ਗੁਰਦਾਸਪੁਰ, 23 ਅਪ੍ਰੈਲ (ਸਰਬਜੀਤ ਸਿੰਘ)– ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੀ ਰਹਿਣ ਵਾਲੀ ਲੜਕੀ ਗੁਰਪ੍ਰੀਤ ਕੌਰ ਨੇ ਗੁਰਦਾਸਪੁਰ ਤੋ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ ਕਿਹਾ ਦੀਨਾਨਗਰ ਦੇ ਮਕੋੜਾ ਪੱਤਣ ਰਾਵੀ ਦਰਿਆ ਤੇ ਪੱਕਾ ਪੁਲ ਬਣਾਣ ਦੇ ਲਈ ਕੇਂਦਰੀ ਮੰਤਰੀ ਨਿਤਿਨ ਗਟਕਰੀ ਅਤੇ ਰਾਜਨਾਥ ਸਿੰਘ ਨੂੰ ਮਿਲ ਚੁੱਕਿਆ ਸੀ ਮੁੱਦਾਂ ਕੋਈ ਜਵਾਬ ਨਾ ਮਿਲਣ ਅੱਤੇ ਉਸਦੀ ਗੱਲ ਨੂੰ ਤਵੱਜੋ ਨਾਂ ਦੇਣ ਕਾਰਨ ਸਿਆਸਤਦਾਨਾਂ ਤੋਂ ਅੱਕ ਕੇ ਚੋਣਾਂ ਲੜਨ ਦਾ ਕੀਤਾ ਫੈਸਲਾ ਕਿ ਚੋਣਾਂ ਲੜ ਲੋਕ ਸਭਾ ਅੰਦਰ ਮਕੋੜਾ ਪੱਤਣ ਰਾਵੀ ਦਰਿਆ ਤੇ ਪਕਾ ਪੁੱਲ ਬਣਾਉਣ ਧਾਰੀਵਾਲ ਦੀ ਵੂਲਣ ਮਿਲ ਅਤੇ ਬਾਰਡਰ ਪਾਰ ਕਰ ਆ ਰਹੇ ਨਸ਼ੇ ਨੂੰ ਰੋਕਣ ਦੇ ਲਈ ਲੋਕ ਸਭਾ ਅੰਦਰ ਆਵਾਜ਼ ਚੁੱਕੀ ਜਾਵੇਗੀ।


