ਗੁਰਦਾਸਪੁਰ, 11 ਦਸੰਬਰ (ਸਰਬਜੀਤ ਸਿੰਘ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਪਤਾ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਜੀ 328 ਪਾਵਨ ਸਰੂਪਾਂ ਸਬੰਧੀ ਪੰਥਕ ਜਥੇਬੰਦੀਆਂ ਵੱਲੋਂ ਪੁੱਛਣ ਦੇ ਜਵਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਬੁਰੀ ਅਸਫ਼ਲ ਹੋਈ ਜਦੋਂ ਕਿ ਇਸ ਅਣਗਹਿਲੀ ਕਾਰਨ ਪੰਜ ਸਾਲ ਤੋਂ ਭਾਈ ਬਲਦੇਵ ਸਿੰਘ ਰਾਗੀ ਤੇ ਹੋਰਾਂ ਵੱਲੋਂ ਧਰਨਾ ਲਾਕੇ ਮੰਗ ਰੱਖੀ ਗਈ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਲਾਪਤਾ ਕੀਤੇ ਪਾਵਨ ਸਰੂਪਾਂ ਸਬੰਧੀ ਸਿੱਖ ਸੰਗਤਾਂ ਨੂੰ ਜੁਵਾਬ ਦੇਵੇ ਪਰ ਕਮੇਟੀ ਨੇ ਇਸ ਦਾ ਜਵਾਬ ਦੇਣ ਦੀ ਬਜਾਏ ਧਰਨਾਕਾਰੀਆਂ ਨੂੰ ਆਪਣੀ ਟਾਸਕ ਫੋਰਸ ਰਾਹੀਂ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਤੇ ਸੱਟਾਂ ਲਾਈਆਂ, ਇਹ ਮਾਮਲਾ ਹਾਈਕੋਰਟ ਤੱਕ ਪਹੁੰਚਿਆ ਤੇ ਅਦਾਲਤ ਨੇ ਸਰਕਾਰ ਨੂੰ ਇਸ ਦੀ ਇਨਕੁਆਰੀ ਕਰਕੇ ਕਾਰਵਾਈ ਕਰਨ ਦੀ ਹਦਾਇਤ ਕੀਤੀ, ਇਥੇ ਹੀ ਬਸ ਨਹੀਂ ਪੰਥਕ ਜਥੇਬੰਦੀਆਂ ਦੀ ਮੰਗ 328 ਸਰੂਪੇ ਦੇ ਮਾਮਲੇ ਵਿੱਚ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਨਕੁਆਰੀ ਕੀਤੀ ਅਤੇ ਸਾਬਕਾ ਸਕੱਤਰ ਰੂਪ ਸਿੰਘ ਸਮੇਤ 16 ਨੂੰ ਦੋਸ਼ੀ ਪਾਇਆ ਗਿਆ ਸੀ, ਇਸ ਕਰਕੇ ਪੰਜ ਸਾਲ ਤੋਂ ਧਰਨਾ ਲਾਈ ਬੈਠੀਆਂ ‘ਚ ਪੰਜਾਬ ਸਰਕਾਰ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਨਿੱਜਰ,ਸੰਤ ਸਮਾਜ ਦੇ ਮੁਖੀ ਬਾਬਾ ਸਰਬਜੋਤ ਸਿੰਘ ਬੇਦੀ, ਭਾਈ ਬਲਦੇਵ ਸਿੰਘ ਰਾਗੀ ਦੀ ਮੰਗ ਤੇ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਨਾਲ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰੱਖੀਂ ਇਨਕੁਆਰੀ ‘ਚ ਸਾਬਕਾ ਸਕੱਤਰ ਰੂਪ ਸਿੰਘ ਸਮੇਤ ਜਿੰਨਾ ਨੂੰ ਦੋਸ਼ੀ ਪਾਇਆ ਗਿਆ ਉਹਨਾਂ ਤੇ ਹੀ ਅੰਮ੍ਰਿਤਸਰ ਪੁਲਸ ਨੇ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਪਰਚਾ ਦਰਜ ਕੀਤਾ ਹੈ ਇਸ ਕਰਕੇ ਇਸ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਇਸ ਨੂੰ ਸਰਕਾਰ ਦੀ ਧਾਰਮਿਕ ਕੰਮਾਂ ‘ਚ ਦਖਲ ਅੰਦਾਜੀ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਗ਼ੁਰੇਜ਼ ਕਰੇਂ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਵੱਲੋਂ 328 ਪਾਵਨ ਸਰੂਪਾਂ ਨੂੰ ਲਾ ਪਤਾ ਕਰਨ ਦੇ ਦੋਸ਼ਾਂ ਹੇਠ ਸਾਬਕਾ ਸਕੱਤਰ ਰੂਪ ਸਿੰਘ ਸਮੇਤ 16 ਹੋਰ ਮੁਲਾਜ਼ਮਾਂ ਤੇ ਕੀਤੇ ਦਰਜ਼ ਪਰਚੇ ਵਾਲ਼ੀ ਕਾਰਵਾਈ ਨੂੰ ਧਾਰਮਿਕ ਕੰਮਾਂ ਸਰਕਾਰੀ ਦਖਲ ਅੰਦਾਜੀ ਕਰਨ ਵਾਲੇ ਦਿੱਤੇ ਬਿਆਨ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ।


