ਗੁਰਦਾਸਪੁਰ, 3 ਜੂਨ (ਸਰਬਜੀਤ ਸਿੰਘ)– 1 ਜੂਨ ਤੋਂ 6 ਜੂਨ ਤੱਕ ਘੱਲੂਘਾਰਾ ਦਿਵਸ ਸਮੂਹ ਦਰਬਾਰ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਤੇ ਭਾਰਤ ਸਰਕਾਰ ਦੇ ਇਸ ਹਮਲੇ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਦਰਮਿਆਨ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਜਿਥੇ ਕੌਮ ਦੇ ਨਾਂ ਸੁਦੇਸ਼ ਪੜਿਆ ਜਾਂਦਾ ਹੈ ਉਥੇ ਸ਼ਹੀਦਾਂ ਦੇ ਪ੍ਰਵਾਰਾਂ ਨੂੰ ਸਮਰਪਿਤ ਕਰਨ ਦੀ ਹਰ ਸਾਲ ਮਰਿਯਾਦਾ ਨੂੰ ਉਸ ਵੇਲੇ ਵੱਡੀ ਢਾਹ ਲੱਗੀ ਜਦੋਂ ਕੌਮ ਦੇ ਸ਼ਹੀਦ ਤੇ ਓਨਵੀਂ ਸਦੀ ਮਹਾਨ ਸੰਤ ਸ਼ਹੀਦ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਦੋਹਾਂ ਸਪੁੱਤਰਾਂ ਭਾਈ ਈਸ਼ਰ ਸਿੰਘ ਜੀ ਤੇ ਭਾਈ ਇੰਦਰਜੀਤ ਸਿੰਘ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਬਾਦਲਾਂ ਦੀ ਸਰਪ੍ਰਸਤੀ ਵਾਲੇ ਹਨੇਰੇ ਵਿੱਚ ਬਣੇ ਨਾਂ ਪ੍ਰਵਾਨਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਸਨਮਾਨ ਨਹੀਂ ਲੈਣਗੇ, ਇਥੇ ਹੀ ਬਸ ਨਹੀਂ ਇਸ ਪਹਿਲਾ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਵੀ ਬੀਤੇ ਦਿਨੀਂ ਪ੍ਰੈਸ ਕਾਨਫਰੰਸ ਦੌਰਾਨ ਸਪੱਸ਼ਟ ਕਰ ਦਿੱਤਾ ਸੀ ਕਿ 6 ਜੂਨ ਨੂੰ ਮਹਾਂਨ ਸ਼ਹੀਦਾਂ ਦਾ ਦਿਨ ਹੈ ਇਸ ਕਰਕੇ ਹਨੇਰੇ ਵਿੱਚ ਬਣੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖ਼ਤ ਸਾਹਿਬ ਤੋਂ ਕੌਮ ਦੇ ਨਾਮ ਸੁਦੇਸ਼ ਨਹੀਂ ਪੜਨ ਦਿੱਤਾ ਜਾਵੇਗਾ, ਅਗਰ ਉਹ ਅਜਿਹਾ ਕਰਦੇ ਤਾਂ ਸਾਰਿਆਂ ਹਾਲਾਤਾਂ ਨਾਲ ਰੋਕਿਆ ਜਾਵੇਗਾ, ਇਸ ਐਲਾਨ ਨੇ ਸ਼੍ਰੋਮਣੀ ਕਮੇਟੀ ਤੇ ਸਰਕਾਰ ਨੂੰ ਭਾਜੜਾਂ ਪਾ ਦਿਤੀਆਂ, ਜਿਸ ਦੇ ਸਿੱਟੇ ਵੱਜੋਂ ਸਰਕਾਰ ਨੇ ਵੱਡੀ ਗਿਣਤੀ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਇੱਕ ਵਫਦ ਰਾਹੀਂ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਧੁੰਮਾਂ ਨੂੰ ਮਨਾਉਣ ਗੁਰਦੁਆਰਾ ਗੁਰ ਦਰਸਨ ਪ੍ਰਕਾਸ਼ ਮਹਿਤੇ ਪਹੁੰਚੇ ਜਿੱਥੇ ਬੰਦ ਕਮਰੇ ਵਿਚ ਮੀਟਿੰਗ ਹੋਈ ਪਰ ਕੋਈ ਠੋਸ ਸਿੱਟਾ ਸਹਾਮਣੇ ਨਹੀਂ ਆਇਆ ਪਰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਜੇਲ੍ਹ ਵਿੱਚ ਬੰਦ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਗਏ ਅਤੇ ਹੁਣ ਰਾਜੂ ਆਣਾ ਦੇ ਹਵਾਲੇ ਨਾਲ ਕੌਮ ਨੂੰ ਅਗਵਾਹ ਕਰ ਰਹੇ ਹਨ ਕਿ ਰਾਜੂ ਆਣਾ ਨੇ ਕਿਹਾ ਅਕਾਲ ਤਖ਼ਤ ਮਹਾਨ ਹੈ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕਰਦੀ ਹੈ ਕੌਮ ਦੇ ਹਿਤਾਂ ਨੂੰ ਮੁੱਖ ਰੱਖਦਿਆਂ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਤੋਂ ਸੁਦੇਸ਼ ਜਾਰੀ ਕਰਨ ਤੋਂ ਗ਼ੁਰੇਜ਼ ਕਰਨ ਤਾਂ ਕਿ ਸਰਕਾਰ ਨੂੰ ਕਿਸੇ ਤਰ੍ਹਾਂ ਮੌਕਾ ਨਾ ਮਿਲ ਸਕੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਇਸ ਸਬੰਧੀ ਮੌਹਰਾ ਬਣਾਉਣ ਵਾਲੀ ਨੀਤੀ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਇਸ ਤੋਂ ਪਹਿਲਾਂ ਵੀ ਅਕਾਲ ਤਖ਼ਤ ਸਾਹਿਬ ਤੇ ਭਾਈ ਵਧਾਵਾ ਸਿੰਘ ਬੱਬਰ ਦੇ ਭੋਗ ਮੌਕੇ ਪਰਿਵਾਰ ਨੂੰ ਸੀਰੀ ਪਾਓ ਦੇਣ ਤੋਂ ਖਾੜਕੂ ਆਗੂ ਭਾਈ ਜਰਨੈਲ ਸਿੰਘ ਸਖੀਰਾ ਨੇ ਰੋਕ ਦਿੱਤਾ ਸੀ ਨਾਲ ਹੀ ਇਹ ਵੀ ਕਿਹਾ ਸੀ ਕੌਮ ਤੁਹਾਨੂੰ ਜਥੇਦਾਰ ਮੰਨਦੀ ਹੀ ਨਹੀਂ ਤਾਂ ਫਿਰ ਸਨਮਾਨ ਦੇਣ ਦੀ ਕੋਈ ਤੁਕ ਨਹੀਂ ਬਣਦੀ? ਭਾਈ ਖਾਲਸਾ ਨੇ ਕਿਹਾ ਹੁਣ ਜਥੇਦਾਰ ਸਾਹਿਬ ਨੂੰ ਆਪਣੇ ਵਿਰੋਧ ਨੂੰ ਮੁੱਖ ਰੱਖਦਿਆਂ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਤੋਂ ਕੌਮ ਦੇ ਨਾਮ ਸੁਦੇਸ਼ ਪੜ੍ਹਨ ਤੋਂ ਕਿਨਾਰਾ ਕਰ ਦੇਣਾ ਚਾਹੀਦਾ ਹੈ ਇਸ ਵਿਚ ਹੀ ਕੌਮ ਦਾ ਭਲਾ ਹੈ ਜਿਸ ਨੂੰ ਮੁੱਖ ਰੱਖਿਆ ਜਾਵੇ ਤੇ ਸਰਕਾਰ ਨੂੰ ਕਿਸੇ ਪ੍ਰਕਾਰ ਦਾ ਮੌਕਾ ਨਾ ਮਿਲ ਸਕੇ ।


