ਗੁਰਦਾਸਪੁਰ, 18 ਮਾਰਚ (ਸਰਬਜੀਤ ਸਿੰਘ)– ਅੱਜ ਸੀਪੀਆਈਐਮਐਲ ਲਿਬਰੇਸ਼ਨ ਦਾ ਤਹਿਸੀਲ ਗੁਰਦਾਸਪੁਰ ਦਾ ਇਜਲਾਸ ਕਸਬਾ ਸੋਹਲ ਵਿੱਚ ਕੀਤਾ ਗਿਆ, ਇਸ ਸਮੇਂ ਪਾਰਟੀ ਇਜਲਾਸ ਨੇ ਆਪਣੇ ਪਿਛਲੇ ਦੋ ਸਾਲਾਂ ਦੇ ਕੰਮ ਢੰਗ ਦਾ ਰਿਵਿਊ ਕਰਨ ਪਿੱਛੋਂ ਆਪਣੇ ਭਵਿੱਖ ਦੇ ਕਾਰਜਾਂ ਦੀ ਸੂਚੀ ਤਿਆਰ ਕੀਤੀ ਗਈ ਇਸ ਸਮੇਂ ਪਾਰਟੀ ਡੈਲੀਗੇਟਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਪਾਰਟੀ ਦੇ ਸੂਬਾ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਵਿਜੇ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਕਿਹਾ ਕਿ ਪਾਰਟੀ ਦਾ ਜਨਤਕ ਅਧਾਰ ਵਧਾਉਣ ਲਈ ਪਾਰਟੀ ਦੀ ਮੈਂਬਰਸ਼ਿਪ ਵਧਾਉਣ ਅਤੇ ਪਾਰਟੀ ਦੀ ਮੁਢਲੀ ਸਾਖਾ ਤੋਂ ਲੈ ਕੇ ਪਾਰਟੀ ਨੂੰ ਪੰਜਾਬ ਪੱਧਰ ਤੱਕ ਮਜਬੂਤ ਕਰਨ ਦੀ ਲੋੜ ਹੈ. ਆਗੂਆਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਆਮ ਆਦਮੀ ਪਾਰਟੀ ਦਾ ਰਾਜ ਹੈ ਪਰ ਇਸ ਰਾਜ ਵਿੱਚ ਅਕਾਲੀ ਭਾਜਪਾ ਅਤੇ ਕਾਂਗਰਸ ਦੇ ਰਾਜ ਨਾਲੋਂ ਕਿਸੇ ਤਰ੍ਹਾਂ ਵੀ ਭਿੰਨਤਾ ਦਿਖਾਈ ਨਹੀਂ ਦਿੱਤੀ ਬਲਕਿ ਆਮ ਆਦਮੀ ਪਾਰਟੀ ਦੇ ਨਾਂ ਉੱਪਰ ਪੰਜਾਬ ਦੇ ਲੋਕਾਂ ਵੱਲੋਂ ਬਣਾਈ ਗਈ ਭਗਵੰਤ ਮਾਨ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ, ਇਹਨਾਂ ਤਿੰਨ ਸਾਲਾਂ ਵਿੱਚ ਜਿੱਥੇ ਨਸ਼ਿਆਂ ਦਾ ਬੋਲਬਾਲਾ ਵਧਿਆ ਹੈ ਉਥੇ ਭਰਿਸ਼ਟਾਚਾਰ ਵੀ ਸਾਰੇ ਹੱਦਾਂ ਬੰਨੇ ਪਾਰ ਕਰ ਗਿਆ ਹੈ ਹਾਲਾਂਕਿ ਸਰਕਾਰ ਨਸ਼ੇ ਤੇ ਭਰਿਸ਼ਟਾਚਾਰ ਖਤਮ ਕਰਨ ਵਰਗੇ ਮੁੱਦਿਆਂ ਤੇ ਹੋਂਦ ਵਿੱਚ ਆਈ ਸੀ. ਆਗੂਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਦਾਵਾ ਕੀਤਾ ਹੈ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਪੰਜਾਬ ਚੌ ਨਸ਼ਿਆਂ ਦਾ ਖਾਤਮਾ ਕਰ ਦੇਵੇਗੀ ਪਰ ਪੰਜਾਬ ਦੇ ਨਸ਼ਿਆਂ ਲਈ ਇਕੱਲੇ ਤਸਕਰ ਜਿੰਮੇਵਾਰ ਨਹੀਂ ਹਨ ਸਗੋਂ ਸਤਾਧਾਰੀ ਰਾਜਨੀਤੀਵਾਨਾਂ ਅਤੇ ਪੁਲਿਸ ਅਫਸਰ ਸ਼ਾਹੀ ਦਾ ਗੱਠਜੋੜ ਨਸ਼ਿਆਂ ਦੇ ਭਾਗੀਦਾਰ ਹਨ ਜਿਸ ਗਠਜੋੜ ਨੂੰ ਤੋੜਨਾ ਸਰਕਾਰ ਦਾ ਕੋਈ ਏਜੰਡਾ ਨਹੀਂ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ੇ ਤੇ ਭਰਿਸ਼ਟਾਚਾਰ ਖਤਮ ਕਰਨ ਲਈ ਆਪਣੀ ਪਾਰਟੀ ਅੰਦਰ ਅੰਤਰ ਝਾਤ ਮਾਰਨੀ ਚਾਹੀਦੀ ਹੈ ਕਿਉਂਕਿ ਸਤਾਧਾਰੀਆ ਤੇ ਦਖਲ ਤੋਂ ਬਿਨਾਂ ਨਸ਼ੇ ਤੇ ਭਰਿਸ਼ਟਾਚਾਰ ਵਰਗੇ ਵਰਤਾਰੇ ਸੰਭਵ ਨਹੀ ਹਨ. ਮੋਦੀ ਸਰਕਾਰ ਬਾਰੇ ਬੋਲਦਿਆ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਜਨਤਾ ਦੇ ਬੁਨਿਆਦੀ ਮਸਲਿਆਂ ਤੇ ਗੰਭੀਰ ਹੋਣ ਦੀ ਬਜਾਏ ਦੇਸ਼ ਦੇ ਲੋਕਾਂ ਨੂੰ ਧਰਮ ਅਧਾਰਿਤ ਵੰਡ ਰਹੀ ਹੈ ਨਤੀਜੇ ਵਜੋਂ ਦੇਸ਼ ਦਾ ਹਰ ਪੱਖੋਂ ਵਿਕਾਸ ਰੁਕਿਆ ਪਿਆ ਹੈ.ਮੋਦੀ ਸਰਕਾਰ ਦੀਆ ਧਰਮ ਅਧਾਰਿਤ ਕਾਰਵਾਈਆ ਨੇ ਦੇਸ਼ ਦੇ ਅਕਸ ਨੂੰ ਦੁਨੀਆ ਪਧਰ ਤੇ ਢਾਹ ਲਾਈ ਹੈ.ਇਜਲਾਸ ਵਿੱਚ 25 ਮੈਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ ਜਿਸ ਦਾ ਸਕੱਤਰ ਵਿਜੇ ਕੁਮਾਰ ਸੋਹਲ ਨੂੰ ਚੁਣਿਆ ਗਿਆ.ਇਸ ਸਮੇ ਸਿਕੰਦਰ ਸਾਬੀ,ਪ੍ਰੇਮ ਸੋਨਾ,ਬਲਬੀਰ ਮਲਕਵਾਲ, ਬਲਬੀਰ ਉਚਾ ਧਕਾਲਾ, ਰਣਜੀਤ ਕੌਰ ਡਡਵ,ਦਲਜੀਤ ਸਿੰਘ ਰਣਜੀਤ ਬਾਗ, ਜੋਗਿੰਦਰ ਪਾਲ ਲੇਹਲ ਅਤੇ ਬਲਕਾਰ ਸਿੰਘ ਦੀਨਾਨਗਰ ਹਾਜਰ ਸਨ


