ਗੁਰਦਾਸਪੁਰ, 4 ਫਰਵਰੀ (ਸਰਬਜੀਤ ਸਿੰਘ)– ਬੀਤੀ ਸਾਲ ਹੌਲੇ ਮਹੱਲੇ ਮੌਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਰਧਾਭਾਵਨਾਵਾਂ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਆਈਆਂ ਸੰਗਤਾਂ ਦੀ ਟ੍ਰੈਕਟਰਾਂ ਤੇ ਮੋਟਰਸਾਇਕਲਾਂ ਤੇ ਉੱਚੀ ਅਵਾਜ ਨਾਲ ਸਪੀਕਰ ਲਾ ਕੇ ਸਾਨਤੀ ਭੰਗ ਕਰਨ ਵਾਲੇ ਹੁਲੜਬਾਜਾਂ ਨੂੰ ਰੋਕਦੇ ਹੋਏ ਸਹੀਦ ਕੀਤੇ ਗਏ ਭਾਈ ਪਰਦੀਪ ਸਿੰਘ ਗਾਜੀਕੋਟ ਗੁਰਦਾਸਪੁਰ ਐਨ ਆਈ ਆਰ ਬੁੱਢਾਦਲ ਦੀ ਪਹਿਲੀ ਬਰਸੀ ਦੇ ਸਬੰਧ’ਚ ਉਹਨਾਂ ਦੇ ਨਿੱਜੀ ਪਿੰਡ ਗਾਜੀਕੋਟ ਗੁਰਦਾਸਪੁਰ ਵਿਖੇ ਕੱਲ 4 ਮਾਰਚ ਨੂੰ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡਪਾਠ ਸਾਹਿਬ ਅਰੰਭ ਹੋ ਰਹੇ ਹਨ, ਜਿੰਨਾਂ ਦੇ ਸੰਪੂਰਨ ਭੋਗ 6 ਮਾਰਚ ਨੂੰ ਪਾਏ ਜਾਣਗੇ ਅਤੇ ਸਬਦ ਗੁਰਬਾਣੀ ਕੀਰਤਨੀ ਜਥੇ ਸਬਦ ਗੁਰਬਾਣੀ ਰਾਹੀ ਜਿਥੇ ਸ਼ਹੀਦ ਨੂੰ ਸਰਧਾਂ ਦੇ ਫੁੱਲ ਭੇਂਟ ਕਰਨਗੇ, ਉਥੇ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਤੋਂ ਇਲਾਵਾ ਕਈ ਧਾਰਮਿਕ ਸਿਆਸੀ ਤੇ ਸਮਾਜਕ ਆਗੂਆਂ ਦੇ ਨਾਲ ਨਾਲ ਜਥੇਦਾਰ ਅਕਾਲਤਖਤ ਸਾਹਿਬ ਵੀ ਸਹੀਦ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਨਗੇ। ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਮੁੱਖੀ ਦਸਮੇਸ਼ ਤਰਨਾਦਲ,ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾਂ ਮੁਖੀ ਸਹੀਦ ਬਾਬਾ ਜੀਵਨ ਸਿੰਘ ਤਰਨਾਦਲ ਤੇ ਜਥੇਦਾਰ ਸੁਖਪਾਲ ਸਿੰਘ ਫੂਲ ਬਠਿੰਡਾ ਮੁਖੀ ਮਾਲਵਾਂ ਤਰਨਾਦਲ,ਪੰਥਕ ਆਗੂ ਬਾਬਾ ਸੇਰ ਸਿੰਘ ਕਥਾਵਾਚਕ ਅੰਬਾਲਾ ਵਾਲਿਆਂ ਅਤੇ ਸਹੀਦ ਦੇ ਪਰਵਾਰਕ ਮੈਂਬਰਾਂ ਵੱਲੋਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਤੇ ਲਾਡਲੀਆਂ ਨਿਹੰਗ ਸਿੰਘ ਫੌਜਾਂ ਨੂੰ ਅਪੀਲ ਕੀਤੀ ਕਿ ਉਹ ਅਨੰਦਪੁਰ ਦੀ ਪਵਿੱਤਰ ਧਰਤੀ ਤੇ ਹੌਲੇ ਮਹੱਲੇ ਮੌਕੇ ਹੁਲੜਬਾਜਾਂ ਨੂੰ ਨੱਥ ਪਾਉਂਦੇ ਸ਼ਹੀਦ ਭਾਈ ਪ੍ਰਦੀਪ ਸਿੰਘ ਗਾਜੀਕੋਟ ਗੁਰਦਾਸਪੁਰ ਨੂੰ ਸਰਧਾਂ ਦੇ ਫੁੱਲ ਭੇਂਟ ਕਰਨ ਲਈ 6 ਮਾਰਚ ਨੂੰ ਪਿੰਡ ਗਾਜੀਕੋਟ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਲੋੜ ਦੇਣ ਅਤੇ ਸਹੀਦ ਪਰਵਾਰ ਵੱਲੋਂ ਸਹੀਦ ਦੀ ਬਣਾਈ ਜਾ ਰਹੀ ਯਾਦਗਰ ਵਿੱਚ ਆਪਣਾ ਢੁਕਵਾਂ ਯੋਗਦਾਨ ਪਾਉਣ ਦੀ ਕਿ੍ਰਪਾਲਤਾ ਕਰਨ, ਇਸ ਸਬੰਧੀ ਪਰੈਸ ਨੂੰ ਜਾਣਕਾਰੀ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਂਡਰੇਸਨ ਦੇ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਹੀਦ ਦੇ ਚਾਚਾ ਜੀ ਨਾਲ ਟੈਲੀਫੋਨ ਤੇ ਬਰਸੀ ਸਬੰਧੀ ਜਾਣਕਾਰੀ ਪਰਾਪਤ ਕਰਨ ਤੋਂ ਉਪਰੰਤ ਇੱਕ ਲਿਖਤੀ ਪਰੈਸ ਬਿਆਨ ਰਾਹੀ ਦਿੱਤੀ ।
ਜਥੇਦਾਰ ਬਾਬਾ ਮੇਜਰ ਸਿੰਘ ਸੋਡੀ,ਜਥੇਦਾਰ ਬਲਦੇਵ ਸਿੰਘ ਵੱਲਾ,ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ,ਪਰਧਾਨ ਸਤਨਾਮ ਸਿੰਘ ਖਾਪੜਖੇੜੀ ਤੇ ਹੋਰ ਆਗੂ