ਗੁਰਦਾਸਪੁਰ, 25 ਜੁਲਾਈ (ਸਰਬਜੀਤ ਸਿੰਘ)– ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਬਲਦੇਵ ਸਿੰਘ ਦੀ ਅਗੁਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਨਾਲ ਹੋਈ। ਇਸ ਮੌਕੇ ਡਰੇਨਜ਼ ਵਿਭਾਗ ਦੇ ਉਚ ਅਧਿਕਾਰੀ ਐਕਸੀਅਨ ਦਿਲਪ੍ਰੀਤ ਸਿੰਘ ਅਤੇ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ,ਜਸਵੰਤ ਸਿੰਘ, ਹਰਦੇਵ ਸਿੰਘ ਚਿੱਟੀ, ਗੁਰਦਿਆਲ ਸਿੰਘ, ਬਲਵਿੰਦਰ ਸਿੰਘ ਸ਼ਾਮਲ ਹੋਏ। ਡੇਰਾ ਬਾਬਾ ਨਾਨਕ ਤੋਂ ਅੱਗੇ ਪਿੰਡ ਘੋਨੇਵਾਲਾ,ਕਸੋਵਾਲਾ,ਮਾਛੀਵਾੜਾ, ਘਣੀਏ ਕੇ ਬੇਟ,ਗੁਰਚਕ, ਆਦਿ ਪਿੰਡਾਂ ਦੀ ਹਜ਼ਾਰਾ ਏਕੜ ਫ਼ਸਲਾਂ ਵਿੱਚ ਜੋ ਹੜ੍ਹ ਦਾ ਪਾਣੀ ਰੁਕਿਆ ਹੋਇਆ ਹੈ, ਨੂੰ ਕੱਢਣ ਲਈ ਵੱਖ-ਵੱਖ ਸੁਝਾਅ ਪ੍ਰਸਾਸ਼ਨ ਨੂੰ ਦਿੱਤੇ ਗਏ ਹਨ। ਮੀਟਿੰਗ ਵਿੱਚ ਪ੍ਰਮੱਖਤਾ ਨਾਲ ਕਲਾਨੌਰ ਤੋਂ ਅੱਗੇ ਧਰਮਕੋਟ ਪੱਤਣ, ਗੁਰੱਚਕ ਮਨਸੂਰ,ਡਾਲਾ, ਘੋਨੇਵਾਲ ਆਦਿ ਪਿੰਡਾਂ ਦੀ ਹਜਾਰਾਂ ਏਕਡ਼ ਫਸਲ ਨੂੰ ਬਚਾਉਣ ਲਈ ਬੰਨ ਬੰਨਣ ਦੀ ਮੰਗ ਕੀਤੀ ਗਈ ਅਤੇ ਵੱਡੇ ਪੱਧਰ ਤੇ ਇਹ ਗੱਲ ਡੀ.ਸੀ ਗੁਰਦਾਸਪੁਰ ਦੇ ਧਿਆਨ ਵਿੱਚ ਜੋਰ ਦੇ ਕੇ ਰੱਖੀ ਗਈ ਕਿ ਜੋ ਰਾਵੀ ਅਤੇ ਉਝ ਦਰਿਆ ਦਾ ਮੇਲ ਹੁੰਦਾ ਹੈ ਤੇ ਜਿਸ ਕੁਦਰਤੀ ਰਸਤੇ ਇੰਨਾਂ ਦਾ ਪਾਣੀ ਅੱਗੇ ਪਾਕਿਸਤਾਨ ਨੂੰ ਜਾਣਾ ਹੈ, ਦੇ ਵਿਹਾਅ ਅੱਗੇ ਬੀ.ਐਸ.ਐਫ ਵੱਲੋਂ ਸੀਮਿੰਟ ਆਦਿ ਨਾਲ ਸਲੈਬਾ ਬਣਾਈਆਂ ਹੋਈਆਂ ਹਨ, ਜਿਸ ਕਰਕੇ ਪਾਣੀ ਪਿੱਛੇ ਖੇਤਾਂ ਵਿੱਚ ਰੁਕਦਾ ਹੈ , ਦਾ ਵਿਸ਼ੇ ਹੱਲ ਕਰਨ ਲਈ ਕਿਹਾ ਗਿਆ ਹੈ। ਇਸ ਮੀਟਿੰਗ ਵਿੱਚ ਬੀ ਕੇ ਯੂ ਸਿਰਸਾ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ,ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ,ਬਲਵਿੰਦਰ ਸਿੰਘ ਰਾਜੂ,ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਅਗਰਵਾਲ,ਵਧੀਕ ਡਿਪਟੀ ਕਮਿਸ਼ਨਰ,ਐੱਸ ਡੀ ਐਮ, ਜੀ ਏ ਸਚਿਨ ਪਾਠਕ,ਐਕਸੀਅਨ ਡਰੇਨਾਂ ਦਿਲਪ੍ਰੀਤ ਸਿੰਘ ਹਾਜ਼ਰ ਸਨ।