ਅਮ੍ਰਿਤਪਾਲ ਸਿੰਘ ਦੇ ਚੋਣਾਂ ਵਿਚ ਹਿੱਸਾ ਲੈਣ ਦੇ ਐਲਾਨ ਨੇ ਅਕਾਲੀ ਦੱਲ ਸਾਹਮਣੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 29 ਅਪ੍ਰੈਲ (ਸਰਬਜੀਤ ਸਿੰਘ)– ਭਾਈ ਅਮ੍ਰਿਤਪਾਲ ਸਿੰਘ ਵਲੋਂ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਚੋਣ ਲੜਨ ਦੇ ਐਲਾਨ ਨੂੰ ਉਸ ਵਲੋਂ ਕਨੂੰਨੀ ਦਾਇਰੇ ਵਿਚ ਰੱਖੇ ਕਦਮ ਨੂੰ ਚੰਗਾ ਦਸਦਿਆਂ ਕਿਹਾ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਵਲੋਂ ਭਾਰਤੀ ਸੰਵਿਧਾਨ ਨੂੰ ਮੰਨ ਕੇ ਚੋਣਾਂ ਵਿੱਚ ਹਿੱਸਾ ਲੈਣਾ ਸਾਬਤ ਕਰਦਾ ਹੈ ਕਿ ਸੰਵਿਧਾਨ ਵਿਰੋਧੀ ਗੱਲਾਂ ਕਰਨੀਆਂ ਪੰਜਾਬ ਅਤੇ ਦੇਸ਼ ਦੇ ਹਿੱਤ ਵਿੱਚ ਨਹੀਂ ਹਨ।

ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਭਾਰਤ ਦਾ ਸੰਵਿਧਾਨ ਧਰਮ ਨਿਰਪੱਖਤਾ ਅਤੇ ਸਮਾਜਵਾਦ ਦੀ ਗੱਲ ਕਰਦਾ ਹੈ ਜ਼ੋ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਫਿਰਕਾਪ੍ਰਸਤੀ ਦਾ ਕੱਟੜ ਵਿਰੋਧੀ ਹੈ।ਇਸ ਰਸਤੇ ਤੇ ਚਲਦਿਆਂ ਨਾਂ ਕਿਸੇ ਧਰਮ ਦਾ ਅਤੇ ਨਾਂ ਹੀ ਕਿਸੇ ਵਰਗ ਦਾ ਭਲਾ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਸਿੰਘ ਦੇ ਚੋਣਾਂ ਵਿਚ ਹਿੱਸਾ ਲੈਣ ਦੇ ਐਲਾਨ ਨੇ ਅਕਾਲੀ ਦੱਲ ਸਾਹਮਣੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਐਲਾਨ ਪਿਛੇ ਬਹੁਤ ਕੁਝ ਛੁਪਿਆ ਪਿਆ ਹੈ, ਭਾਜਪਾ ਇਸ ਐਲਾਨ ਹੇਠ ਹਿੰਦੂ ਧਰੁਵੀ ਕਰਣ ਦੀ ਰਾਜਨੀਤੀ ਦੀ ਖੇਡ ਖੇਡਣ ਦਾ ਯਤਨ ਕਰੇਗੀ। ਬੱਖਤਪੁਰਾ ਨੇ‌ ਕਿਹਾ ਕਿ ਪੰਜਾਬ ਦੇ ਹਰ ਤਰ੍ਹਾਂ ਦੇ ਕੱਟੜਪੰਥੀਆਂ ਨੂੰ ਜਾਂਣ ਲੈਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਕਟੜਪੰਥੀ ਸਿਆਸਤ ਦਾ ਦੌਰ ਖਤਮ ਹੋ ਚੁੱਕਾ ਹੈ ਕਿਉਂਕਿ ਕਿ ਇਸ ਸਿਆਸਤ ਅਧਾਰਿਤ ਹੋਣ ਵਾਲੇ ਜਾਂਨੀ ਅਤੇ ਮਾਲੀ ਨੁਕਸਾਨ ਦੀ ਭਰਪਾਈ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਕਟੜਪੰਥੀ ਸਿਆਸਤ ਤੋਂ ਪੰਜਾਬ ਦੀ ਸਿੱਖ ਜਨਤਾ ਦਾ ਮੋਹ ਭੰਗ ਹੋਣ ਦਾ ਸਬੂਤ ਹੈ ਕਿ ਇਕ ਸਾਲ ਤੋਂ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਹਮਾਇਤ ਵਿੱਚ ਕੁੱਝ ਬੋਲਣ ਦੀ ਬਜਾਏ ਪੰਜਾਬ ਦੀ ਸਿੱਖ ਸੰਗਤ ਨੇ ਚੁਪੀ ਸਾਧੀ ਰੱਖੀ ਹੈ ਅਤੇ ਆਖਰ ਉਸਦੀ ਰਿਹਾਈ ਲਈ ਉਸਦੇ ਸਲਾਹਕਾਰਾ ਨੇ ਪਾਰਲੀਮਾਨੀ ਅਤੇ ਜਮਹੂਰੀ ਰਾਹ ਅਪਨਾਉਣਾ ਹੀ ਬੇਹਤਰ ਸਮਝਿਆ ਹੈ ।

Leave a Reply

Your email address will not be published. Required fields are marked *