਵ ਭੀਖੀ, ਪੱਤਰਕਾਰ ਬਲਦੇਵ ਸਿੱਧੂ, ਸੁਰੇਸ ਗੋਇਲ, ਜੁਗਰਾਜ ਸਿੰਘ ਚਹਿਲ, ਸੋਸ਼ਲ ਵਰਕਰ ਦਰਸ਼ਨ ਖਾਲਸਾ, ਕਿਸਾਨ ਆਗੂ ਅਮਰੀਕ ਸਿੰਘ ਫਫੜੇ, ਭੋਲਾ ਸਿੰਘ ਸਮਾਓ, ਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਤੋਂ ਵੱਡੀ ਗਿਣਤੀ ਚ ਲੋਕ ਸਾਮਲ ਸਨ
ਇਸ ਮੌਕੇ ਆਗੂਆਂ ਨੇ ਕਿਹਾ ਜੇਕਰ ਸਾਥੀ ਗੁਰਨਾਮ ਭੀਖੀ ਪੰਜਾਬ ਦੀ ਰਾਜਨੀਤੀ ਚ ਉਡਾਨ ਭਰ ਸਕਿਆ ਉਸ ਪਿੱਛੜੇ ਗਏ ਪਿਤਾ ਗੁਰਦਿਆਲ ਸਿੰਘ ਦਾ ਵੱਡਾ ਯੋਗਦਾਨ ਹੈ। ਆਗੂਆਂ ਨੇ ਕਿਹਾ ਕਿ ਪਿਤਾ ਜੀ ਦਾ ਸ਼ਰਧਾਂਜ਼ਲੀ ਸਮਾਗਮ 21 ਦਸੰਬਰ ਦਿਨ ਐਤਵਾਰ ਨੂੰ ਪਾਤਸਾਹੀ ਨੌਵੀਂ ਗੁਰਦਾਅਰਾ ਸਾਹਿਬ ਵਿਖੇ ਹੋਵੇਗਾ


