ਅਕਾਸ ਉਰਫ ਗੋਲੋ ਦਾ ਅਬੋਹਰ ਅਦਾਲਤ ਕੰਪਲੈਕਸ ‘ਚ ਗੋਲੀਆਂ ਮਾਰਕੇ ਕਤਲ,ਦੋ ਧਿਰਾਂ ‘ਚ ਹੋਇਆ ਸੀ ਝਗੜਾ, ਪੰਜਾਬ ਬਣਿਆ ਜੰਗਲਰਾਜ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 11 ਦਸੰਬਰ (ਸਰਬਜੀਤ ਸਿੰਘ)– ਪੰਜਾਬ ਇਸ ਵੇਲੇ ਜੰਗਲ ਰਾਜ ਬਣ ਚੁੱਕਾ ਹੈ ਅਤੇ ਕੋਈ ਵੀ ਆਪਣੇ ਆਪ ਸੁਰੱਖਿਅਤ ਨਹੀਂ ਸਮਝ ਰਿਹਾ, ਲੁੱਟਾਂ ਖੋਹਾਂ, ਬੈਂਕ ਡਕੈਤੀਆਂ ਤੇ ਫ਼ਿਰੌਤੀਆਂ ਮੰਗਣ ਅਤੇ ਨਾਂ ਦੇਣੀ ਤੇ ਜਾਨੋਂ ਮਾਰਨ ਦੀਆਂ ਘਟਨਾਵਾਂ ਵਿੱਚ ਦਿੱਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅੱਜ ਅਬੋਹਰ ਕੋਰਟ ਕੰਮਪਲੈਕਸ’ਚ ਇੱਕ ਧਿਰ ਵੱਲੋਂ ਪੇਸੀ ਤੇ ਆਏ ਅਕਾਸ਼ ਉਰਫ਼ ਗੋਲੀ ਅਬੋਹਰ ਤੇ ਮਾਰੂਤੀ ਕਾਰ ‘ਚ ਪੰਜ ਛੇ ਗੋਲੀਆਂ ਦਾਗੀਆਂ ਤੇ ਉਹਨਾਂ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ,ਐਸ ਐਸ ਪੀ ਫਾਜ਼ਿਲਕਾ ਸ੍ਰ ਗੁਰਮੀਤ ਸਿੰਘ ਨੇ ਦੱਸਿਆ ਕਿ ਮਰੂਤੀ ਕਾਰ ਸਵਾਰ ਹਮਲਾਵਰਾਂ ਦੀ ਸਨਾਖਤੀ ਕਰ ਲਈ ਗਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਇਸ ਘਟਨਾ ਤੇ ਗਹਿਰੀ ਚਿੰਤਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਿਥੇ ਪੰਜਾਬ ਪੁਲਿਸ ਨੂੰ ਬੇਨਤੀ ਕੀਤੀ ਕਿ ਹਮਲਾਵਰਾਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਅਤੇ ਸਰਕਾਰ ਨੂੰ ਰਾਜ਼ ਵਿਚ ਵਧ ਰਹੀਆਂ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਕਿਉਂਕਿ ਰਾਜ ਦੇ ਲੋਕ ਇਨ੍ਹਾਂ ਘਟਨਾਵਾਂ ਤੋਂ ਸਹਿਮੇ ਹੋਏ ਆਪਣੇ ਆਪ ਸੁਰੱਖਿਅਤ ਨਹੀਂ ਸਮਝ ਰਹੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਬੋਹਰ ਕੋਰਟ ਕੰਪਲੈਕਸ’ਚ ਪੇਸ਼ ਤਰੀਕ ਤੇ ਆਏ ਅਕਾਸ ਉਰਫ਼ ਗੋਲੋ ਵਾਸੀ ਅਬੋਹਰ ਨੂੰ ਚਿੱਟੇ ਰੰਗ ਦੀ ਮਰੂਤੀ ਕਾਰ ‘ਚ ਇੱਕ ਵਿਅਕਤੀ ਵੱਲੋਂ ਪੰਜ ਛੇ ਗੋਲੀਆਂ ਮਾਰਕੇ ਕਤਲ ਕਰਨ ਵੱਲੋਂ ਵਾਰਦਾਤ ਤੇ ਗਹਿਰੀ ਚਿੰਤਾ, ਦੋਸ਼ੀਆਂ ਨੂੰ ਜਲਦੀ ਗਿਰਫ਼ਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਣ ਦੇ ਨਾਲ ਨਾਲ ਪੰਜਾਬ ਰਾਜ ‘ਚ ਵਧ ਰਹੀਆਂ ਲੁੱਟਾਂ ਖੋਹਾਂ ਚੋਰੀਆਂ, ਡਕੈਤੀਆਂ,ਅਗਵਾਹ ਅਤੇ ਕਤਲਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਵਿਸ਼ੇਸ਼ ਕਮਦ ਚੁੱਕਣ ਦੀ ਸਰਕਾਰ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਵਾਰਦਾਤ ਸਬੰਧੀ ਪੱਤਰਕਾਰਾਂ ਨੂੰ ਦੱਸਿਆ ਕਿ ਚਿੱਟੇ ਰੰਗ ਦੀ ਮਰੂਤੀ ਕਾਰ ‘ਚ ਸਵਾਰ ਤਿੰਨ ਆਦਮੀਆ’ਚ ਇੱਕ ਨੇ ਪੇਸ਼ੀ ਤੇ ਆਏ ਅਕਾਸ ਉਰਫ਼ ਗੋਲੋ ਤੇ ਚਾਰ ਪੰਜ ਤਾਬੜਤੋੜ ਗੋਲੀਆਂ ਦਾਗੀਆਂ ਜਿਸ ਨਾਲ ਉਹ ਗੰਭੀਰ ਜਖਮੀ ਹੋ ਗਏ ਅਤੇ ਉਨ੍ਹਾਂ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ,ਐਸ ਐਸ ਪੀ ਨੇ ਪੱਤਰਕਾਰਾਂ ਨੂੰ ਦੱਸਿਆ ਦੋਸ਼ੀਆਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ, ਭਾਈ ਖਾਲਸਾ ਨੇ ਦੱਸਿਆ ਰਾਜ਼ ਵਿੱਚ ਲੁੱਟਾਂ ਖੋਹਾਂ ਕਤਲਾਂ ਅਗਵਾਹ ਤੇ ਫ਼ਿਰੌਤੀਆਂ ਮੰਗਣ ਦੀਆਂ ਘਟਨਾਵਾਂ ਦਿਨ ਬ ਦਿਨ ਵਧ ਰਹੀਆਂ ਹਨ ਅਤੇ ਸਰਕਾਰ ਇਨ੍ਹਾਂ ਵਾਰਦਾਤਾਂ ਨੂੰ ਰੋਕਣ ‘ਚ ਬੁਰੀ ਤਰ੍ਹਾਂ ਅਸਫਲ ਸਿੱਧ ਹੋਈ ਹੈਂ, ਭਾਈ ਖਾਲਸਾ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਬੋਹਰ ਕੋਰਟ ਕੰਪਲੈਕਸ ‘ਚ ਦਿਨ ਦਿਹਾੜੇ ਅਕਾਸ ਉਰਫ ਗੋਲੋ ਵਾਸੀ ਅਬੋਹਰ ਦੀ ਸਮਾਜ ਵਿਰੋਧੀ ਅਨਸਰਾਂ ਵੱਲੋਂ ਗੋਲੀਆਂ ਮਾਰਕੇ ਹੱਤਿਆ ਕਰਨ ਵਾਲੀ ਵਾਰਦਾਤ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਸਜ਼ਾ ਦੇਣ ਦੇ ਨਾਲ ਨਾਲ ਰਾਜ’ਚ ਸਮਾਜ ਵਿਰੋਧੀ ਅਨਸਰਾਂ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਮੰਗ ਕਰਦੀ ਹੈ ਤਾਂ ਕਿ ਰਾਜ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯੌਕੀਨੀ ਬਣਾਇਆਂ ਜਾ ਸਕੇ, ਇਸ ਮੌਕੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਫੌਜੀ ਜਗਰਾਓਂ, ਭਾਈ ਸੁਰਿੰਦਰ ਸਿੰਘ ਕੋਜਾ ਆਦਮਪੁਰ ਜਲੰਧਰ ਤੇ ਭਾਈ ਵਿਕਰਮ ਸਿੰਘ ਪੰਡੋਰੀ ਨਿੱਜਰ ਆਦਿ ਆਗੂ ਹਾਜ਼ਰ ਸਨ ।।

Leave a Reply

Your email address will not be published. Required fields are marked *