ਦੋ ਬੱਚਿਆਂ ਦੀ ਮਾਂ ਸੀ ਜਵਾਨ ਦੀ ਪਤਨੀ
ਗੁਰਦਾਸਪੁਰ, 4 ਮਈ ( ਸਰਬਜੀਤ ਸਿੰਘ)– ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਵਿੱਚ ਕੁਝ ਦਿਨਾਂ ਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਇੱਕ ਵਿਆਹੁਤਾ ਔਰਤ ਨੂੰ ਸਵੇਰੇ ਤੜਕਸਾਰ ਖੁੰਖਾਰ ਅਤੇ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਵੱਲੋਂ ਉਸ ਵੇਲੇ ਨੋਚ ਨੋਚ ਕੇ ਮਾਰ ਮੁਕਾਇਆ ਜਦੋਂ ਉਹ ਸਵੇਰੇ 5 ਵਜੇ ਦੇ ਕਰੀਬ ਆਪਣੇ ਪੇਕੇ ਘਰ ਤੋਂ ਸੈਰ ਕਰਨ ਲਈ ਨਿਕਲੀ ਸੀ,ਸੈਰ ਕਰਦੇ ਸਮੇਂ ਜਦੋਂ ਉਹ ਜਾਗੋਵਾਲ ਬੇਟ ਦੇ ਸ਼ਮਸ਼ਾਨ ਘਾਟ ਦੇ ਕੋਲ ਪੁੱਜੀ ਤਾਂ ਉੱਥੇ ਝੁੰਡ ਬਣਾ ਕੇ ਬੈਠੇ ਖੁੰਖਾਰ ਕੁੱਤਿਆਂ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ ਨੋਚ ਨੋਚ ਕੇ ਉਸਨੂੰ ਬੁਰੀ ਤਰਹਾਂ ਦੇ ਨਾਲ ਜਖਮੀ ਕਰ ਦਿੱਤਾ ਜਖਮਾਂ ਦੀ ਤਾਪ ਨਾਂ ਸਹਿੰਦੇ ਹੋਏ ਮਹਿਲਾ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਮਹਿਲਾ ਦਾ ਪਤੀ ਹਰਜਿੰਦਰ ਸਿੰਘ ਬੀਐੱਸਐੱਫ ਦਾਂ ਜਵਾਨ ਹੈ ਅੱਤੇ ਇਸ ਸਮੇਂ ਛੱਤੀਸਗੜ੍ਹ ਦੇ ਵਿੱਚ ਤੈਨਾਤ ਹੈ ਮ੍ਰਿਤਕ ਮਹਿਲਾ ਦੇ 8 ਅਤੇ 4 ਸਾਲ ਦੇ ਦੋ ਛੋਟੇ ਬੱਚੇ ਹਨ।
ਮ੍ਰਿਤਕ ਮਹਿਲਾ ਹਰਜੀਤ ਕੌਰ ਦੇ ਪੀਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨਾਂ ਦੀ ਲੜਕੀ ਪਿੰਡ ਖੋਜਕੀਪੁਰ ਵਿੱਚ ਹਰਜਿੰਦਰ ਸਿੰਘ ਨਾਲ ਵਿਆਹੀ ਹੋਈ ਹੈ,ਜੋ ਛੱਤੀਗੜ੍ਹ ਵਿੱਚ ਬੀਐਸਐਫ ਚ ਨੌਕਰੀ ਕਰਦਾ ਹੈ ਉਸ ਦਾ ਇੱਕ ਅੱਠ ਸਾਲ ਅਤੇ ਦੂਸਰਾ ਚਾਰ ਸਾਲ ਦਾ ਲੜਕਾ ਹੈ,ਉਹ ਕੁਝ ਦਿਨ ਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਕਿਸ਼ਨਪੁਰ ਵਿੱਚ ਆਈ ਹੋਈ ਸੀ, ਸਵੇਰੇ ਜਦੋਂ ਉਹ ਘਰੋਂ ਕਰੀਬ 5 ਵਜੇ ਸੈਰ ਕਰਨ ਲਈ ਨਿਕਲੀ,ਜਦੋਂ ਉਹ ਕਾਫੀ ਦੇਰ ਤੱਕ ਘਰ ਨਹੀਂ ਪਰਤੀ ਤਾਂ ਉਹਨਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ, ਜਦੋਂ ਪਿੰਡ ਜਾਗੋਵਾਲ ਬੇਟ ਦੇ ਸ਼ਮਸ਼ਾਨ ਘਾਟ ਕੋਲ ਪੁੱਜੇ ਤਾਂ ਉੱਥੇ ਉਹਨਾਂ ਦੀ ਲੜਕੀ ਹਰਜੀਤ ਕੌਰ ਮ੍ਰਿਤਕ ਹਾਲਤ ਵਿੱਚ ਪਈ ਸੀ,ਅਤੇ ਉਸ ਦੀ ਲਾਸ਼ ਤੋਂ ਕੁਝ ਦੂਰੀ ਤੇ ਆਦਮ ਖੋਰ ਕੁੱਤਿਆਂ ਦਾ ਝੁੰਡ ਬੈਠਾ ਹੋਇਆ ਸੀ। ਮ੍ਰਿਤਕ ਹਰਜੀਤ ਕੌਰ ਦੇ ਪੇਕੇ ਪਰਿਵਾਰ ਵਾਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਵਾਰਾ ਅਤੇ ਖੁੰਖਾਰ ਕੁੱਤਿਆਂ ਦੇ ਉੱਪਰ ਨਕੇਲ ਕੱਸੀ ਜਾਵੇ ਤਾਂ ਜੋ ਇਹ ਆਦਮ ਖੋਰ ਕੁੱਤੇ ਕਿਸੇ ਹੋਰ ਨੂੰ ਆਪਣਾ ਸ਼ਿਕਾਰ ਨਾ ਬਣਾਉਣ।


