ਸੰਯੁਕਤ ਕਿਸਾਨ ਮੋਰਚੇ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦਾ ਸਾੜਿਆ ਪੁਤਲਾ

ਗੁਰਦਾਸਪੁਰ

ਗੁਰਦਾਸਪੁਰ, 24 ਫਰਵਰੀ (ਸਰਬਜੀਤ ਸਿੰਘ)– ਇੱਥੇ ਸੰਯੁਕਤ ਕਿਸਾਨ ਮੋਰਚੇ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸੁਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਖੇ ਪ੍ਰਧਾਨ ਮੰਤਰੀ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਖੱਟਰ ਅਤੇ ਗ੍ਰਿਹ ਮੰਤਰੀ ਅਨਿਲ ਵਿਜ ਦੇ ਫਾਸੀ ਜ਼ਬਰ ਵਿਰੁੱਧ ਕਾਲਾ ਦਿਵਸ ਮਨਾਉਂਦਿਆਂ ਬਾਜਾਰਾਂ ਵਿਚ ਪ੍ਰਦਰਸ਼ਨ ਕੀਤਾ ਅਤੇ ਇਨ੍ਹਾਂ ਫਾਸਿਸਟ ਆਗੂਆਂ ਦੇ ਪੁਤਲੇ ਫੂਕੇ ਗਏ।ਇਸ ਸਮੇਂ ਮਜ਼ਦੂਰਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਜਗੁਰਵਿਦਰ ਸਿੰਘ ਲਾਡੀ ਘੁਮਾਣ, ਕਰਨੈਲ ਸਿੰਘ, ਮਜ਼ਦੂਰ ਆਗੂ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਸੰਯੁਕਤ ਕਿਸਾਨ ਦੇ ਮੋਰਚੇ ਦੌਰਾਨ ਘਨੌਰੀ ਬਾਰਡਰ ਪੰਜਾਬ ਦੇ ਇਲਾਕੇ ਵਿੱਚ ਘੁਸ ਕੇ ਹਰਿਆਣਾ ਸਰਕਾਰ ਦੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਵਲੋਂ ਸਿਧੀਆ ਗੋਲੀਆਂ ਮਾਰ ਕੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਕਤਲ ਕਰਨ ਲਈ ਮੋਦੀ, ਖੱਟਰ ਅਤੇ ਗ੍ਰਿਹ ਮੰਤਰੀ ਅਨਿਲ ਵਿਜ ਦੋਸ਼ੀ ਹਨ ਜਿਨ੍ਹਾਂ ਵਿਰੁੱਧ ‌ਪੰਜਾਬ‌‌ ਸਰਕਾਰ ਨੂੰ 302 ਦਾ‌ ਮੁਕਦਮਾ ਦਰਜ ਕਰਨਾ ਚਾਹੀਦਾ ਹੈ।ਪਰ ਭਗਵੰਤ‌‌ ਮਾਨ ਕੇਵਲ ਬਿਆਨ ਬਾਜੀ ਤੋਂ ਕੁਝ ਕਰਨ ਦਾ ਹੀਆ ਨਹੀਂ ਰੱਖਦੀ ।ਭਾਜਪਾ ਆਗੂ ਕਤਲ ਕਰਨ ਦੇ ਹੀ ਦੋਸ਼ੀ ਨਹੀਂ ਹਨ ਬਲਕਿ ਉਹ ਮਨੁੱਖੀ ਅਧਿਕਾਰਾਂ ਦੇ ਘਾਂਣ ਕਰਨ ਦੇ ਵੀ ਦੋਸ਼ੀ ਹਨ ਜਿਨ੍ਹਾਂ ਨੇ ਬੀਤੇ ਗਿਆਰਾਂ ਦਿਨ ਤੋਂ ਮੁੱਖ ਹਾਈਵੇ ਰੋਕ ਰੱਖਿਆ ਹੈ। ਆਗੂਆਂ ਕਿਹਾ ਕਿ ਭਾਜਪਾ ਦੀ ਡਬਲ ਇਜਣ ਦੀ ਸਰਕਾਰ ਪੰਜਾਬੀਆਂ ਖ਼ਾਸਕਰ ਸਿੱਖਾ ਨੂੰ ਵੱਖਵਾਦੀਆਂ ਵਜੋਂ ਬਦਨਾਮ ਕਰਨ ਦੀ ਸਾਜ਼ਿਸ਼ ਰੱਚੀ‌‌ ਬੈਠੀਂ ਹੈ। ਬੁਲਾਰਿਆਂ ਕਿਹਾ ਕਿ ਮੋਦੀ ਸਰਕਾਰ‌ ਤੋਂ ਭਾਰਤੀ ਸੰਵਿਧਾਨ ਅਤੇ ਭਾਰਤੀ ਤਿਰੰਗੇ ਝੰਡੇ ਨੂੰ ਵੱਡਾ ਖ਼ਤਰਾ ਹੈ ਜਿਸ ਦੀ ਰਾਖੀ ਲਈ ਭਾਰਤ ਦੀ ਜਨਤਾ ਖ਼ਾਸਕਰ ਮਜ਼ਦੂਰਾਂ ਕਿਸਾਨਾਂ ਨੂੰ ਇਕ ਲੰਬਾ ਸੰਘਰਸ਼ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ ਇਸ ਮੌਕੇਜ਼ਿਲਾਂ ਜਨਰਲ ਸੱਕਤਰ ਗੁਰਮੀਤ ਸਿੰਘ ਢਡਿਆਲਾ ਨਜ਼ਾਰਾਂ , ਕਸ਼ੀਅਰ ਬਲਦੇਵ ਸਿੰਘ ਕਲੇਰ , ਸੁਖਜਿੰਦਰ ਸਿੰਘ, ਸ਼ਰਨਜੀਤ ਸਿੰਘ, ਜੋਬਨਪ੍ਰੀਤ ਸਿੰਘ, ਦਰਸ਼ਨ ਸਿੰਘ, ਹਰਜਿੰਦਰ ਸਿੰਘ, ਕੁਲਦੀਪ ਸਿੰਘ ਦੁਨੀਆਸੰਧੂ, ਲਖਬੀਰ ਸਿੰਘ ਹਰਪੁਰਾ ਬਲਾਕ ਪ੍ਰਧਾਨ ਕਾਦੀਆ, ਤਾਜਬੀਰ ਸਿੰਘ, ਸਕੱਤਰ ਸਿੰਘ, ਜੱਸ ਘੁੰਮਣ, ਗੁਰਬਚਨ ਸਿੰਘ, ਗੁਲਜ਼ਾਰ ਸਿੰਘ ਭੁੰਬਲੀ, ਹੈਰੀ ਕੰਡੀਲਾ, ਰਸ਼ਪਾਲ ਸਿੰਘ, ਰਵਿੰਦਰ ਸਿੰਘ, ਜਗਤਾਰ ਸਿੰਘ , ਸ਼ੇਰੇ ਪੰਜਾਬ ਸਿੰਘ, ਕੁਲਦੀਪ, ਰਾਜੂ, ਬੰਟੀ ਰੋੜ੍ਹਾਂ ਪਿੰਡੀ, ਬੂੜ੍ਹ ਸਿੰਘ ਕਲੇਰ, ਸੁਖਦੇਵ ਸਿੰਘ, ਝਿਰਮਿਲ ਸਿੰਘ, ਕੁਲਦੀਪ ਸਿੰਘ ਆਦਿ ਕਿਸਾਨ ਹਾਜਰ ਸਨ

Leave a Reply

Your email address will not be published. Required fields are marked *