ਗੁਰਦਾਸਪੁਰ 4 ਮਈ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਦਿਹਾਤੀ ਇੰਜੀਨੀਅਰ ਹਿਰਦੇਪਾਲ ਬਾਜਵਾ ਨੇ ਦੱਸਿਆ ਕਿ 66 ਕੇਵੀ ਸਬ ਸਟੇਸ਼ਨ ਰਣਜੀਤ ਬਾਗ ਤੋਂ ਚਲਦੇ 11 ਕੇਵੀ ਪੁੱਡਾ ਕਲੋਨੀ ਫੀਡਰ ਦੀ ਬਿਜਲੀ ਸਪਲਾਈ 4 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਇਸ ਫੀਡਰ ਤੋਂ ਚਲਦੀ ਪੁੱਡਾ ਕਲੋਨੀ, ਰੁਲੀਆ ਰਾਮ ਕਲੋਨੀ, ਟੈਲੀਫੋਨ ਐਕਸਚੇਂਜ, ਸਿਵਲ ਲਾਈਨ, ਰੋੜੀ ਮੁਹੱਲਾ, ਰਵੀਦਾਸ ਚੌਂਕ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।


