ਮਾਨਸਾ, ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)– ਸੀਪੀਆਈ ਦੇ ਕੌਮੀ ਸਕੱਤਰ ਕਾਮਰੇਡ ਅਤੁਲ ਕੁਮਾਰ ਅੰਜਾਨ ਦੀ ਬੇਵਕਤੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਸੀਪੀਆਈ ਦੇ ਕੌਮੀ ਕੌਸਲ ਮੈਬਰ ਕਾਮਰੇਡ ਹਰਦੇਵ ਸਿੰਘ ਅਰਸੀ , ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ , ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋ , ਜ਼ਿਲ੍ਹਾ ਸਕੱਤਰ ਕਾਮਰੇਡ ਮਲਕੀਤ ਮੰਦਰਾ , ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ , ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਕੇਵਲ ਸਿੰਘ ਸਮਾਉ ਤੇ ਜਿਲ੍ਹਾ ਸਕੱਤਰ ਕਾਮਰੇਡ ਸੀਤਾ ਰਾਮ ਗੋਬਿੰਦਪੁਰਾ , ਗੁਰਪਿਆਰ ਸਿੰਘ ਫੱਤਾ , ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਜਿਲ੍ਹਾ ਸਕੱਤਰ ਕਾਮਰੇਡ ਨਰੇਸ ਬੁਰਜਹਰੀ , ਵਿੱਤ ਸਕੱਤਰ ਕਾਮਰੇਡ ਕਰਨੈਲ ਸਿੰਘ ਭੀਖੀ , ਜਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਰਾਮਾਨੰਦੀ , ਵੇਦ ਪ੍ਰਕਾਸ ਬੁਢਲਾਡਾ , ਰਤਨ ਭੋਲਾ , ਪੂਰਨ ਸਿੰਘ ਸਰਦੂਲਗੜ੍ਹ , ਉਸਾਰੀ ਮਜਦੂਰ ਯੂਨੀਅਨ ਦੇ ਲਾਭ ਸਿੰਘ ਭੰਮੇ , ਜੱਗਾ ਸਿੰਘ ਰਾਏਪੁਰ , ਗੁਰਤੇਜ ਸਿੰਘ ਭੂਪਾਲ , ਪੰਜਾਬ ਇਸਤਰੀ ਸਭਾ ਦੇ ਜਿਲ੍ਹਾ ਪ੍ਰਧਾਨ ਮਨਜੀਤ ਕੌਰ ਗਾਮੀਵਾਲਾ , ਜਿਲ੍ਹਾ ਸਕੱਤਰ ਚਰਨਜੀਤ ਕੌਰ ਮਾਨਸਾ , ਸਰਵ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਹੀਰੇਵਾਲਾ , ਜ਼ਿਲ੍ਹਾ ਸਕੱਤਰ ਹਰਪ੍ਰੀਤ ਸਿੰਘ ਮਾਨਸਾ , ਆਲ ਇੰਡੀਆ ਸਟੂਡੈਟਸ ਫੈਡਰੇਸਨ ਦੇ ਪੁਸ਼ਪਿੰਦਰ ਕੌਰ ਚੌਹਾਨ , ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਏਟਕ ਦੇ ਜਿਲ੍ਹਾ ਪ੍ਰਧਾਨ ਕਾਲਾ ਖਾਂ ਭੰਮੇ , ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਬੱਪੀਆਣਾ , ਬਾਬਾ ਵਿਸ਼ਵਕਰਮਾ ਪੇਟਰ ਯੂਨੀਅਨ ਏਟਕ ਦੇ ਜਿਲ੍ਹਾ ਪ੍ਰਧਾਨ ਜੀਤ ਰਾਮ ਗੋਬਿਦਗੜੀਆ , ਸਹੀਦ ਭਗਤ ਸਿੰਘ ਆਟੋ ਯੂਨੀਅਨ ਏਟਕ ਦੇ ਬਲਤੇਜ ਸਿੰਘ ਮਾਨਸਾ , ਲਾਭ ਸਿੰਘ , ਕਿਰਨਪਾਲ ਸਿੰਘ ਖਾਲਸਾ ਨੇ ਕਿਹਾ ਕਿ ਕਾਮਰੇਡ ਅਤੁਲ ਅੰਜਾਨ ਦਾ ਬੇਵਕਤ ਵਿਛੋੜਾ ਅਸਹਿ ਤੇ ਦੁੱਖਦਾਈ ਹੈ । ਆਗੂਆਂ ਨੇ ਕਿਹਾ ਕਿ ਕਾਮਰੇਡ ਅਤੁਲ ਅੰਜਾਨ ਦੀ ਬੇਵਕਤੀ ਮੌਤ ਨਾਲ ਕਮਿਉਨਿਸਟ ਲਹਿਰ ਤੇ ਕਿਸਾਨ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।